ਪੰਜਾਬੀਆਂ ਲਈ ਹੋਇਆ ਔਖਾ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਨਵੇਂ ਸਾਲ ਤੋਂ ਟਰੱਕ ਡਰਾਈਵਰੀ ਕਰਨੀ ਵੀ ਸੌ ਖੀ ਨਹੀਂ ਰਹੀ। ਕਿਉਂਕਿ ਪਹਿਲੀ ਜਨਵਰੀ ਤੋਂ ਨਵੇਂ ਨਿਯਮ ਲਾਗੂ ਹੋ ਜਾਣ ਨਾਲ ਟਰੱਕਿੰਗ ਦਾ ਧੰ ਦਾ ਕਰਨ ਵਾਲੀਆਂ ਫਰਮਾਂ ਤੇ ਆ ਰ ਥਿ ਕ ਬੋ ਝ ਜ਼ਿਆਦਾ ਪਾ ਦਿੱਤਾ ਗਿਆ ਹੈ। ਨਵੇਂ ਨਿ ਯ ਮਾਂ ਅਨੁਸਾਰ ਜੇਕਰ ਟਰੱਕ ਡਰਾਈਵਰ ਵੱਧ ਯੋਗਤਾ ਰੱਖਦਾ ਹੈ ਤਾਂ ਘੱਟ ਇੰਸ਼ੋਰੈਂਸ ਪ੍ਰੀਮੀਅਮ ਦੇਣਾ ਪਵੇਗਾ। ਪਰ ਜੇਕਰ ਟਰੱਕ ਡਰਾਈਵਰ ਘੱਟ ਤਜਰਬੇਕਾਰ ਹਨ ਤਾਂ ਇੰਸ਼ੋਰੈਂਸ ਪ੍ਰੀਮੀਅਮ ਦੇ ਰੂਪ ਵਿੱਚ ਵੱਧ ਰਕਮ ਅਦਾ ਕਰਨੀ ਪਵੇਗੀ।
ਇਸ ਦਾ ਸਿੱਧਾ ਅਸਰ ਪੰਜਾਬੀ ਭਾਈਚਾਰੇ ਤੇ ਪੈ ਰਿਹਾ ਹੈ। ਕਿਉਂਕਿ ਜ਼ਿਆਦਾਤਰ ਪੰਜਾਬੀ ਲੋਕ ਕੈਨੇਡਾ ਪਹੁੰਚ ਕੇ ਡਰਾਈਵਰੀ ਹੀ ਕਰਦੇ ਹਨ। ਰਿਚਮੰਡ ਕੁਇੰਨਜ਼ ਬਰੋ ਤੋਂ ਵਿਧਾਇਕ ਜੱਸ ਜੌਹਲ ਨੇ ਜਾਣਕਾਰੀ ਦਿੱਤੀ ਹੈ ਕਿ ਟਰੱਕ ਡਰਾਈਵਰ ਦੀ ਯੋਗਤਾ ਦੇ ਆਧਾਰ ਤੇ ਇੰਸ਼ੋਰੈਂਸ ਦਾ ਪ੍ਰੀਮੀਅਮ ਲਿਆ ਜਾਂਦਾ ਹੈ। ਜੇਕਰ ਟਰੱਕ ਡਰਾਈਵਰ ਦਾ ਤਜਰਬਾ ਜ਼ਿਆਦਾ ਹੈ ਤਾਂ ਘੱਟ ਪ੍ਰੀਮੀਅਰ ਲਾਗੂ ਹੁੰਦਾ ਹੈ। ਜੇਕਰ ਕੋਈ ਡਰਾਈਵਰ ਜ਼ਿਆਦਾ ਲੰਬਾ ਤਜਰਬਾ ਦਿਖਾਉਂਦਾ ਹੈ ਤਾਂ ਉਸ ਨੂੰ ਘਟ ਇੰਸ਼ੋਰੈਂਸ ਪ੍ਰੀਮੀਅਮ ਦੇਣਾ ਪੈਂਦਾ ਹੈ। ਉਨ੍ਹਾਂ ਦੀ ਮੰਗ ਹੈ ਕਿ ਆਟੋ ਇੰਸ਼ੋਰੈਂਸ ਪ੍ਰਣਾਲੀ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ।
ਪਿਛਲੇ ਸਮੇਂ ਵਿੱਚ ਕਿਸੇ ਨਿੱਜੀ ਕਾਰ ਦੇ ਮਾਮਲੇ ਵਿੱਚ ਵੱਧ ਤਜਰਬੇਕਾਰ ਡਰਾਈਵਰਾਂ ਨੂੰ 40 ਫੀਸਦੀ ਤੱਕ ਛੋਟ ਦੇਣ ਦਾ ਪ੍ਰਬੰਧ ਸੀ। ਪਰ ਹੁਣ ਮੌਜੂਦਾ ਹਾਲਾਤਾਂ ਵਿੱਚ 75 ਫੀਸਦੀ ਇੰਸ਼ੋਰੈਂਸ ਦੀ ਰਕਮ ਟਰੱਕ ਡਰਾਈਵਰ ਦੇ ਤਜਰਬੇ ਨੂੰ ਦੇਖ ਕੇ ਮੁਕੱਰਰ ਕੀਤੀ ਜਾਂਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸੂਬਾ ਸਰਕਾਰ ਵੱਲੋਂ ਜੋ ਆਟੋ ਇੰਸ਼ੋਰੈਂਸ ਖੇਤਰ ਵਿੱਚ ਸੁਧਾਰ ਕੀਤੇ ਗਏ ਸਨ। ਅਕਤੂਬਰ ਵਿੱਚ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਵਿੱਚੋਂ ਕੁਝ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਬਾਕੀ ਨੂੰ ਉਸੇ ਤਰ੍ਹਾਂ ਲਾਗੂ ਕਰ ਦਿੱਤਾ ਗਿਆ ਸੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
