Home / Informations / ਓਮੀਕਰੋਨ ਦੇ ਖਤਰੇ ਵਿਚਕਾਰ ਮੋਦੀ ਨੇ ਇੰਡੀਆ ਚ 3 ਜਨਵਰੀ ਤੋਂ ਕਰਤਾ ਇਹ ਵੱਡਾ ਐਲਾਨ

ਓਮੀਕਰੋਨ ਦੇ ਖਤਰੇ ਵਿਚਕਾਰ ਮੋਦੀ ਨੇ ਇੰਡੀਆ ਚ 3 ਜਨਵਰੀ ਤੋਂ ਕਰਤਾ ਇਹ ਵੱਡਾ ਐਲਾਨ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਭਰ ਵਿਚ ਜਿਸ ਤਰ੍ਹਾਂ ਓਮੀਕਰੋਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ । ਜਿਸਦੀ ਚਲਦੇ ਦੇਸ਼ ਭਰ ਦੀਆਂ ਸਰਕਾਰਾਂ ਇਸ ਓਮੀਕਰੋਨ ਦੇ ਵਧਦੇ ਪ੍ਰਕੋਪ ਨੂੰ ਵੇਖਦਿਆਂ ਹੋਇਆਂ ਖਾਸੀਆਂ ਚਿੰਤਾ ਵਿੱਚ ਦਿਖਾਈ ਦੇ ਰਹੀਆਂ ਹਨ । ਉਨ੍ਹਾਂ ਵੱਲੋਂ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਇਸ ਨਵੇਂ ਵੈਰੀਐਂਟ ਤੋਂ ਬਚਾਉਣ ਦੇ ਲਈ ਕਾਰਜ ਕੀਤੇ ਜਾ ਰਹੇ ਹਨ । ਹੁਣ ਤਕ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਇਸ ਕਰੋਨਾ ਮਹਾਂਮਾਰੀ ਦੇ ਨਵੇਂ ਵੈਰੀਐਂਟ ਤੋਂ ਬਚਾਅ ਲਈ ਪਾਬੰਦੀਆਂ ਲਗਾਈਆਂ ਗਈਆਂ ਹਨ । ਜਿਸ ਦੇ ਚੱਲਦੇ ਇਕ ਵਾਰ ਫਿਰ ਤੋਂ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਰਿਹਾ ਹੈ । ਕਿਉਂਕਿ ਸਭ ਨੂੰ ਹੀ ਪਤਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਸਭ ਨੇ ਕਿੰਨੀਆਂ ਔਕੜਾਂ ਭਰਿਆ ਜੀਵਨ ਬਤੀਤ ਕੀਤਾ ਸੀ। ਹੁਣ ਇਸੇ ਵਿਚਕਾਰ ਕੋਰੋਨਾ ਦੇ ਨਵੇਂ ਵੇਰੀਐਂਟ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ ।

ਗੱਲ ਕੀਤੀ ਜਾਵੇ ਜੇਕਰ ਭਾਰਤ ਦੇਸ਼ ਦੀ ਤਾਂ , ਭਾਰਤ ਦੇਸ਼ ਵਿੱਚ ਵੀ ਲਗਾਤਾਰ ਹੀ ਕੋਰੋਨਾ ਮਹਾਂਮਾਰੀ ਦੇ ਨਵੇਂ ਵੇਰੀਐਂਟ ਦੇ ਮਾਮਲੇ ਸਾਹਮਣੇ ਆ ਰਹੇ ਹਨ । ਜਿਸ ਦੇ ਚਲਦੇ ਹੁਣ ਭਾਰਤ ਸਰਕਾਰ ਵੀ ਖਾਸੀ ਪ੍ਰੇਸ਼ਾਨ ਦਿਖਾਈ ਦੇ ਰਹੀ ਹੈ । ਭਾਰਤ ਦੇ ਕਈ ਰਾਜਾਂ ਦੇ ਵਿੱਚ ਇਸ ਦੇ ਵਧਦੇ ਪ੍ਰਕੋਪ ਨੂੰ ਵੇਖ ਕੇ ਵੇਖਦੇ ਹੋਏ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਇਸੇ ਵਿਚਕਾਰ ਹੁਣ ਪ੍ਰਧਾਨਮੰਤਰੀ ਮੋਦੀ ਦੇ ਵੱਲੋਂ ਤਿੱਨ ਜਨਵਰੀ ਨੂੰ ਲੈ ਕੇ ਇਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ । ਦਰਅਸਲ ਅੱਜ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰਾਸ਼ਟਰ ਨੂੰ ਸੰਬੋਧਿਤ ਕਰਦਿਆਂ ਹੋਇਆ , ਜਿੱਥੇ ਅੱਜ ਕ੍ਰਿਸਮਿਸ ਦੀ ਵਧਾਈ ਦਿੱਤੀ ਗਈ ।

ਉਥੇ ਹੀ ਉਨ੍ਹਾਂ ਇਸ ਦੌਰਾਨ ਕੋਰੋਨਾ ਮਹਾਂਮਾਰੀ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਖਤਰੇ ਨੂੰ ਵੇਖਦਿਆਂ ਹੋਇਆਂ ਦੇਸ਼ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਨਵੇਂ ਵੈਰੀਐਂਟ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ ਤੇ ਉਨ੍ਹਾਂ ਨੂੰ ਇਸਦੇ ਲਈ ਘਬਰਾਉਣ ਦੀ ਜ਼ਰੂਰਤ ਨਹੀਂ । ਸਗੋਂ ਇਸ ਦੇ ਬਚਾਅ ਲਈ ਕਾਰਜ ਕਰਨ ਦੀ ਜ਼ਰੂਰਤ ਹੈ।

ਇਸ ਦੇ ਲਈ ਮਾਸਕ ਦੀ ਵਰਤੋਂ ਕਰੋ ,ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ,ਵੱਧ ਤੋਂ ਵੱਧ ਆਪਣੇ ਹੱਥਾਂ ਨੂੰ ਧੋਵੋ ,ਇਸ ਦੇ ਨਾਲ ਹੀ ਉਨ੍ਹਾਂ ਤਿੱਨ ਜਨਵਰੀ ਨੂੰ ਲੈ ਕੇ ਇਕ ਵੱਡਾ ਐਲਾਨ ਕਰਦਿਆਂ ਹੋਇਆਂ ਕਿਹਾ ਕਿ ਜਲਦ ਹੀ ਹੁਣ ਭਾਰਤ ਦੇ ਵਿਚ ਤਿੱਨ ਜਨਵਰੀ ਤੋਂ ਪੰਦਰਾਂ ਤੋਂ ਅਠਾਰਾਂ ਸਾਲ ਦੇ ਬੱਚਿਆ ਦੇ ਵੈਕਸੀਨ ਲਗਾਉਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੋ ਜਾਵੇਗੀ ।

error: Content is protected !!