ਹੈਰਾਨ ਕਰਨ ਵਾਲਾ ਸੱਚ ਆਇਆ ਸਾਹਮਣੇ
ਐਲੀ ਮਾਂਗਟ ਅਤੇ ਰੰਮੀ ਰੰਧਾਵਾ ਦੇ ਹੋਏ ਆਪਸੀ ਤਕਰਾਰ ਨੇ ਐਲੀ ਮਾਂਗਟ ਨੂੰ ਹਵਾਲਾਤ ਪਹੁੰਚਾ ਦਿੱਤਾ। ਉਸ ਦੀ ਪੁਲਿਸ ਦੁਆਰਾ ਖੂਬ ਖਿੱਚ-ਧੂਹ ਕੀਤੀ ਗਈ। ਉਸ ਦੇ ਸਰੀਰ ਤੇ ਛੇ ਹਿੱਸਿਆਂ ਤੇ ਸੱਟਾਂ ਲੱਗੀਆਂ ਹੋਈਆਂ ਹਨ। ਉਸ ਨਾਲ ਕਈ ਕਈ ਪੁਲਿਸ ਮੁਲਾਜ਼ਮਾਂ ਵੱਲੋਂ ਮਾਰ-ਕੁੱਤ ਕੀਤੀ ਗਈ। ਇਨ੍ਹਾਂ ਦੋਵੇਂ ਕਲਾਕਾਰਾਂ ਦੇ ਮਾਮੂਲੀ ਜਿਹੇ ਤਕਰਾਰ ਨੇ ਅਜਿਹਾ ਰੂਪ ਧਾਰ ਲਿਆ ਕਿ ਐਲੀ ਮਾਂਗਟ ਨੂੰ ਹਵਾਲਾਤ ਵਿੱਚ ਰਹਿਣਾ ਪਿਆ ਅਤੇ ਪੁਲਿਸ ਦੁਆਰਾ ਉਸ ਨਾਲ ਅਜਿਹਾ ਵਰਤਾਵਾ ਕੀਤਾ ਗਿਆ। ਜੋ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ। ਹੁਣ ਉਸ ਨੂੰ ਅਦਾਲਤੀ ਪ੍ਰਕਿਰਿਆ ਵਿੱਚੋਂ ਵੀ ਲੰਘਣਾ ਪੈ ਰਿਹਾ ਹੈ।
ਐਲੀ ਮਾਂਗਟ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਕੋਈ ਵਿਹਲਾ ਨਹੀਂ ਹੈ। ਉਸ ਨਾਲ ਉਸ ਦੇ ਸਿਰਫ ਚਾਰ ਦੋਸਤ ਸਨ। ਬਾਕੀ ਲੋਕ ਤਾਂ ਲਾਈਵ ਦੇਖ ਕੇ ਖੁਦ ਹੀ ਇਕੱਠੇ ਹੋ ਗਏ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਤਾਂ ਇਹ ਸੋਚਿਆ ਹੀ ਨਹੀਂ ਸੀ ਕਿ ਉਨ੍ਹਾਂ ਦੀ ਕਿੰਨੀ ਮਾਰਕੁਤ ਕੀਤੀ ਜਾਵੇਗੀ। ਉਨ੍ਹਾਂ ਨੇ ਸੋਚਿਆ ਸੀ ਇੱਕ ਦੋ ਥਪੜ ਮਾਰਨਗੇ। ਪਰ ਉਨ੍ਹਾਂ ਨਾਲ ਤਾਂ ਬਹੁਤ ਹੀ ਜ਼ਿਆਦਤੀ ਕੀਤੀ ਗਈ। ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ ਅਤੇ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾ ਵੀ ਦਿੱਤੀਆਂ ਗਈਆਂ। ਉਨ੍ਹਾਂ ਦੀ ਜ਼ਮਾਨਤ ਰੋਕਣ ਲਈ ਤਰ੍ਹਾਂ ਤਰ੍ਹਾਂ ਦੇ ਉਨ੍ਹਾਂ ਤੇ ਦੋਸ਼ ਲਗਾਏ ਗਏ ਉਨ੍ਹਾਂ ਤੇ ਚਿੱਟਾ ਵੇਚਣ ਦੇ ਦੋਸ਼ ਲਗਾਏ ਗਏ। ਕਦੇ ਕਿਹਾ ਗਿਆ ਕਿ ਤੁਸੀਂ ਨਾਜਾ-ਇਜ਼ ਗੋ-ਲੀਆਂ ਚਲਾਈਆਂ ਹਨ।
ਨਾਜਇਜ਼ ਹਥਿ-ਆਰ ਹੋਣ ਦਾ ਅਤੇ ਗੈਂਗ-ਸਟਰਾਂ ਨਾਲ ਸਬੰਧ ਹੋਣ ਦਾ ਵੀ ਦੋਸ਼ ਲਗਾਇਆ ਗਿਆ। ਜਦ ਕਿ ਇਹ ਸਭ ਬੇਬੁਨਿਆਦ ਹਨ। ਇੱਥੇ ਦੱਸਣਯੋਗ ਹੈ ਕਿ ਐਲੀ ਮਾਂਗਟ ਦੀ ਡਾਕਟਰੀ ਰਿਪੋਰਟ ਵਿੱਚ ਵੱਡੇ ਖੁਲਾਸੇ ਹੋਏ ਹਨ। ਐਲੀ ਦੀ ਰਿਪੋਰਟ ਵਿੱਚ ਇੱਕ ਗੱਲ ਸਾਫ਼ ਦਿਖੀ ਹੈ ਕਿ ਉਸ ਤੇ ਪੁਲੀਸ ਵੱਲੋਂ ਥਰਡ ਡਿਗਰੀ ਕਹਿਰ ਢਾਇਆ ਗਿਆ। ਇਸ ਤੋਂ ਇਲਾਵਾ ਐਲੀ ਮਾਂਗਟ ਦੇ ਸਰੀਰ ਤੇ ਛੇ ਜਗ੍ਹਾ ਸੱਟਾਂ ਹੋਣ ਦੀ ਗੱਲ ਕਹੀ ਜਾ ਰਹੀ ਹੈ। ਆਪਣੇ ਇੱਕ ਇੰਟਰਵਿਊ ਦੌਰਾਨ ਐਲੀ ਮਾਂਗਟ ਨੇ ਪੰਜਾਬ ਪੁਲਿਸ ਤੇ ਪੈਸੇ ਮੰਗਣ ਦੇ ਦੋਸ਼ ਵੀ ਲਗਾਏ ਸਨ।
