ਇਸ ਵੇਲੇ ਦੀ ਵੱਡੀ ਖਬਰ ਪੰਜਾਬ ਤੋਂ ਆ ਰਾਹੀ ਹੈ ਜਿਥੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਟਿਪਣੀ ਕਰਨ ਵਾਲੇ ਦੇ ਖਿਲਾਫ ਵੱਡੀ ਕਾਰਵਾਈ ਕਰ ਦਿਤੀ ਗਈ ਹੈ। ਇਸ ਖਬਰ ਨੂੰ ਪੜ੍ਹ ਕੇ ਤੁਸੀਂ ਵੀ ਆਪਣੀ ਰਾਏ ਕਾਮੈਂਟਾਂ ਰਾਹੀ ਜਰੂਰ ਦੇਣੀ ਕੇ ਤੁਹਾਡੀ ਇਸ ਦੇ ਬਾਰੇ ਵਿਚ ਕੀ ਰਾਏ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਗੁਰਦਾਸਪੁਰ: ਸਰਕਾਰੀ ਮੁਲਾਜ਼ਮ ਸੋਸ਼ਲ ਮੀਡੀਆ ਉੱਤੇ ਸਰਕਾਰ ਬਾਰੇ ਕੋਈ ਟਿੱਪਣੀ ਸੋਚ-ਸਮਝ ਕੇ ਕਰਨ, ਨਹੀਂ ਤਾਂ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਅੱਜ ਗੁਰਦਾਸਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਹੈੱਡ ਟੀਚਰ ਨਾਲ ਕੁਝ ਅਜਿਹਾ ਹੀ ਵਾਪਰਿਆ। ਸਿੱਖਿਆ ਵਿਭਾਗ ਨੇ ਉਸ ਨੂੰ ਸਸਪੈਂਡ ਕਰ ਦਿਤਾ ਕਿਉਂਕਿ ਉਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ੋਸ਼ਲ ਮੀਡੀਆ ‘ਤੇ ਕੁਮੈਂਟ ਕੀਤਾ ਸੀ।
ਦਰਅਸਲ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਕੈਪਟਨ ਮਰਿੰਦਰ ਨੇ ਇਕੱਠਿਆਂ ਲੰਗਰ ਛਕਿਆ ਸੀ। ਇਸ ਵਿੱਚ ਕੈਪਟਨ ਟੇਬਲ ਉੱਪਰ ਲੰਗਰ ਪ੍ਰਸ਼ਾਦ ਰੱਖ ਕੇ ਛਕ ਰਹੇ ਹਨ। ਇਹ ਪੋਸਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਵੀ ਹੋਈ। ਲੋਕਾਂ ਨੇ ਇਸ ਉਪਰ ਕਈ ਤਰ੍ਹਾਂ ਦੇ ਕੁਮੈਂਟ ਵੀ ਕੀਤੇ ਪਰ ਗੁਰਦਾਸਪੁਰ ਦੇ ਹੈੱਡ ਟੀਚਰ ਨੂੰ ਇਸ ਪੋਸਟ ‘ਤੇ ਕਮੈਂਟ ਕਰਨਾ ਮਹਿੰਗਾ ਪੈ ਗਿਆ। ਇਸ ਪੋਸਟ ‘ਤੇ ਮੁੱਖ ਮੰਤਰੀ ਨੂੰ ਕੁਮੈਂਟ ਕਰਨ ਕਰਕੇ ਹੈੱਡ ਟੀਚਰ ਗੁਰਮੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਦੀ ਪੜਤਾਲ ਕਰ ਰਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਕੇਸ਼ ਬਾਲਾ ਨੇ ਦੱਸਿਆ ਕਿ ਗੁਰਮੀਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਆਲੇ ਚੱਕ (ਗੁਰਦਾਸਪੁਰ) ਵਿੱਚ ਬਤੌਰ ਹੈੱਡ ਟੀਚਰ ਕੰਮ ਕਰ ਰਹੇ ਹਨ। ਉਨ੍ਹਾਂ ਕੈਪਟਨ ਦੀ ਲੰਗਰ ਖਾਣ ਵਾਲੀ ਫੋਟੋ ਨੂੰ ਆਫੀਸ਼ਲ ਗਰੁੱਪ ਵਿੱਚ ਭੇਜ ਕੇ ਗ਼ਲਤ ਟਿੱਪਣੀ ਕੀਤੀ ਸੀ। ਇਸ ਗਰੁੱਪ ਵਿੱਚ ਡਿਪਟੀ ਕਮਿਸ਼ਨ ਗੁਰਦਾਸਪੁਰ ਵਿਪੁਲ ਉੱਜਵਲ ਵੀ ਸ਼ਾਮਲ ਸਨ। ਉਨ੍ਹਾਂ ਨੇ ਇਸ ਦਾ ਨੋਟਿਸ ਲੈਂਦਿਆਂ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ਦੀ ਪੜਤਾਲ ਕੀਤੀ ਗਈ ਤੇ ਅਧਿਆਪਕ ਨੇ ਆਪਣੀ ਗਲਤੀ ਵੀ ਮੰਨੀ। ਇਸ ਦੀ ਰਿਪੋਰਟ ਬਣਾ ਕੇ ਸਿੱਖਿਆ ਸਕੱਤਰ ਨੂੰ ਭੇਜੀ ਗਈ। ਇਸ ਤੋਂ ਬਾਅਦ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
