Home / Informations / ਉਡਦੇ ਜਹਾਜ ਚ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ ਪੰਜਾਬ ਚ ਪ੍ਰੀਵਾਰ ਉਡੀਕ ਰਿਹਾ ਲੋਥ

ਉਡਦੇ ਜਹਾਜ ਚ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ ਪੰਜਾਬ ਚ ਪ੍ਰੀਵਾਰ ਉਡੀਕ ਰਿਹਾ ਲੋਥ

ਆਈ ਤਾਜਾ ਵੱਡੀ ਖਬਰ

ਅਮਰੀਕਾ ਤੋਂ ਆਪਣੇ ਜੱਦੀ ਪਿੰਡ ਬਾਦਲੀ (ਜਲੰਧਰ) ਪਰਤ ਰਹੇ 50 ਸਾਲਾ ਜਗੀਰ ਸਿੰਘ ਦੀ ਲੋਥ ਪਿਛਲੇ 19 ਦਿਨਾਂ ਤੋਂ ਚੀਨ ਦੇ ਸ਼ਹਿਰ ਸ਼ੰਘਾਈ ’ਚ ਪਈ ਹੈ। ਚੀਨ ਦੇ ਅਧਿਕਾਰੀਆਂ ਨੇ ਸ੍ਰੀ ਜਗੀਰ ਸਿੰਘ ਦੀ ਪਤਨੀ ਬੀਬੀ ਪਰਮਜੀਤ ਕੌਰ ਨੂੰ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੇ ਪਤੀ ਦੀ ਲੋਥ ਛੇਤੀ ਭਾਰਤ ਭੇਜ ਦਿੱਤੀ ਜਾਵੇਗੀ।

ਦਰਅਸਲ, ਬੀਬੀ ਪਰਮਜੀਤ ਕੌਰ ਵੀ ਅਮਰੀਕਾ ਤੋਂ ਆਪਣੇ ਪਤੀ ਦੇ ਨਾਲ ਹੀ ਪੰਜਾਬ ਆ ਰਹੇ ਸਨ। ਇਸ ਜੋੜੀ ਸਮੇਤ ਜਗੀਰ ਸਿੰਘ ਹੁਰਾਂ ਦਾ ਪੁੱਤਰ ਜਸਪ੍ਰੀਤ ਸਿੰਘ, ਉਨ੍ਹਾਂ ਦੀ ਭੈਣ ਤੇ ਉਨ੍ਹਾਂ ਦੇ ਮਾਪਿਆਂ ਨੇ ‘ਚਾਈਨਾ ਈਸਟਰਨ ਏਅਰਲਾਈਨਜ਼’ ਦੀ ਉਡਾਣ ਅਮਰੀਕਾ ਤੋਂ ਫੜੀ ਸੀ ਕਿ ਸ਼ੰਘਾਈ ਪੁੱਜ ਕੇ ਸ੍ਰੀ ਜਗੀਰ ਸਿੰਘ ਦੇ ਦਿਲ ਵਿੱਚ ਅਚਾਨਕ ਬਹੁਤ ਜ਼ੋ ਰ ਦਾ ਦ ਰ ਦ ਉੱਠਿਆ। ਉੱਥੇ ਉਨ੍ਹਾਂ ਦੀ ਮੌਤ ਹੋ ਗਈ। ਬੀਬੀ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਏਅਰਲਾਈਨਜ਼ ਦੇ ਅਧਿਕਾਰੀ ਹੁਣ ਕੁਝ ਵੀ ਰਾਹੇ ਨਹੀਂ ਪਾ ਰਹੇ ਕਿ ਆਖ਼ਰ ਉਨ੍ਹਾਂ ਦੇ ਪਤੀ ਦੀ ਲੋਥ ਕਦੋਂ ਭਾਰਤ ਪੁੱਜੇਗੀ।

ਬੀਬੀ ਪਰਮਜੀਤ ਕੌਰ ਨੇ ਦੱਸਿਆ ਕਿ ਬੀਤੀ 16 ਜਨਵਰੀ ਨੂੰ ਉਡਾਣ ਭਰਦੇ ਹਵਾਈ ਜਹਾਜ਼ ਵਿੱਚ ਹੀ ਉਨ੍ਹਾਂ ਦੇ ਪਤੀ ਨੂੰ ਦਿਲ ਦੀ ਕੋਈ ਸਮੱਸਿਆ ਪੈਦਾ ਹੋ ਗਈ ਸੀ। ਜਦੋਂ ਜਹਾਜ਼ ਸ਼ੰਘਾਈ ਉੱਤਰਿਆ, ਤਾਂ ਉਨ੍ਹਾਂ ਦਾ ਦੇ ਹਾਂ ਤ ਹੋ ਚੁੱਕਾ ਸੀ। ਜਹਾਜ਼ ਦੇ ਅਮਲੇ ਨੇ ਉਨ੍ਹਾਂ ਦੇ ਸਾਹ ਵਾਪਸ ਲਿਆਉਣ ਲਈ ਮੁਢਲੀ ਸਹਾਇਤਾ ਵੀ ਦਿੱਤੀ ਪਰ ਕੋਈ ਫ਼ਾਇਦਾ ਨਾ ਹੋਇਆ।

ਸ਼ੰਘਾਈ ਪੁੱਜ ਕੇ ਸ੍ਰੀ ਜਗੀਰ ਸਿੰਘ ਨੂੰ ਹਸਪਤਾਲ ਲਿਜਾਂਦਾ ਗਿਆ ਤੇ ਕੁਝ ਕਾਗਜ਼ੀ ਕਾਰਵਾਈ ਤੋਂ ਬਾਅਦ ਪਰਮਜੀਤ ਕੌਰ ਹੁਰਾਂ ਨਾਲ ਵਾਅਦਾ ਕੀਤਾ ਗਿਆ ਕਿ ਸ੍ਰੀ ਜਗੀਰ ਸਿੰਘ ਦੀ ਲੋਥ ਇੱਕ ਜਾਂ ਦੋ ਦਿਨਾਂ ਅੰਦਰ ਭਾਰਤ ਪਹੁੰਚਾ ਦਿੱਤੀ ਜਾਵੇਗੀ ਪਰ ਹਾਲੇ ਤੱਕ ਲੋਥ ਭਾਰਤ ਨਹੀਂ ਪੁੱਜੀ।

ਸ੍ਰੀਮਤੀ ਪਰਮਜੀਤ ਕੌਰ 18 ਵਰ੍ਹੇ ਪਹਿਲਾਂ ਭਾਰਤੀ ਪੰਜਾਬ ਤੋਂ ਅਮਰੀਕਾ ਜਾ ਕੇ ਵੱਸ ਗਏ ਸਨ ਤੇ ਅੱਠ ਕੁ ਸਾਲ ਪਹਿਲਾਂ ਉਨ੍ਹਾਂ ਦੋਵਾਂ ਨੂੰ ਅਮਰੀਕੀ ਨਾਗਰਿਕਤਾ ਵੀ ਮਿਲ ਗਈ ਸੀ। ਸ੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਚੀਨ ਦੀਆਂ ਕਈ ਵੱਖੋ–ਵੱਖਰੀਆਂ ਏਜੰਸੀਆਂ ਤੇ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਨੂੰ ਕਈ ਈ–ਮੇਲ ਸੁਨੇਹੇ ਘੱਲ ਚੁੱਕੇ ਹਨ ਪਰ ਕਿਤੋਂ ਕੋਈ ਹੁੰਗਾਰਾ ਨਹੀਂ ਮਿਲਿਆ।

ਸ੍ਰੀਮਤੀ ਪਰਮਜੀਤ ਕੌਰ ਦਾ ਪੇਕਾ ਪਰਿਵਾਰ ਪਿੰਡ ਮਹਿਦਪੁਰ ’ਚ ਰਹਿੰਦਾ ਹੈ। ਆਉਂਦੀ 7 ਫ਼ਰਵਰੀ ਨੂੰ ਸ੍ਰੀ ਜਗੀਰ ਸਿੰਘ ਦੀ ਭੈਣ ਦਾ ਵਿਆਹ ਸੀ ਪਰ ਹੁਣ ਉਹ ਵਿਆਹ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਹਾਲੇ ਤੱਕ ਸ੍ਰੀ ਜਗੀਰ ਸਿੰਘ ਦਾ ਅੰ ਤਿ ਮ ਸ ਸ ਕਾ ਰ ਵੀ ਨਹੀਂ ਹੋਇਆ।

ਲੋਥ ਵਾਪਸ ਲਿਆਉਣ ਲਈ ਸ੍ਰੀ ਜਗੀਰ ਸਿੰਘ ਦੇ ਪੁੱਤਰ ਜਸਪ੍ਰੀਤ ਸਿੰਘ ਤੇ ਉਨ੍ਹਾਂ ਦੀ ਮਾਂ ਨੇ ਚੀਨੀ ਵੀਜ਼ਾ ਵੀ ਲਗਵਾਇਆ ਸੀ ਪਰ ਚੀਨ ’ਚ ਕੋਰੋਨਾ ਵਾ ਇ ਰ ਸ ਦੇ ਕਹਿਰ ਕਾਰਨ ਬੀਤੀ 23 ਜਨਵਰੀ ਤੋਂ ਹੀ ਸਾਰੀਆਂ ਉਡਾਣਾਂ ਬੰਦ ਪਈਆਂ ਹਨ; ਜਿਸ ਕਾਰਨ ਹਾਲੇ ਤੱਕ ਕੁਝ ਵੀ ਨਹੀਂ ਕੀਤਾ ਜਾ ਸਕਿਆ।

error: Content is protected !!