Home / Informations / ਇੰਡੀਆ ਚ ਇਥੇ ਵਜਿਆ ਖਤਰੇ ਦਾ ਘੁੱਗੂ, ਮੁਰਗੀਆਂ ਅਤੇ ਕਾਵਾਂ ਵਿਚ ਮਿਲਿਆ ਨਵਾਂ ਵਾਇਰਸ-ਮਚਿਆ ਹੜਕੰਪ

ਇੰਡੀਆ ਚ ਇਥੇ ਵਜਿਆ ਖਤਰੇ ਦਾ ਘੁੱਗੂ, ਮੁਰਗੀਆਂ ਅਤੇ ਕਾਵਾਂ ਵਿਚ ਮਿਲਿਆ ਨਵਾਂ ਵਾਇਰਸ-ਮਚਿਆ ਹੜਕੰਪ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਭਰ ‘ਚ ਕੋਰੋਨਾ ਮਹਾਂਮਾਰੀ ਤੋਂ ਲੋਕ ਪਹਿਲਾਂ ਹੀ ਪ੍ਰੇਸ਼ਾਨ ਹਨ , ਕਿਉਂਕਿ ਇਸ ਮਹਾਂਮਾਰੀ ਦੇ ਸਮੇਂ ਦੌਰਾਨ ਜਿਸ ਤਰ੍ਹਾਂ ਦੀਆਂ ਔਕੜਾਂ ਲੋਕਾਂ ਨੇ ਵੇਖੀਆਂ ਹਨ ਜਿਸ ਕਾਰਨ ਹੁਣ ਲੋਕ ਚਾਹੁੰਦੇ ਹਨ ਕਿ ਅਜਿਹੀ ਘੜੀ ਮੁੜ ਕੇ ਕਦੇ ਵਾਪਸ ਨਾ ਆਵੇ । ਪਰ ਅਜੇ ਕੋਰੋਨਾ ਮਹਾਂਮਾਰੀ ਦਾ ਖ਼ਤਰਾ ਟਲਿਆ ਨਹੀਂ ਸੀ ਕਿ ਇਸੇ ਵਿਚਕਾਰ ਹੁਣ ਭਾਰਤ ਦੇਸ਼ ਚ ਅਜਿਹੇ ਖ਼ਤਰੇ ਦਾ ਘੁੱਗੂ ਵੱਜ ਚੁੱਕਿਆ ਹੈ ਜਿਸ ਕਾਰਨ ਚਾਰੇ ਪਾਸੇ ਹੜਕੰਪ ਦਾ ਮਾਹੌਲ ਬਣਿਆ ਹੋਇਆ ਹੈ । ਦਰਅਸਲ ਬਿਹਾਰ ਦੇ ਇਕ ਸੁਪੌਲ ਜ਼ਿਲ੍ਹੇ ਦੇ ਵਿੱਚ ਖ਼ਤਰਨਾਕ ਵਾਇਰਸ ਨੇ ਐਂਟਰੀ ਲੈ ਲਈ ਹੈ । ਇਹ ਵਾਇਰਸ ਮੁਰਗੀਆਂ ਅਤੇ ਕਾ ਵਿੱਚ ਪਾਇਆ ਜਾ ਰਿਹਾ ਹੈ ।

ਜਿਸ ਦੇ ਕਾਰਨ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਖੇਤਰਾਂ ਵਿਚ ਸਥਿਤ ਪੋਲਟਰੀ ਫਾਰਮਾਂ ਵਿੱਚ ਜਿੰਨੀਆਂ ਵੀ ਮੁਰਗੀਆਂ ਇਸ ਨਾਲ ਪ੍ਰਭਾਵਤ ਹਨ ਉਨ੍ਹਾਂ ਨੂੰ ਮਾਰਨ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ । ਪ੍ਰਭਾਵਿਤ ਖੇਤਰਾਂ ਦੇ ਖੇਤਾਂ ਵਿੱਚ ਮੁਰਗੀਆਂ ਨੂੰ ਮਾਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਅਧਿਕਾਰੀਆਂ ਨੇ ਲੋਕਾਂ ਨੂੰ ਇਲਾਕੇ ਵਿਚ ਚਿਕਨ ਦਾ ਸੇਵਨ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ ਕਿ ਕੋਈ ਵੀ ਲੋਕ ਇਸ ਵਾਇਰਸ ਦੇ ਚੱਲਦੇ ਆਪਣੇ ਘਰ ਦੇ ਵਿਚ ਆਂਡੇ ਮੀਟ ਦਾ ਸੇਵਨ ਨਾ ਕਰਨ ।

ਉੱਥੇ ਹੀ ਜ਼ਿਲ੍ਹੇ ਦੀ ਪੁਲੀਸ ਦੇ ਵੱਲੋਂ ਵੱਲੋਂ ਦੱਸਿਆ ਗਿਆ ਹੈ ਕਿ ਪਿੰਡ ਵਿਚ ਕੁਝ ਦਿਨ ਪਹਿਲਾਂ ਕਾ ਤੇ ਮੁਰਗੇ ਦੀ ਮੌਤ ਹੋ ਜਾਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਨੂੰ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਨੇ ਜਾਂਚ ਲਈ ਕੁਝ ਸੈਂਪਲ ਲਏ ਸਨ । ਜਿਨ੍ਹਾਂ ਵਿਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ । ਇਸ ਤੋਂ ਬਾਅਦ ਵਿਭਾਗ ਨੇ ਇਕ ਕਿਲੋਮੀਟਰ ਦੇ ਦਾਇਰੇ ਵਿੱਚ ਮੁਰਗੀਆਂ ਨੂੰ ਮਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜੋ ਤਾਂ ਜੋ ਹੋਰ ਮਾਮਲੇ ਨਾ ਵਧ ਸਕਣ । ਦੱਸ ਦੇਈਏ ਕਿ 31 ਮਾਰਚ ਨੂੰ ਪਿੰਡ ਵਿੱਚ ਕਾਂ, ਬੱਤਖ, ਮੁਰਗੇ ਸਮੇਤ ਚਾਰ ਦਰਜਨ ਤੋਂ ਵੱਧ ਪੰਛੀ ਭੇਤਭਰੇ ਹਾਲਾਤਾਂ ਵਿੱਚ ਮਰੇ ਹੋਏ ਪਾਏ ਗਏ ਸਨ।

ਨਾਲ ਹੀ ਮਾਮਲਾ ਵਾਰਡ ਨੰਬਰ 1 ਤੋਂ 11 ਤਕ ਵਧ ਗਿਆ, ਜਦੋਂ ਟੀਮ ਨੇ ਪਹੁੰਚ ਕੇ ਜਾਂਚ ਕੀਤੀ ਤਾਂ ਪੰਛੀਆਂ ਦੀ ਰਹੱਸਮਈ ਮੌਤ ਦਾ ਕਾਰਨ ਖ਼ਤਰਨਾਕ ਵਾਇਰਸ ਨਿਕਲਿਆ। ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਇੱਕ ਵਿਸ਼ੇਸ਼ ਟੀਮ ਦਾ ਵੀ ਗਠਨ ਕੀਤਾ ਗਿਆ ਹੈ ਜੋ ਕਿ ਸੰਕਰਮਿਤ ਪੰਛੀਆਂ ਦੇ ਨਾਲ ਨਾਲ ਆਪਣੇ ਰੱਖੇ ਪੰਛੀਆਂ ਨੂੰ ਵੀ ਮਾਰ ਦੇਵੇਗੀ ਤਾਂ ਜੋ ਇਹ ਹੋਰ ਜ਼ਿਆਦਾ ਨਾ ਫੈਲ ਸਕੇ ।

error: Content is protected !!