Home / Informations / ਇੰਗਲੈਂਡ ਵਲੋਂ ਨਵੇਂ ਇੰਮੀਗ੍ਰੇਸ਼ਨ ਸਿਸਟਮ ਦਾ ਐਲਾਨ ਦੇਖੋ ਤਾਜਾ ਵੱਡੀ ਖਬਰ

ਇੰਗਲੈਂਡ ਵਲੋਂ ਨਵੇਂ ਇੰਮੀਗ੍ਰੇਸ਼ਨ ਸਿਸਟਮ ਦਾ ਐਲਾਨ ਦੇਖੋ ਤਾਜਾ ਵੱਡੀ ਖਬਰ

ਨਵੇਂ ਇੰਮੀਗ੍ਰੇਸ਼ਨ ਸਿਸਟਮ ਦਾ ਐਲਾਨ ਦੇਖੋ

ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕੱਲ੍ਹ ਬਰਤਾਨੀਆ ਲਈ ਨਵੇਂ ਨੰਬਰ ਆਧਾਰਿਤ (ਪੁਆਇੰਟ ਬੇਸ) ਇਮੀਗੇ੍ਰਸ਼ਨ ਸਿਸਟਮ ਦਾ ਐਲਾਨ ਕੀਤਾ ਹੈ | ਜਿਸ ਅਨੁਸਾਰ ਬਰਤਾਨੀਆ ਆਉਣ ਵਾਲਿਆਂ ਦੇ ਘੱਟੋ ਘੱਟ 70 ਨੰਬਰ ਹੋਣੇ ਜ਼ਰੂਰੀ ਹੋਣਗੇ | ਇਹ ਨਵਾਂ ਨਿਯਮ 31 ਦਸੰਬਰ 2020 ਨੂੰ ਬਰਤਾਨੀਆ ਦੇ ਯੂਰਪੀ ਸੰਘ ਤੋਂ ਮੁਕੰਮਲ ਤੌਰ ‘ਤੇ ਵੱਖ ਹੋਣ ਤੋਂ ਬਾਅਦ 1 ਜਨਵਰੀ 2021 ਤੋਂ ਲਾਗੂ ਹੋਵੇਗਾ | ਨਵੇਂ ਨਿਯਮ ਅਨੁਸਾਰ ਸਸਤੀ ਲੇਬਰ ਅਤੇ ਘੱਟ ਹੁਨਰਮੰਦ ਲੋਕਾਂ ਲਈ ਰਸਤਾ ਲਗਪਗ ਬੰਦ ਹੋ ਗਿਆ ਹੈ
ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਹੁਨਰਮੰਦ ਲੋਕਾਂ ਨੂੰ ਬਰਤਾਨੀਆ ਆਉਣ ਲਈ ਹੋਰ ਉਤਸ਼ਾਹਿਤ ਕੀਤਾ ਜਾਵੇ ਅਤੇ ਘੱਟ ਹੁਨਰਮੰਦ ਲੋਕਾਂ ਦੀ ਗਿਣਤੀ ਘਟਾਈ ਜਾਵੇ, ਪਰ ਇਸ ਨੂੰ ਬੰਦ ਨਹੀਂ ਕੀਤਾ ਗਿਆ | ਪ੍ਰੀਤੀ ਪਟੇਲ ਨੇ ਸਖ਼ਤ ਇਮੀਗੇ੍ਰਸ਼ਨ ਨਿਯਮਾਂ ਬਾਰੇ ਮੰਨਿਆ ਕਿ ਜੇ ਇਹ ਨਿਯਮ 1960 ‘ਚ ਹੁੰਦੇ ਤਾਂ ਉਸ ਦੇ ਮਾਪੇ ਵੀ ਇੱਥੇ ਆ ਕੇ ਨਹੀਂ ਸਨ, ਰਹਿ ਸਕਦੇ | ਜ਼ਿਕਰਯੋਗ ਹੈ ਕਿ ਪ੍ਰੀਤੀ ਪਟੇਲ ਦੇ ਗੁਜਰਾਤੀ ਮੂਲ ਦੇ ਮਾਪੇ ਯੁਗਾਂਡਾ ਤੋਂ ਆ ਕੇ ਬਰਤਾਨੀਆ ਵਸੇ ਸਨ |

ਪ੍ਰੀਤੀ ਪਟੇਲ ਨੇ ਕਿਹਾ ਕਿ ਨਵੇਂ ਨਿਯਮ ਹਰ ਇਕ ਨੂੰ ਬਰਾਬਰ ਦਾ ਮੌਕਾ ਦੇਣਗੇ, ਭਾਵੇਂ ਉਹ ਯੂਰਪੀਅਨ ਨਾਗਰਿਕ ਹੋਵੇ ਭਾਵੇਂ ਗੈਰ ਯੂਰਪੀਅਨ | ਨਵੇਂ ਨਿਯਮ ਅਨੁਸਾਰ ਜਿਸ ਕਾਮੇ ਕੋਲ ਹੁਨਰਮੰਦ ਕਿੱਤੇ ਦੀ ਨੌਕਰੀ ਦੀ ਪੇਸ਼ਕਸ਼ ਹੋਵੇ ਅਤੇ ਚੰਗੀ ਅੰਗਰੇਜ਼ੀ ਜਾਣਦਾ ਹੋਵੇ ਤਾਂ ਉਸ ਨੂੰ 50 ਨੰਬਰ ਦਿੱਤੇ ਜਾਣਗੇ | ਨੌਕਰੀ ਦੀ ਪੇਸ਼ਕਸ਼ ਲਈ 20 ਨੰਬਰ, ਹੁਨਰਮੰਦ ਕਿੱਤੇ ਦੀ ਨੌਕਰੀ ਲਈ 20 ਨੰਬਰ, ਅੰਗਰੇਜ਼ੀ ਬੋਲਚਾਲ ਲਈ 10 ਨੰਬਰ, ਘੱਟੋ ਘੱਟ ਤਨਖ਼ਾਹ 20480 ਪੌਾਡ ਤੋਂ 23039 ਪੌਾਡ ਤੱਕ ਲਈ 0 ਨੰਬਰ,

23040 ਪੌਾਡ ਤੋਂ 25599 ਪੌਾਡ ਲਈ 10 ਨੰਬਰ, 25600 ਪੌਾਡ ਤੋਂ ਵੱਧ ਤਨਖ਼ਾਹ ਲਈ 20 ਨੰਬਰ ਗਿਣੇ ਜਾਣਗੇ | ਜਿਹੜੇ ਕਿੱਤਿਆਂ ‘ਚ ਕਾਮਿਆਂ ਦੀ ਗਿਣਤੀ ਘੱਟ ਹੈ, ਉਨ੍ਹਾਂ ਲਈ 20 ਨੰਬਰ, ਪੀ.ਐੱਚ.ਡੀ. ਤੱਕ ਦੀ ਪੜ੍ਹਾਈ ਅਤੇ ਸਬੰਧਿਤ ਖੇਤਰ ਦੀ ਨੌਕਰੀ ਲਈ 10 ਨੰਬਰ ਗਿਣੇ ਜਾਣਗੇ | ਸਰਕਾਰ ਵਲੋਂ ਇਸ ਦੇ ਨਾਲ ਹੀ ਮੌਸਮੀ ਖੇਤੀ ਲਈ ਕਾਮਿਆਂ ਦਾ ਕੋਟਾ ਵਧਾ ਕੇ 10 ਹਜ਼ਾਰ ਕਰ ਦਿੱਤਾ ਹੈ

ਅਤੇ ਨੌਜਵਾਨਾਂ ਦਾ ਕੋਟਾ 20 ਹਜ਼ਾਰ ਕੀਤਾ ਗਿਆ ਹੈ | ਇਮੀਗ੍ਰੇਸ਼ਨ ਦੇ ਮਾਹਿਰ ਵਕੀਲ ਗੁਰਪਾਲ ਸਿੰਘ ਉੱਪਲ ਨੇ ਕਿਹਾ ਕਿ ਸਰਕਾਰ ਦੇ ਨਵੇਂ ਨਿਯਮਾਂ ਨਾਲ ਭਾਰਤੀ ਹੁਨਰਮੰਦ ਕਾਮਿਆਂ ਨੂੰ ਵੱਡਾ ਲਾਭ ਹੋਵੇਗਾ | ਕਿਉਂਕਿ ਪਹਿਲਾਂ ਇਹ ਲਾਭ ਸਿਰਫ਼ ਯੂਰਪੀ ਸੰਘ ਦੇ ਲੋਕਾਂ ਨੂੰ ਹੀ ਮਿਲਦਾ ਸੀ |

error: Content is protected !!