Home / Informations / ਇਹ ਬੱਚਾ ਆਪ ਬਣਾਉਂਦਾ ਹੈ ਆਪਣੀ ਰੋਟੀ ਤੇ ਬੂਟ ਪਾਲਿਸ਼ ਕਰਕੇ ਕਰਦਾ ਹੈ ਗੁਜ਼ਾਰਾ

ਇਹ ਬੱਚਾ ਆਪ ਬਣਾਉਂਦਾ ਹੈ ਆਪਣੀ ਰੋਟੀ ਤੇ ਬੂਟ ਪਾਲਿਸ਼ ਕਰਕੇ ਕਰਦਾ ਹੈ ਗੁਜ਼ਾਰਾ

ਬੱਚਾ ਆਪ ਬਣਾਉਂਦਾ ਹੈ ਆਪਣੀ ਰੋਟੀ ਤੇ ਬੂਟ ਪਾਲਿਸ਼

ਦਿੱਲੀ ਵਿੱਚ 10 ਸਾਲ ਦਾ ਇੱਕ ਬੱਚਾ 8-9 ਘੰਟੇ ਲੋਕਾਂ ਦੇ ਬੂਟ ਪਾਲਿਸ਼ ਕਰਦਾ ਹੈ। ਇਹ ਬੱਚਾ ਦਵਾਰਕਾ ਤੋਂ ਆਉਂਦਾ ਹੈ। ਜਿਸ ਦਾ ਆਉਣ ਜਾਣ ਵਿੱਚ 100 ਰੁਪਿਆ ਖਰਚ ਹੋ ਜਾਂਦਾ ਹੈ। ਇਹ ਮਾਸੂਮ ਆਟੋ ਲੈ ਕੇ ਮੈਟਰੋ ਸਟੇਸ਼ਨ ਪਹੁੰਚਦਾ ਹੈ। ਫਿਰ ਇਹ ਮੈਟਰੋ ਰਾਹੀਂ ਆਪਣੇ ਟਿਕਾਣੇ ਤੇ ਪਹੁੰਚ ਕੇ ਕੰਮ ਕਰਨ ਲੱਗ ਜਾਂਦਾ ਹੈ। ਘਰ ਵਿੱਚ ਉਸ ਦੀ ਇੱਕ ਭੈਣ ਹੈ। ਜੋ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਲਗਾਉਣ ਦਾ ਕੰਮ ਕਰਦੀ ਹੈ। ਉਸ ਦਾ ਇੱਕ ਹੋਰ ਭਰਾ ਵੀ ਹੈ। ਜੋ ਕਿ ਕੰਮ ਕਰਦਾ ਹੈ। ਇਸ ਬੱਚੇ ਨੂੰ ਘਰ ਪਹੁੰਚ ਕੇ ਖਾਣਾ ਵੀ ਬਣਾਉਣਾ ਪੈਂਦਾ ਹੈ। ਉਹ ਸਾਰਾ ਦਿਨ ਲੋਕਾਂ ਦੇ ਤ ਰ ਲੇ ਮਿੰ ਨ ਤਾਂ ਕਰਕੇ ਬੂਟ ਪਾਲਿਸ਼ ਕਰਵਾਉਣ ਲਈ ਕਹਿੰਦਾ ਰਹਿੰਦਾ ਹੈ ਤਾਂ ਕਿ ਉਸ ਨੂੰ ਕੰਮ ਮਿਲ ਸਕੇ।

ਸਾਡੇ ਇਸ ਭਾਰਤ ਮਹਾਨ ਵਿੱਚ ਪਤਾ ਨਹੀਂ ਕਿੰਨੇ ਕੁ ਬੱਚੇ ਇਸ ਪੇਟ ਦੀ ਭੁੱ ਖ ਮਿਟਾਉਣ ਲਈ ਥਾਂ ਥਾਂ ਧੱਕੇ ਖਾ ਰਹੇ ਹਨ। ਜਿਹੜੀ ਇਨ੍ਹਾਂ ਦੀ ਖੇਡਣ ਜਾਂ ਪੜ੍ਹਨ ਦੀ ਉਮਰ ਹੈ। ਇਸ ਉਮਰ ਵਿੱਚ ਉਹ ਕੰਮ ਕਰਦੇ ਹਨ। ਇਨ੍ਹਾਂ ਬੱਚਿਆਂ ਨੂੰ ਸੜਕਾਂ ਤੇ ਰੁਲਣਾ ਪੈ ਰਿਹਾ ਹੈ। ਬੱਚਿਆਂ ਨੂੰ ਦੇਸ਼ ਦਾ ਭਵਿੱਖ ਕਿਹਾ ਜਾਂਦਾ ਹੈ। ਪਰ ਸਾਡੇ ਮੁਲਕ ਦਾ ਭਵਿੱਖ ਜਿਸ ਹਾਲਤ ਵਿੱਚ ਜੀਅ ਰਿਹਾ ਹੈ। ਉਹ ਇਸ ਬੱਚੇ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਬੱਚੇ ਦੀ ਹਿੰ ਮ ਤ ਦੀ ਸਿ ਫ਼ ਤ ਕਰਨੀ ਬਣਦੀ ਹੈ।

ਜੋ ਸਿਰ ਤੇ ਮਾਂ ਬਾਪ ਨਾ ਹੋਣ ਦੇ ਬਾਵਜੂਦ ਵੀ ਮੰਗਣ ਨਾਲੋਂ ਮਿਹਨਤ ਵਿੱਚ ਵਿ ਸ਼ ਵਾ ਸ ਰੱਖਦਾ ਹੈ। ਇਸ ਲੜਕੇ ਦੇ ਮਾਂ ਬਾਪ ਗੁਜ਼ਰ ਚੁੱਕੇ ਹਨ। ਉਹ ਦੱਸਦਾ ਹੈ ਕਿ ਜਦੋਂ ਉਸ ਦੀ ਮਾਂ ਗੁਜਰੀ ਸੀ। ਉਸ ਸਮੇਂ ਉਹ ਬਹੁਤ ਛੋਟਾ ਸੀ। ਉਸ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਸਦੀ ਭੈਣ ਦੀ ਉਮਰ ਕਿੰਨੀ ਹੈ। ਇੱਕ ਲੜਕੀ ਨੂੰ ਦੇਖ ਕੇ ਉਹ ਦੱਸਦਾ ਹੈ ਕਿ ਉਸ ਦੀ ਭੈਣ ਇਸ ਲੜਕੀ ਜਿੰਨੀ ਵੱਡੀ ਹੈ। ਉਹ ਮਿ ਹ ਨ ਤ ਕਰਨ ਵਿੱਚ ਵਿ ਸ਼ ਵਾ ਸ ਰੱਖਦਾ ਹੈ। ਸਮਾਜ ਸੇਵੀ ਜਥੇਬੰਦੀਆਂ ਅਤੇ ਸਰਕਾਰ ਨੂੰ ਅਜਿਹੇ ਬੱਚਿਆਂ ਦੀ ਮ ਦ ਦ ਕਰਨੀ ਚਾਹੀਦੀ ਹੈ।

ਇਹ ਤਾਂ ਇੱਕ ਬੱਚਾ ਹੈ। ਜੋ ਨਜ਼ਰਾਂ ਵਿੱਚ ਆ ਗਿਆ। ਪਰ ਸਾਡੇ ਮੁਲਕ ਵਿੱਚ ਪਤਾ ਨਹੀਂ ਕਿੰਨੇ ਹੀ ਅਜਿਹੇ ਬੱਚੇ ਹਨ। ਜੋ ਦਰ ਦਰ ਦੀਆਂ ਠੋ ਕ ਰਾਂ ਖਾ ਰਹੇ ਹਨ। ਇਸ ਨਿੱਕੀ ਜਿਹੀ ਉਮਰ ਵਿੱਚ ਵੀ ਇਹ ਬੱਚਾ ਆਪਣੇ ਘਰ ਵਿੱਚ ਖੁਦ ਰੋਟੀ ਬਣਾਉਂਦਾ ਹੈ। ਇਹ ਆਰਟੀਕਲ ਲਿਖਣ ਸਮੇਂ ਮੇਰੇ ਦਿਮਾਗ਼ ਵਿੱਚ ਸਿਰਫ਼ ਇੱਕ ਹੀ ਗੱਲ ਘੁੰਮ ਰਹੀ ਹੈ। ਜਿਸ ਦਾ ਮੈਂ ਸਹੀ ਜਵਾਬ ਨਹੀਂ ਲੱ ਭ ਪਾ ਰਿਹਾ ਕਿ ਬੱਚੇ ਦੀ ਇਸ ਹਾਲਤ ਲਈ ਜ਼ਿੰ ਮੇ ਵਾ ਰ ਕੌਣ ਹੈ ਅਸੀਂ ਜਾਂ ਫਿਰ ਸਰਕਾਰਾਂ? ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ।

error: Content is protected !!