Home / Informations / ਇਹ ਦੇਸ਼ ਬੱਚਾ ਪੈਦਾ ਕਰਨ ਵਾਲਿਆਂ ਨੂੰ ਮਾਲਾ-ਮਾਲ ਕਰਦੇ ਉਨ੍ਹਾਂ ਦੇ ਟੈਕਸ ਵੀ ਮਾਫ਼ ਕਰਦੇ

ਇਹ ਦੇਸ਼ ਬੱਚਾ ਪੈਦਾ ਕਰਨ ਵਾਲਿਆਂ ਨੂੰ ਮਾਲਾ-ਮਾਲ ਕਰਦੇ ਉਨ੍ਹਾਂ ਦੇ ਟੈਕਸ ਵੀ ਮਾਫ਼ ਕਰਦੇ

ਬੱਚਾ ਪੈਦਾ ਕਰਨ ਵਾਲਿਆਂ ਨੂੰ ਮਾਲਾ-ਮਾਲ ਕਰਦੇ ਇਹ ਦੇਸ਼

ਲੰਬੇ ਸਮੇਂ ਤੋਂ ਫਿਨਲੈਂਡ, ਫਰਾਂਸ, ਦੱਖਣੀ ਕੋਰੀਆ ਅਤੇ ਈਰਾਨ ਵਰਗੇ ਦੇਸ਼ ਔਰਤਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਲਈ ਮਨਾਉਣ ਦੇ ਤਰੀਕਿਆਂ ਬਾਰੇ ਪ੍ਰਯੋਗ ਕਰ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ‘ਚ ਪੈਸਾ ਸ਼ਾਮਲ ਹੁੰਦਾ ਹੈ। ਹਾਲਾਂਕਿ ਇਹ ਪ੍ਰਯੋਗ ਬਹੁਤੇ ਸਫ਼ਲ ਨਹੀਂ ਰਹੇ।ਅਜਿਹਾ ਲੱਗਦਾ ਹੈ ਕਿ ਦੁਨੀਆਂ ਬੱਚਿਆਂ ਦੀ ਘਾਟ ਦੇ ਸੰ ਕਟ ਦਾ ਸਾਹਮਣਾ ਕਰ ਰਹੀ ਹੈ। ਪਿਛਲੇ ਹਫ਼ਤੇ ਵਿੱਚ ਦੋ ਖ਼ਬਰਾਂ ਆਈਆਂ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਦੁਨੀਆਂ ਦੇ ਕੁਝ ਤ ਗੜੇ ਦੇਸ਼ ਇਸ ਗੱਲੋਂ ਗੰਭੀਰ ਚਿੰ ਤਾ ਵਿੱਚ ਹਨ ਕਿ ਉਨ੍ਹਾਂ ਕੋਲ ਬੱਚਿਆਂ ਦੀ ਕਮੀ ਹੈ।

ਬੁੱਧਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸੀ ਔਰਤਾਂ ਨੂੰ ਬੱਚੇ ਪੈਦਾ ਕਰਨ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਬਾਰੇ ਯੋਜਨਾ ਦਾ ਐਲਾਨ ਕੀਤਾ ਹੈ। ਇੱਕ ਔਰਤ ਨੂੰ ਹੁਣ ਬੱਚਾ ਪੈਦਾ ਕਰਨ ਲਈ 4, 66,000 ਰੂਬਲ (7,600 ਡਾਲਰ) ਅਤੇ ਦੂਜੇ ਲਈ 2, 500 ਡਾਲਰ ਮਿਲਣਗੇ।ਉਸ ਦਿਨ ਹੀ ਅੰਕੜੇ ਵੀ ਸਾਹਮਣੇ ਆਏ ਕਿ 2019 ਦੌਰਾਨ ਚੀਨ ਵਿੱਚ ਜੰਮਣ ਵਾਲੇ ਬੱਚਿਆਂ ਦੀ ਗਿਣਤੀ 6 ਦਹਾਕਿਆਂ ਵਿੱਚੋਂ ਸਭ ਤੋਂ ਘਟ ਰਹੀ ਹੈ।
ਬੱਚਾ ਸੰਕਟ ਦਾ ਸਾਹਮਣਾ ਕਰਨ ਵਾਲੇ ਚੀਨ ਅਤੇ ਰੂਸ ਇਕੱਲੇ ਦੇਸ਼ ਨਹੀਂ ਹਨ। ਪੂਰੇ ਵਿਸ਼ਵ ਵਿੱਚ ਜਨਮ ਦਰ ਡਿੱਗ ਰਹੀ ਹੈ। ਫਿਰ ਲੋਕਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਲਈ ਮਨਾਉਣਾ ਇੰਨਾ ਮੁਸ਼ਕਲ ਕਿਉਂ ਹੈ?ਰੂਸ ਨੇ 2007 ਵਿੱਚ ਬੇਬੀ ਬੋਨਸ ਦੀ ਸ਼ੁਰੂਆਤ ਕੀਤੀ ਸੀ। ਮਾਪਿਆਂ ਨੂੰ ਦੂਜੇ ਅਤੇ ਤੀਜੇ ਬੱਚੇ ਲਈ ਪੈਸੇ ਦਿੱਤੇ ਗਏ। ਇਸ ਦਾ ਕੋਈ ਖ਼ਾਸ ਅਸਰ ਨਹੀਂ ਹੋਇਆ। ਸਗੋਂ ਜਨਮ ਦਰ ਲਗਾਤਾਰ ਹੇਠਾਂ ਜਾਂਦੀ ਰਹੀ।ਚੀਨ ਨੇ 2015 ਵਿੱਚ ਇੱਕ ਬੱਚਾ ਪੈਦਾ ਕਰਨ ਵਾਲੀ ਨੀਤੀ ਨੂੰ ਖ਼ਤਮ ਕੀਤਾ। ਉਸ ਸਾਲ ਬੱਚਿਆਂ ਦੀ ਗਿਣਤੀ ਵਿੱਚ ਥੋੜ੍ਹਾ ਜਿਹਾ ਵਾਧਾ ਹੋਇਆ, ਪਰ ਇਹ ਕਾਫ਼ੀ ਨਹੀਂ ਸੀ।

ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜਦੋਂ ਲੋਕ ਇੱਕ ਵਾਰ ਘੱਟ ਬੱਚੇ ਪੈਦਾ ਕਰਨ ਦਾ ਫੈਸਲਾ ਕਰ ਲੈਂਦੇ ਹਨ ਤਾਂ ਫਿਰ ਉਨ੍ਹਾਂ ਨੂੰ ਇਸ ਤੋਂ ਹਿਲਾਉਣਾ ਔਖਾ ਹੁੰਦਾ ਹੈ।ਦੱਖਣੀ ਕੋਰੀਆ ਵਿੱਚ ਬੱਚਿਆਂ ਦੀ ਗੰ ਭੀਰ ਸਮੱਸਿਆ ਹੈ। ਪਿਛਲੇ ਸਾਲ ਇਸਦੀ ਪ੍ਰਜਣਨ ਦਰ ਰਿਕਾਰਡ ਪੱਧਰ ‘ਤੇ ਘੱਟ ਸੀ। ਅੰਕੜਿਆਂ ਪੱਖੋਂ ਕਿਹਾ ਜਾਵੇ ਤਾਂ ‘ਔਸਤ ਔਰਤਾਂ’ ਦੇ ਇੱਕ ਤੋਂ ਵੀ ਘੱਟ ਬੱਚੇ ਸਨ- ਸਿਰਫ਼ 0.89।1970 ਦੇ ਦਹਾਕੇ ਤੋਂ ਦੇਸ਼ ਦੀ ਆਬਾਦੀ ਲਗਾਤਾਰ ਘਟ ਰਹੀ ਹੈ। ਪਿਛਲੇ ਇੱਕ ਦਹਾਕੇ ਤੋਂ ਜ਼ਿਆਦਾ ਤੋਂ ਉਹ ਇਸ ਸਮੱਸਿਆ ਨੂੰ ਸੁਲਝਾਉਣ ਲਈ ਯਤਨ ਕਰ ਰਿਹਾ ਹੈ। ਉਹ ਮਾਪਿਆਂ ਨੂੰ ਉਤਸ਼ਾਹਿਤ ਕਰਨ ‘ਤੇ 70 ਬਿਲੀਅਨ ਡਾਲਰ ਤੋਂ ਜ਼ਿਆਦਾ ਖਰਚ ਕਰ ਚੁੱਕਾ ਹੈ।ਕਿਮ-ਜੀ-ਯੇ ਦਾ ਕਹਿਣਾ ਹੈ, ‘ਮੇਰੀ ਬੱਚਾ ਪੈਦਾ ਕਰਨ ਵਿੱਚ ਕੋਈ ਰੁਚੀ ਨਹੀਂ ਸੀ।’ ਉਨ੍ਹਾਂ ਦੱਸਿਆ ਕਿ ਆਪਣੇ ਮਾਪਿਆਂ ਦੇ ਦਬਾਅ ਕਾਰਨ ਉਹ ਹੁਣ ਇੱਕ ਬੱਚੇ ਦੀ ਮਾਂ ਹੈ।ਕਿਮ-ਜੀ-ਯੇ ਨੇ ਦੱਸਿਆ ਕਿ ਸਰਕਾਰੀ ਹੱਲਾਸ਼ੇਰੀ ਦਾ ਉਸ ਦੇ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅਤੇ ਉਹ ਭਵਿੱਖ ਵਿੱਚ ਕੋਈ ਹੋਰ ਬੱਚਾ ਪੈਦਾ ਨਹੀਂ ਕਰਨਾ ਚਾਹੁੰਦੇ।

ਯੂ ਇਨ-ਯੇ ਮੁਤਾਬਕ, “ਇਹ ਸੋਚ ਕੇ ਮੈਨੂੰ ਬਹੁਤ ਡਰ ਲੱਗਦਾ ਹੈ ਕਿ ਜੇਕਰ ਮੈਂ ਬੱਚਾ ਪੈਦਾ ਕੀਤਾ ਤਾਂ ਮੇਰਾ ਸਰੀਰ ਕਿਵੇਂ ਬਦਲ ਜਾਵੇਗਾ। ਕੀ ਮੈਂ ਆਪਣਾ ਕਰੀਅਰ ਜਾਰੀ ਰੱਖ ਸਕਾਂਗੀ?””ਇਸਦੇ ਬਹੁਤ ਸਾਰੇ ਕਾਰਨ ਹਨ। ਘਰਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ, ਨਿੱਜੀ ਸਿੱਖਿਆ ਦੀ ਲਾਗਤ ਵਧ ਗਈ ਹੈ ਅਤੇ ਪ੍ਰਦੂਸ਼ਣ ਵਰਗੇ ਕਈ ਮੁੱਦੇ ਇੱਕ ਵੱਡੀ ਸਮੱਸਿਆ ਰਹੇ ਹਨ।””ਸਾਡੇ ਕੋਰੀਆਈ ਸਮਾਜ ਵਿੱਚ ‘ਮਾਤਰਤਵ ਸਬੰਧੀ ਮਿੱਥ’ ਵਿੱਚ ਦ੍ਰਿੜ ਵਿਸ਼ਵਾਸ ਹੈ। ਮੈਨੂੰ ਨਹੀਂ ਲੱਗਦਾ ਕਿ ਮੈਂ ਉਸ ਉਮੀਦ ਨੂੰ ਪੂਰਾ ਕਰ ਸਕਾਂਗੀ।”ਵਿੱਤੀ ਹੱਲਾਸ਼ੇਰੀ ਕਿਮ ਦਾ ਫੈਸਲਾ ਨਹੀਂ ਬਦਲਾਅ ਸਕਿਆ। ਗਰਭਵਤੀ ਔਰਤਾਂ ਨੂੰ ਜਣੇਪੇ ਦੀ ਲਾਗਤ ਦਾ ਪੈਸਾ ਮਿਲਦਾ ਹੈ। ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਮਾਸਿਕ ਭੱਤਾ ਮਿਲਦਾ ਹੈ-ਪਹਿਲੇ ਬੱਚੇ ਲਈ 170 ਡਾਲਰ ਅਤੇ ਦੂਜੇ ਦਾ ਇਸ ਤੋਂ ਵੀ ਜ਼ਿਆਦਾ। ਉੱਥੇ ਜਨਤਕ ਬਾਲ ਸੰਭਾਲ ਅਤੇ ਰਿਆਇਤੀ ਦਰਾਂ ‘ਤੇ ਨਿੱਜੀ ਬਾਲ ਸੰਭਾਲ ਵੀ ਮਿਲਦੀ ਹੈ।ਫਿਰ ਵੀ ਇਸ ਖੇਤਰ ਵਿੱਚ ਸਰਕਾਰ ਜਿੰਨੀਆਂ ਵੀ ਰਿਆਇਤਾਂ ਦੇਵੇ, ਉਹ ਪੂਰੀਆਂ ਨਹੀਂ ਪੈਂਦੀਆਂ।ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਜਨਤਕ ਬਾਲ ਸੰਭਾਲ ਵਿੱਚ ਖਾਲੀ ਥਾਂ ਲੱਭਣੀ ਬਹੁਤ ਮੁਸ਼ਕਲ ਹੈ। ਕਾਰਨ, ਮਾਤਾ-ਪਿਤਾ ਆਪਣੇ ਬੱਚੇ ਨੂੰ ਸੁਰੱਖਿਅਤ ਰੱਖ ਕੇ ਖੁਦ ਟੈਲੀਵਿਜ਼ਨ ਲਾਟਰੀ ਵਿੱਚ ਹਿੱਸਾ ਲੈਂਦੇ ਹਨ।

ਲੱਗਦਾ ਹੈ ਕਿ ਭਾਈਚਾਰਿਆਂ ਨੇ ਇਸ ਨੂੰ ਸਥਾਨਕ ਪੱਧਰ ‘ਤੇ ਹੱਲ ਕਰਨ ਦਾ ਤਰੀਕਾ ਲੱਭ ਲਿਆ ਹੈ। ਜਪਾਨ ਦੇ ਛੋਟੇ ਜਿਹੇ ਸ਼ਹਿਰ ਨੇਗੀ ਨੇ ਨੌਂ ਸਾਲ ਵਿੱਚ ਆਪਣੀ ਜਨਮ ਦਰ ਨੂੰ ਦੁੱਗਣਾ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।ਉਨ੍ਹਾਂ ਨੇ ਬਹੁਤ ਕੁਝ ਕਰਕੇ ਪ੍ਰਤੀ ਔਰਤ 1.4 ਤੋਂ 2.8 ਬੱਚੇ ਪੈਦਾ ਕੀਤੇ ਹਨ। ਫਿਨਲੈਂਡ ਦਾ ਸ਼ਹਿਰ ਲੈਸਟੀਜਾਰਵੀ ਪ੍ਰਤੀ ਬੱਚਾ ਗਿਆਰਾਂ ਹਜ਼ਾਰ ਡਾਲਰ ਦਿੰਦਾ ਹੈ।ਅੱਗੇ ਜਾ ਕੇ ਇਨ੍ਹਾਂ ਵਿੱਚੋਂ ਬਹੁਤੇ ਬੱਚੇ ਪੜ੍ਹਨ ਲਈ ਯੂਨੀਵਰਸਿਟੀ ਜਾਂ ਕੰਮ ਕਰਨ ਲਈ ਵੱਡੇ ਸ਼ਹਿਰਾਂ ਵਿੱਚ ਜਾ ਸਕਦੇ ਹਨ। ਮਹਿੰਗੇ ਸ਼ਹਿਰ ਆਪਣੇ ਆਪ ਵਿੱਚ ਹੀ ਇੱਕ ਗਰਭਨਿਰੋਧਕ ਦਾ ਕੰਮ ਕਰਦੇ ਹਨ। ਯੂਰਪ ਦੇ ਇੱਕ ਛੋਟੇ ਜਿਹੇ ਦੇਸ਼ ਐਸਟੋਨੀਆ ਨੇ ਇਸ ਸਫਲਤਾ ਲਈ ਬੇਬੀ ਬੋਨਸ ਵਿੱਚ ਲੱਖਾਂ ਯੂਰੋ ਲਗਾਏ ਹਨ।ਉਨ੍ਹਾਂ ਦੀ ਜਨਮ ਦਰ ਵਿੱਚ ਥੋੜ੍ਹਾ ਜਿਹਾ ਵਾਧਾ ਦੇਖਿਆ ਗਿਆ ਹੈ। ਇੱਥੇ ਤਿੰਨ ਬੱਚਿਆਂ ਵਾਲੇ ਇੱਕ ਐਸਟੋਨਿਆਈ ਪਰਿਵਾਰ ਨੂੰ ਪ੍ਰਤੀ ਮਹੀਨਾ 520 ਯੂਰੋ (576 ਡਾਲਰ) ਮਿਲਦੇ ਹਨ।ਆਕਸਫੋਰਡ ਇੰਸਟੀਚਿਊਟ ਆਫ ਪਾਪੂਲੇਸ਼ਨ ਏਜਿੰਗ ਦੇ ਡਾ. ਲੀਜ਼ਨ ਦੱਸਦੇ ਹਨ,“ਮੈਨੂੰ ਸਾਫ਼ ਤੌਰ ‘ਤੇ ਲਗਦਾ ਹੈ ਕਿ ਇਹ ਪੈਸੇ ਦੀ ਬਰਬਾਦੀ ਹੈ।”

“ਮੈਂ ਆਪਣੇ ਵਿਦਿਆਰਥੀਆਂ ਨੂੰ ਅਕਸਰ ਇੱਕ ਸਵਾਲ ਕਰਦਾ ਹਾਂ,’ਲੋਕ ਜ਼ਿਆਦਾ ਬੱਚੇ ਕਿਉਂ ਚਾਹੁੰਦੇ ਹਨ?”ਉਹ ਅੱਗੇ ਕਹਿੰਦੇ ਹਨ ਕਿ ਘਟਦੀ ਜਨਮ ਦਰ ਕੋਈ ਵੱਡੀ ਗੱਲ ਨਹੀਂ ਹੈ। ਇਹ ਰੁਝਾਨ ਯੂਰਪ ਵਿੱਚ 40 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਵਿਕਸਤ ਅਰਥਚਾਰਿਆਂ ਵਿੱਚ ਤੇਜ਼ੀ ਨਾਲ ਫੈਲ ਗਿਆ ਕਿਉਂਕਿ ਔਰਤਾਂ ਨੂੰ ਵੱਡੇ ਪਰਿਵਾਰਾਂ ਦੇ ਮੁਕਾਬਲੇ ਸਿੱਖਿਆ ਅਤੇ ਕਰੀਅਰ ਜ਼ਿਆਦਾ ਕੀਮਤੀ ਲੱਗਿਆ।ਡਾ. ਲੀਜ਼ਨ ਕਹਿੰਦੇ ਹਨ, “ਸਮਾਜਿਕ ਪੱਖੋਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਉਸ ਪੱਧਰ ‘ਤੇ ਮੁੜ ਕੇ ਜਾਵਾਂਗੇ, ਹਾਲਾਂਕਿ ਕੁਝ ਲੋਕ ਅਜਿਹਾ ਕਰ ਸਕਦੇ ਹਨ।”

error: Content is protected !!