ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਦੀ ਰਾਜਨੀਤੀ ਨਾਲ ਜੁੜੀ ਆ ਰਹੀ ਹੈ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਹੁਣ ਪੰਜਾਬ ਦੇ ਇੱਕ ਮੌਜੂਦਾ ਕਾਂਗਰਸੀ ਵਿਧਾਇਕ ਦਾ ਵਿਆਹ ਹੋਣ ਜਾ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਮੌਜੂਦਾ ਕਾਂਗਰਸੀ ਵਿਧਾਇਕ ਦੀ ਹੋਣ ਵਾਲੀ ਘਰਵਾਲੀ ਵੀ ਕਾਂਗਰਸ ਦੀ ਮੌਜੂਦਾ ਵਿਧਾਇਕਾ ਹੈ।
ਇਹ ਵੀਡੀਓ ਵੇਖਣ ਤੋਂ ਬਾਅਦ ਤੁਹਾਨੂੰ ਸਾਰੀ ਕਹਾਣੀ ਸਾਫ ਹੋ ਜਾਣੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਗਦ ਸਿੰਘ ਸੈਣੀ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਤੋਂ ਕਾਂਗਰਸ ਪਾਰਟੀ ਦਾ ਮੌਜੂਦਾ ਵਿਧਾਇਕ ਹੈ ਅਤੇ ਉਸਦੀ ਹੋਣ ਵਾਲੀ ਘਰਵਾਲੀ ਯੂਪੀ ਦੇ ਰਾਏ ਬਰੇਲੀ ਤੋਂ ਕਾਂਗਰਸ ਦੀ ਮੌਜੂਦਾ ਵਿਧਾਇਕ ਹੈ। ਇਥੋਂ ਦੇ ਵਿਧਾਇਕ ਅੰਗਦ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਤੋਂ ਕਾਂਗਰਸ ਵਿਧਾਇਕਾ ਅਦਿਤੀ ਸਿੰਘ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਦੋਹਾਂ ਦਾ ਨਵੀਂ ਦਿੱਲੀ ‘ਚ 21 ਨਵੰਬਰ ਨੂੰ ਵਿਆਹ ਹੋਵੇਗਾ।
ਦੋ ਦਿਨ ਬਾਅਦ 25 ਨਵੰਬਰ ਨੂੰ ਨਵਾਂਸ਼ਹਿਰ ‘ਚ ਰਾਹੋਂ ਰੋਡ ਸਥਿਤ ਦੋਆਬਾ ਆਰਿਆ ਸਕੂਲ ਦੇ ਮੈਦਾਨ ‘ਚ ਪਾਰਟੀ ਹੋਵੇਗੀ। ਅੰਗਦ ਅਤੇ ਅਦਿਤੀ 2017 ‘ਚ ਵਿਧਾਇਕ ਬਣੇ ਸਨ ਅਤੇ ਦੋਵੇਂ ਸਿਆਸੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਅੰਗਦ ਸ਼ਹੀਦ ਭਗਤ ਸਿੰਘ ਨਗਰ ਤੋਂ ਵਿਧਾਇਕ ਹਨ। ਉਥੇ ਹੀ ਅਦਿਤੀ ਉੱਤਰ ਪ੍ਰਦੇਸ਼ ‘ਚ ਸਭ ਤੋਂ ਨੌਜਵਾਨ ਵਿਧਾਇਕਾਂ ‘ਚੋਂ ਇਕ ਹੈ।
ਪਿਛਲੇ ਦਿਨੀਂ ਉਹ ਕਾਂਗਰਸ ‘ਚ ਬਾਗੀ ਤੇਵਰ ਦੇ ਕਾਰਨ ਚ ਰ ਚਾ ‘ਚ ਆਈ ਸੀ। ਕਾਂਗਰਸੀ ਸੂਤਰਾਂ ਦੀ ਮੰਨੀਏ ਤਾਂ 21 ਨਵੰਬਰ ਨੂੰ ਵਿਆਹ ਵਾਲੇ ਦਿਨ ਸਿਰਫ ਪਰਿਵਾਰ ਦੇ ਲੋਕ ਹੀ ਸ਼ਾਮਲ ਹੋਣਗੇ ਜਦਕਿ 25 ਨਵੰਬਰ ਨੂੰ ਰੱਖੀ ਗਈ ਪਾਰਟੀ ‘ਚ ਕਾਂਗਰਸ ਦੇ ਛੋਟੇ ਤੋਂ ਲੈ ਕੇ ਵੱਡੇ ਵਰਕਰ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਹੈ। ਹਾਲਾਂਕਿ ਅਜੇ ਕਿਸੇ ਵਰਕਰ ਨੂੰ ਕਾਰਡ ਨਹੀਂ ਪਹੁੰਚਿਆ ਹੈ ਪਰ ਗਰਾਊਂਡ ‘ਚ ਰਿਸੈਪਸ਼ਨ ਪਾਰਟੀ ਕੀਤੇ ਜਾਣ ਤੋਂ ਸਪਸ਼ਟ ਹੈ
ਕਿ ਪਾਰਟੀ ਵੱਡੇ ਪੱਧਰ ‘ਤੇ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ 23 ਨਵੰਬਰ ਨੂੰ ਵੀ ਇਕ ਪਾਰਟੀ ਹੋਵੇਗੀ, ਜੋਕਿ ਦਿੱਲੀ ਜਾਂ ਚੰਡੀਗੜ੍ਹ ‘ਚ ਹੋਵੇਗੀ। ਇਸ ਪਾਰਟੀ ‘ਚ ਸੂਬੇ ਦੇ ਵੱਡੇ ਨੇਤਾ ਅਤੇ ਬਿਊਰੋਕ੍ਰੇਟਸ ਨੂੰ ਸੱਦਾ ਦਿੱਤਾ ਜਾਵੇਗਾ ਜਦਕਿ 25 ਦੀ ਪਾਰਟੀ ‘ਚ ਜ਼ਿਲੇ ਦੇ ਸਾਰੇ ਛੋਟੇ ਤੋਂ ਵੱਡੇ ਨੇਤਾਵਾਂ ਅਤੇ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਅੰਗਦ ਸਿੰਘ ਦੇ ਪਰਿਵਾਰਕ ਮੈਂਬਰ ਵਕੀਲ ਕਲਾਧਰ ਦੀਵਾਨ ਨੇ ਦਿੱਤੀ ਹੈ।
