ਇਸ ਵੇਲੇ ਦੀ ਵੱਡੀ ਖਬਰ NRI ਲਈ ਆ ਰਹੀ ਹੈ। ਜਿਹੜੇ NRI ਮੁੰਡੇ ਇਹ ਕੰਮ ਕਰਨ ਗੇ ਓਹਨਾ ਨੂੰ 30 ਦਿਨਾਂ ਦੇ ਅੰਦਰ ਅੰਦਰ ਇਹ ਕੰਮ ਕਰਨਾ ਪਵੇਗਾ ਨਹੀਂ ਤਾ ਓਹਨਾ ਦਾ ਪਾਸਪੋਰਟ ਕੈਂਸਲ ਕਰ ਦਿੱਤਾ ਜਾਵੇਗਾ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਚੰਡੀਗੜ੍ਹ: ਵਿਦੇਸ਼ ਮੰਤਰਾਲਾ ਉਨ੍ਹਾਂ ਵਿਦੇਸ਼ੀ ਲਾੜਿਆਂ ‘ਤੇ ਲਗਾਮ ਲਾਉਣ ਜਾ ਰਿਹਾ ਹੈ ਜੋ ਭਾਰਤ ‘ਚ ਵਿਆਹ ਕਰਵਾ ਵਿਦੇਸ਼ ਭੱਜ ਜਾਂਦੇ ਹਨ ਅਤੇ ਬਾਅਦ ‘ਚ ਵਾਪਸ ਨਹੀਂ ਆਉਂਦੇ। ਅਜਿਹੇ ਲਾੜਿਆਂ ਦੇ ਪਾਸਪੋਰਟ ਹੁਣ ਉਨ੍ਹਾਂ ਦੇ ਵਿਆਹ ਦੀ ਰਜਿਸਟ੍ਰੇਸ਼ਨ ‘ਤੇ ਨਿਰਭਰ ਕਰਨਗੇ। ਜੀ ਹਾਂ ਵਿਦੇਸ਼ੀ ਲਾੜਿਆਂ ਨੂੰ ਹੁਣ 30 ਦਿਨਾਂ ਦੇ ਅੰਦਰ ਵਿਆਹ ਰਜਿਸਟਰਡ ਕਰਵਾਉਣਾ ਪਵੇਗਾ। ਜੇਕਰ ਉਹ ਅਜਿਹਾ ਨਹੀਂ ਕਰਵਾਉਂਦੇ ਤੇ ਉਨ੍ਹਾਂ ਦੀ ਪਤਨੀ ਵਿਦੇਸ਼ ਮੰਤਰਾਲੇ ਜਾਂ ਪਾਸਪੋਰਟ ਦਫਤਰ ਨੂੰ ਸ਼ਿ ਕਾ ਇ ਤ ਕਰਦੀ ਹੈ, ਤਾਂ ਵਿਦੇਸ਼ ਮੰਤਰਾਲਾ ਉਸ ਦਾ ਪਾਸਪੋਰਟ ਰੱਦ ਕਰ ਦੇਵੇਗਾ।
ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਅਧਿਕਾਰੀ ਸ਼ਿਵਾਸ ਕਵੀਰਾਜ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੂੰ ਵਿਦੇਸ਼ੀ ਲਾੜਿਆਂ ਦੇ ਪਾਸਪੋਰਟ ਰੱਦ ਕਰਨ ‘ਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਭੇਜੇ ਗਏ ਸਾਰੇ ਕਾਨੂੰਨੀ ਨੋਟਿਸ ਵਿਦੇਸ਼ਾਂ ‘ਚ ਉਨ੍ਹਾਂ ਤਕ ਪਹੁੰਚਦੇ ਹੀ ਨਹੀਂ। ਅਜਿਹੇ ‘ਚ ਅਦਾਲਤ ਵਾਰ-ਵਾਰ ਨੋਟਿਸ ਭੇਜਦੀ ਹੈ। ਨੋਟਿਸ ਸਰਵ ਨਾ ਹੋਣ ਦੀ ਸੂਰਤ ‘ਚ ਵਿਦੇਸ਼ ਮੰਤਰਾਲਾ ਵੀ ਕੋਈ ਕਾਰਵਾਈ ਨਹੀਂ ਕਰ ਪਾਉਂਦਾ।
ਹੁਣ ਵਿਦੇਸ਼ ਮੰਤਰਾਲਾ ਇੱਕ ਵੈੱਬਸਾਈਟ ਬਣਾਉਣ ਜਾ ਰਿਹਾ ਹੈ। ਸਾਰੇ ਨੋਟਿਸ ਉਸ ਵੈੱਬਸਾਈਟ ‘ਚ ਪਾ ਦਿੱਤੇ ਜਾਣਗੇ। ਇਸ ਤੋਂ ਸਾਬਤ ਹੋ ਜਾਵੇਗਾ ਕਿ ਲਾੜਿਆਂ ਨੇ ਨੋਟਿਸ ਵੇਖ ਲਿਆ ਹੈ। ਅਜਿਹੀ ਸਥਿਤੀ ‘ਚ ਵਿਦੇਸ਼ ਮੰਤਰਾਲਾ ਵੀ ਉਨ੍ਹਾਂ ਦੇ ਪਾਸਪੋਰਟ ਰੱਦ ਕਰ ਦੇਵੇਗਾ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
