ਬਿਨਾ ਵਿਜੇ ਦੇ ਜਾਵੋ ਘੁੰਮਣ
ਘੁੰਮਣ ਵਾਲਿਆਂ ਲਈ ਘੁੰਮਣ ਹੀ ਜ਼ਿੰਦਗੀ ਦਾ ਉਦੇਸ਼ ਹੈ। ਕੁਝ ਲੋਕਾਂ ਨੂੰ ਵਿਦੇਸ਼ਾਂ ਵਿਚ ਘੁੰਮਣ ਦਾ ਕਾਫੀ ਸ਼ੌਕ ਹੁੰਦਾ ਹੈ ਪਰ ਉਹ ਆਪਣੇ ਇਸ ਸ਼ੌਕ ਨੂੰ ਇਸ ਲਈ ਪੂਰਾ ਨਹੀਂ ਕਰ ਸਕਦੇ ਕਿਉਂਕਿ ਕਿਸੇ ਕਾਰਨ ਉਨ੍ਹਾਂ ਦਾ ਵੀਜ਼ਾ ਨਹੀਂ ਲੱਗਦਾ। ਆਉ ਜਾਣਦੇ ਹਾਂ ਉਨ੍ਹਾਂ ਕੁਝ ਥਾਵਾਂ ਦੇ ਬਾਰੇ ਜਿੱਥੇ ਤੁਹਾਨੂੰ ਜਾਣ ਲਈ ਵੀਜ਼ੇ ਦੀ ਜ਼ਰੂਰਤ ਨਹੀਂ।
ਜਮੈਕਾ: ਜਮੈਕਾ ਜਾਣ ਲਈ ਸੈਲਾਨੀਆਂ ਨੂੰ ਵੀਜੇ ਦੀ ਲੋੜ ਨਹੀਂ ਹੁੰਦੀ। ਤੁਸੀਂ ਇਥੇ ਕਈ ਐਡਵੈਂਚਰ ਸਪੋਰਟਸ ਦਾ ਲੁਤਫ ਵੀ ਲੈ ਸਕਦੇ ਹੋ। ਇਥੇ ਕਈ ਰੇਨ ਫਾਰੇਸਟ ਅਤੇ ਗੁਫਾਵਾਂ ਹਨ। ਜੇਕਰ ਤੁਸੀਂ ਰੁਮਾਂਚ ਦੇ ਸ਼ੌਕੀਨ ਹੋ ਤਾਂ ਇੱਥੇ ਜ਼ਰੂਰ ਸੈਰ ਕਰੋ। ਇਥੇ ਕਈ ਬੀਚ ਹਨ। ਤੁਸੀਂ ਜਮੈਕਾ ਵਿਚ 14 ਦਿਨ ਬਿਨਾਂ ਵੀਜੇ ਤੋਂ ਰਹਿ ਸਕਦੇ ਹੋ।
ਸਮੋਆ
ਸਮੋਆ: ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਇਕ ਬੇਹੱਦ ਖੂਬਸੂਰਤ ਆਇਲੈਂਡ ਸਮੋਆ ਹੈ। ਜੇਕਰ ਤੁਸੀਂ ਬੇਹੱਦ ਵੱਖਰਾ ਤਲਾਸ਼ ਕਰ ਰਹੇ ਹੋ ਤਾਂ ਇਥੇ ਜ਼ਰੂਰ ਆਉ। ਇੱਥੋਂ ਦੇ ਆਦਮੀ ਔਰਤਾਂ ਵਾਂਗ ਮਿੰਨੀ ਸਕਰਟਾਂ ਪਾਉਂਦੇ ਹਨ। ਇਥੇ ਕਈ ਬੀਚ ਹਨ, ਜਿਨ੍ਹਾਂ ਦੇ ਕੰਢਿਆਂ ਉਪਹ ਹੀ ਸਮੁੰਦਰੀ ਕੱਛੂ ਦਿਖਾਈ ਦਿੰਦੇ ਹਨ। ਇੱਥੇ ਕਈ ਝਰਨੇ ਹਨ, ਜੋ ਇਸਦੀ ਖੂਬਸੂਰਤੀ ਨੂੰ ਕਈ ਗੁਣਾਂ ਵਧਾਉਂਦੇ ਹਨ। ਸਮੋਆ ਵਿਚ ਤੁਸੀਂ ਬਗੈਰ ਵੀਜੇ ਦੋ ਮਹੀਨੇ ਯਾਨੀ 60 ਦਿਨ ਤੱਕ ਰਹਿ ਸਕਦੇ ਹੋ।
ਫਿਜੀ ਦੀਪ ਸਮੂਹ
ਫਿਜੀ ਦੀਪ ਸਮੂਹ: ਯਾਤਰਾ ਕਰਨਾ ਪਸੰਦ ਕਰਨ ਵਾਲਿਆਂ ਲਈ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ ਕਿ ਉਹ ਇਥੇ ਬਿਨਾਂ ਵੀਜ਼ਾ ਦੇ 120 ਦਿਨ ਬਿਤਾ ਸਕਦੇ ਹਨ। ਇੱਥੇ ਬਹੁਤ ਸਾਰੇ ਲੋਕ ਹਨ ਜੋ ਬਹੁਤ ਸਾਰੀਆਂ ਸਭਿਆਚਾਰਕ ਪਰੰਪਰਾਵਾਂ ਦਾ ਪਾਲਣ ਕਰਦੇ ਹਨ। ਇੱਥੇ ਮੂੰਗੇ ਦੀ ਚਟਾਣਾਂ ਵੀ ਹਨ, ਜੋ ਤੁਹਾਨੂੰ ਆਪਣੀ ਸੁੰਦਰਤਾ ਨਾਲ ਆਕਰਸ਼ਤ ਕਰਨਗੀਆਂ।
ਕੁੱਕ ਇਜ਼ਲੈਂਡ
ਕੁਕ ਆਇਸਲੈਂਡ : ਇਹ ਥਾਂ ਯਾਤਰੂਆਂ ਲਈ ਕੁਦਰਤੀ ਨਜ਼ਾਰਿਆਂ ਨਾਲ ਭਰੀ ਪਈ ਹੈ। ਤੁਸੀਂ ਬਿਨਾਂ ਵੀਜ਼ਾ ਦੇ 13 ਦਿਨ ਆਰਾਮ ਨਾਲ ਬਿਤਾ ਸਕਦੇ ਹੋ। ਇੱਥੇ ਤੁਸੀਂ ਕਈ ਥਾਵਾਂ ‘ਤੇ ਤੈਰਾਕੀ, ਟ੍ਰੈਕਿੰਗ, ਝਰਨੇ ਦਾ ਅਨੰਦ ਵੀ ਲੈ ਸਕਦੇ ਹੋ।
