ਸਰਸਾ ਡੇਰਾ ਆਸ਼ਰਮ ਦਾ ਤੋੜਿਆ ਮੇਨ ਗੇਟ
ਖੰਨਾ – ਖੰਨੇ ਦੇ ਨਜਦੀਕੀ ਪਿੰਡ ਮਲਕਪੁਰ ਵਿੱਚ ਦੇਰ ਰਾਤ ਸ਼ਰਾਰਤੀ ਬੈਲੇਰੋ ਕਾਰ ਸਵਾਰਾਂ ਨੇ ਡੇਰਾ ਸਿਰਸਾ ਆਸ਼ਰਮ ਦੇ ਗੇਟ ਵਿੱਚ ਗੱਡੀ ਮਾਰ ਕੇ ਗੇਟ ਤੋ ਡ਼ ਦਿੱਤਾ। ਇੱਕ ਦਮ ਧ ਮਾ ਕਾ ਹੋਣ ਤੇ ਡੇਰੇ ਵਿੱਚ ਮੌਜੂਦ ਸੇਵਾਦਾਰਾਂ ਨੇ ਬਾਹਰ ਆ ਕੇ ਦੇਖਿਆ ਤਾਂ ਗੇਟ ਟੁੱ ਟਿ ਆ ਹੋਇਆ ਸੀ ਅਤੇ ਕਾਰ ਸਵਾਰ ਫਰਾਰ ਹੋ ਚੁੱਕੇ ਸਨ । ਘਟਨਾ ਤੋਂ ਬਾਅਦ ਸ਼ਰਧਾਲੂਆਂ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੂਚਨਾ ਮਿਲਣ ਉੱਤੇ ਮੌਕੇ ਤੇ ਪੁਲਸ ਦੀਆਂ ਟੀਮਾਂ ਪਹੁੰਚ ਚੁੱਕੀਆਂ ਹਨ।
ਗੇਟ ਤੋਡ਼ਨ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ । ਫੁਟੇਜ ਵਿੱਚ ਸਾਫ਼ ਦਿਖ ਰਿਹਾ ਹੈ ਕਿ ਕਾਰ ਵਿੱਚ ਸਵਾਰ ਵਿਅਕਤੀ ਪਹਿਲਾਂ ਆਸ਼ਰਮ ਦੇ ਗੇਟ ਕੋਲ ਆ ਕੇ ਰੁਕਦੇ ਹਨ, ਫਿਰ ਕਾਰ ਨੂੰ ਮੋਡ਼ਕੇ ਮੇਨ ਗੇਟ ਵਿੱਚ ਮਾਰ ਕੇ ਫਰਾਰ ਹੋ ਜਾਂਦੇ ਹਨ। ਡੇਰੇ ਦੇ ਸੇਵਾਦਾਰ ਅਤੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਦੇਰ ਰਾਤ 12 ਵਜੇ ਦੇ ਕਰੀਬ ਗੇਟ ਦੇ ਕੋਲ ਜੋਰਦਾਰ ਧ ਮਾ ਕਾ ਹੋਇਆ।
ਜਦੋਂ ਬਾਹਰ ਆ ਕੇ ਵੇਖਿਆ ਤਾਂ ਮੇਨ ਗੇਟ ਟੁੱ ਟਿ ਆ ਹੋਇਆ ਸੀ । ਸੀਸੀਟੀਵੀ ਫੁਟੇਜ ਦੇਖ ਕੇ ਪਤਾ ਚੱਲਿਆ ਕਿ ਕਾਰ ਸਵਾਰਾਂ ਨੇ ਗੇਟ ਵਿੱਚ ਗੱਡੀ ਮਾਰ ਕੇ ਗੇਟ ਤੋਡ਼ ਦਿੱਤਾ । ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਡੇਰੇ ਦੇ ਸਾਥੀ ਅਮਰੀਕ ਸਿੰਘ ਨੇ ਦੱਸਿਆ ਕਿ ਦੇਰ ਰਾਤ ਇੱਕ ਦਮ ਨਾਲ ਧ ਮਾ ਕਾ ਹੋਣ ਤੇ ਜਦੋਂ ਸੇਵਾਦਾਰਾਂ ਨੇ ਬਾਹਰ ਆ ਕੇ ਦੇਖਿਆ ਤਾਂ ਗੇਟ ਟੁੱ ਟਿ ਆ ਹੋਇਆ ਸੀ, ਜਦੋਂ ਕਿ ਕਾਰ ਸਵਾਰ ਫਰਾਰ ਹੋ ਚੁੱਕੇ ਸਨ । ਸੀਸੀਟੀਵੀ ਫੁਟੇਜ ਨੂੰ ਵੇਖ ਕੇ ਪਤਾ ਚੱਲਿਆ ਕਿ ਕਾਰ ਸਵਾਰਾਂ ਨੇ ਜਾਣ ਬੁੱਝ ਕੇ ਗੇਟ ਵਿੱਚ ਕਾਰ ਮਾਰ ਕੇ ਤੋਡ਼ਿਆ ਹੈ।
ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ । ਪੁਲਿਸ ਅਧਿਕਾਰੀ ਬਖਸ਼ੀਸ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਨੂੰ ਫਰੋਲਿਆ ਜਾ ਰਿਹਾ ਹੈ । ਮੁੱਢਲੀ ਜਾਂਚ ਵਿੱਚ ਸ਼ਰਾਰਤ ਲੱਗ ਰਹੀ ਹੈ। ਉਨ੍ਹਾਂ ਨੇ ਕਿਹਾ ਡੇਰਾ ਸ਼ਰਧਾਲੂਆਂ ਦੀ ਸ਼ਿਕਾਇਤ ਉੱਤੇ ਮੌਕੇ ਤੇ ਜਾ ਕੇ ਜਾਂਚ ਕੀਤੀ ਗਈ ਹੈ । ਉਨ੍ਹਾਂ ਨੇ ਕਿਹਾ ਕਿ ਜਾਂਚ ਦੇ ਆਧਾਰ ਤੇ ਦੋਸ਼ੀਆਂ ਉੱਤੇ ਕੇਸ ਦਰਜ ਕਰਕੇ ਛੇਤੀ ਹੀ ਉਨ੍ਹਾਂ ਨੂੰ ਫਡ਼ ਲਿਆ ਜਾਵੇਗਾ । ਕਿਸੇ ਨੂੰ ਮਾਹੌਲ ਵਿਗਾਡ਼ਣ ਨਹੀਂ ਦਿੱਤਾ ਜਾਵੇਗਾ।
