ਆਈ ਤਾਜਾ ਵੱਡੀ ਖਬਰ
ਆਸਟਰੇਲੀਆ ਵਿੱਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੁਝ ਅਜਿਹੇ ਲੋਕਾਂ ਦਾ ਪਤਾ ਲਗਾਇਆ ਗਿਆ ਹੈ। ਜਿਹੜੇ ਆਪਣੇ ਕੋਲ ਕੰਮ ਕਰਨ ਵਾਲੇ ਮਕੈਨਿਕਾਂ ਤੋਂ ਪਹਿਲਾਂ ਪੈਸੇ ਲੈ ਕੇ ਫੇਰ ਬਾਅਦ ਵਿੱਚ ਉਹ ਹੀ ਪੈਸੇ ਉਨ੍ਹਾਂ ਨੂੰ ਦੇ ਦਿੰਦੇ ਸਨ। ਸਭ ਕੁਝ ਫਰਜ਼ੀ ਹੋ ਰਿਹਾ ਸੀ ਉਹ ਕੰਮ ਵੀ ਕਰਦੇ ਸਨ। ਵਿਭਾਗ ਨੇ ਅਜਿਹੇ ਪ੍ਰਵਾਸੀਆਂ ਤੇ ਸ਼ਿਕੰਜਾ ਕੱਸਿਆ ਹੈ। ਇਹ ਲੋਕ ਪਹਿਲਾਂ ਆਪਣੇ ਮਾਲਕਾਂ ਨੂੰ ਪੈਸੇ ਦੇ ਦਿੰਦੇ ਸਨ ਅਤੇ ਫਿਰ ਤਨਖਾਹ ਦੇ ਰੂਪ ਵਿੱਚ ਉਹ ਹੀ ਪੈਸੇ ਉਨ੍ਹਾਂ ਤੋਂ ਹਾਸਿਲ ਕਰ ਲੈਂਦੇ ਸਨ।
ਪ੍ਰਵਾਸੀ ਲੋਕ ਆਸਟਰੇਲੀਆ ਵਿਚ ਪੱਕਾ ਹੋਣ ਲਈ ਤਜਰਬਾ ਲੈਣ ਦੇ ਨਾਮ ਤੇ ਕੀ ਪਾਪਡ਼ ਵੇਲ ਰਹੇ ਸਨ। ਇਸ ਦੀ ਭਿਣਕ ਇਮੀਗ੍ਰੇਸ਼ਨ ਵਿਭਾਗ ਨੂੰ ਲੱਗ ਚੁੱਕੀ ਹੈ। ਵਿਭਾਗ ਨੇ ਡੈਡੀਨੈਸ ਖੇਤਰ ਵਿੱਚ ਅਜਿਹੀ ਇੱਕ ਵਰਕਸ਼ਾਪ ਦਾ ਪਤਾ ਲਗਾਇਆ ਹੈ। ਜੋ ਸਿਰਫ ਨਾਮ ਦੀ ਹੀ ਵਰਕਸ਼ਾਪ ਹੈ। ਇੱਥੇ ਕਾਰਾਂ ਦੀ ਕੋਈ ਮੁਰੰਮਤ ਨਹੀਂ ਕੀਤੀ ਜਾਂਦੀ। ਬੱਸ ਜੋ ਕੁਝ ਵੀ ਹੁੰਦਾ ਹੈ, ਸਿਰਫ ਕਾਗਜ਼ਾਂ ਵਿੱਚ ਹੀ ਹੁੰਦਾ ਹੈ। ਕੁਝ ਪਰਵਾਸੀ ਇਸ ਵਰਕਸ਼ਾਪ ਦੇ ਮਾਲਕ ਤੋਂ ਤਜਰਬਾ ਹਾਸਿਲ ਕਰਨ ਲਈ ਉਸ ਨੂੰ ਪੈਸੇ ਦੇ ਦਿੰਦੇ ਸਨ। ਫੇਰ ਇਹ ਮਾਲਕ ਉਹ ਹੀ ਪੈਸੇ ਉਨ੍ਹਾਂ ਨੂੰ ਤਨਖਾਹ ਦੇ ਰੂਪ ਵਿੱਚ ਦੇ ਦਿੰਦਾ ਸੀ।
ਇਹ ਪਰਵਾਸੀ ਇਹ ਕੰਮ ਤਜਰਬਾ ਹਾਸਿਲ ਕਰਨ ਲਈ ਕਰ ਰਹੇ ਸਨ ਤਾਂ ਕਿ ਉਹ ਆਸਟਰੇਲੀਆ ਵਿੱਚ ਪੱਕੇ ਹੋ ਸਕਣ। ਇਮੀਗ੍ਰੇਸ਼ਨ ਵਿਭਾਗ ਨੇ ਇਨ੍ਹਾਂ ਪ੍ਰਵਾਸੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਇਨ੍ਹਾਂ ਵਿੱਚ ਕਾਫੀ ਭਾਰਤੀ ਹਨ। ਇਹ ਲੋਕ ਵਿਭਾਗ ਨੂੰ ਧੋਖਾ ਦੇ ਰਹੇ ਸਨ। ਵਿਭਾਗ ਨੇ ਬਿਨੈਕਾਰਾਂ ਨੂੰ ਨੋਟਿਸ ਵੀ ਭੇਜੇ ਹਨ। ਵਿਭਾਗ ਨੇ ਰੁਜ਼ਗਾਰ ਦਾਤਾਵਾਂ ਨੂੰ ਵੀ ਤਾੜਨਾ ਕੀਤੀ ਹੈ ਇਹ ਰੁਜ਼ਗਾਰ ਦਾਤਾ ਪਰਵਾਸੀਆਂ ਦੀ ਮਜਬੂਰੀ ਦਾ ਫਾਇਦਾ ਚੁੱਕ ਰਹੇ ਹਨ। ਇਸ ਤਰ੍ਹਾਂ ਇਹ ਦੋਵੇਂ ਧਿਰਾਂ ਮਿਲ ਕੇ ਇਮੀਗ੍ਰੇਸ਼ਨ ਵਿਭਾਗ ਨੂੰ ਧੋਖਾ ਦੇ ਰਹੇ ਹਨ।
