ਕਨੇਡਾ ਚ ਪੱਕੇ ਕਨੇਡਾ ਲਈ ਪਰਵਾਸੀ ਲਾਉਣ ਲੱਗੇ ਸਕੀਮਾਂ
ਕੈਨੇਡਾ ਵਿੱਚ ਪੱਕੇ ਹੋਣ ਲਈ ਅੱਜ ਕੱਲ੍ਹ ਪਰਵਾਸੀਆਂ ਦੁਆਰਾ ਇੱਕ ਹੋਰ ਤਰੀਕੇ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤਰੀਕੇ ਨੂੰ ਫਲੈਗ ਪੋਲਿੰਗ ਕਿਹਾ ਜਾ ਰਿਹਾ ਹੈ। ਜਿਹੜੇ ਵਿਅਕਤੀ ਕੈਨੇਡਾ ਵਿੱਚ ਰਹਿ ਰਹੇ ਹਨ। ਉਨ੍ਹਾਂ ਕੋਲ ਪੀਆਰ ਨਹੀਂ ਹੈ। ਉਹ ਇਹ ਤਰੀਕਾ ਅਪਣਾਉਂਦੇ ਹਨ। ਇਹ ਲੋਕ ਗ਼ ਲਤ ਤਰੀਕੇ ਨਾਲ ਅਮਰੀਕਾ ਦੀ ਸਰਹੱਦ ਟੱਪ ਕੇ ਅਮਰੀਕਾ ਵਿੱਚ ਜਾ ਵੜਦੇ ਹਨ। ਫਿਰ ਜਦੋਂ ਉਹ ਦੁਬਾਰਾ ਜਾਇਜ਼ ਤਰੀਕੇ ਨਾਲ ਕੈਨੇਡਾ ਵਿੱਚ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਇਮੀਗ੍ਰੇਸ਼ਨ ਸੇਵਾ ਮਿਲ ਜਾਂਦੀ ਹੈ।
ਇਮੀਗ੍ਰੇਸ਼ਨ ਦੇ ਵਕੀਲ ਸਰਜੀਓ ਕਾਰਜ ਦੇ ਦੱਸਣ ਅਨੁਸਾਰ ਨਾਜਾਇਜ਼ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋ ਕੇ ਜਾਇਜ਼ ਢੰਗ ਨਾਲ ਕੈਨੇਡਾ ਵਿੱਚ ਦਾਖਲ ਹੋਣ ਦੀ ਪ੍ਰਕਿਰਿਆ ਨੂੰ ਪੁਲਿਸ ਅਤੇ ਵਕੀਲਾਂ ਦੁਆਰਾ ਫਲੈਗ ਪੋਲਿੰਗ ਦਾ ਨਾਮ ਦਿੱਤਾ ਗਿਆ ਹੈ। ਇਹ ਉਨ੍ਹਾਂ ਲੋਕਾਂ ਲਈ ਹੈ। ਜਿਹੜੇ ਕੈਨੇਡਾ ਵਿੱਚ ਕੱਚੇ ਤੌਰ ਤੇ ਰਹਿ ਰਹੇ ਹਨ। ਜਦੋਂ ਦੁਬਾਰਾ ਉਹ ਕੈਨੇਡਾ ਵਿੱਚ ਦਾਖਲ ਹੁੰਦੇ ਹਨ ਤਾਂ ਉਨ੍ਹਾਂ ਬਾਰੇ ਸਾਰੀ ਜਾਣਕਾਰੀ ਇਮੀਗ੍ਰੇਸ਼ਨ ਵਿਭਾਗ ਕੋਲ ਹੁੰਦੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੀ ਤਰਜਮਾਨ ਨੈਨਸੀ ਕੈਰਨ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਲੋਕ ਫਲੈਗ ਪੋਲਿੰਗ ਦੀ ਵਰਤੋਂ ਕਰਦੇ ਹਨ।
ਉਨ੍ਹਾਂ ਦੀ ਰਿਹਾਈ ਚ ਸਰਹੱਦ ਦੇ ਨੇੜੇ ਹੁੰਦੀ ਹੈ। ਜਿਸ ਕਰਕੇ ਉਨ੍ਹਾਂ ਨੂੰ ਸਰਹੱਦ ਪਾਰ ਕਰਨੀ ਸੌਖੀ ਹੁੰਦੀ ਹੈ। ਕਈ ਲੋਕ ਅਜਿਹੇ ਵੀ ਹੁੰਦੇ ਹਨ। ਜਿਹੜੇ ਵਰਕ ਪਰਮਿਟ ਲਈ ਅਪਲਾਈ ਕਰਨ ਲਈ ਕਾਨੂੰਨੀ ਤੌਰ ਤੇ ਯੋਗ ਨਹੀਂ ਹੁੰਦੇ। ਇਸ ਸਕੀਮ ਦੀ ਵਰਤੋਂ ਕਰਨ ਵਾਲਿਆਂ ਨੂੰ ਲੰਬੀ ਕਾਨੂੰਨੀ ਪ੍ਰਕਿਰਿਆ ਵਿੱਚੋਂ ਵੀ ਨਹੀਂ ਲੰਘਣਾ ਪੈਂਦਾ। ਇੱਕ ਲੜਕੀ 2016 ਵਿੱਚ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਨ ਲਈ ਕੈਨੇਡਾ ਗਈ ਸੀ। ਜਦੋਂ ਦੋ ਸਾਲ ਬਾਅਦ ਉਸ ਨੂੰ ਪਹਿਲੀ ਇੰਟਰਨਸ਼ਿਪ ਲਈ ਅਪਲਾਈ ਕਰਨ ਵਾਸਤੇ ਵਰਕ ਪਰਮਿਟ ਦੀ ਜ਼ਰੂਰਤ ਸੀ ਤਾਂ
ਇਸ ਕਾਗਜ਼ੀ ਕਾਰਵਾਈ ਨੂੰ ਪੂਰਾ ਕਰਨ ਲਈ ਉਸ ਕੋਲ ਸਮਾਂ ਬਹੁਤ ਘੱਟ ਸੀ। ਉਸ ਕੋਲ ਸਿਰਫ 10 ਦਿਨ ਬਚਦੇ ਹਨ। ਪਰ ਇਹ ਕਾਨੂੰਨੀ ਪ੍ਰਕਿਰਿਆ 90 ਦਿਨਾਂ ਵਿੱਚ ਪੂਰੀ ਹੋਣੀ ਸੀ। ਫੇਰ ਉਸ ਨੇ ਫਲੈਗ ਪੋਲਿੰਗ ਵਾਲਾ ਤਰੀਕਾ ਹੀ ਵਰਤਿਆ। ਉਹ ਅਮਰੀਕਾ ਦੀ ਸਰਹੱਦ ਪਾਰ ਕਰਕੇ ਅਮਰੀਕਾ ਵਿੱਚ ਦਾਖ਼ਲ ਹੋ ਗਈ ਅਤੇ ਜਾਇਜ਼ ਤਰੀਕੇ ਨਾਲ ਵਾਪਿਸ ਕੈਨੇਡਾ ਆ ਕੇ ਪਹਿਲ ਦੇ ਆਧਾਰ ਤੇ ਇਮੀਗ੍ਰੇਸ਼ਨ ਸੇਵਾਵਾਂ ਹਾਸਿਲ ਕਰਨ ਲਈਆਂ।
