ਮੋਗਾ ਦੇ ਸਮਾਨ ਭਾਈਕਾ ਵਿਖੇ ਰਹਿਣ ਵਾਲੀ ਸਰਸਵਤੀ ਨਾਮ ਦੀ ਇੱਕ ਔਰਤ ਨੂੰ ਤਕਰੀਬਨ ਸੱਤ ਸਾਲ ਬਾਅਦ ਉਸ ਦਾ ਗੁੰਮ ਹੋਇਆ ਪੁੱਤਰ ਮਿਲ ਗਿਆ ਹੈ। ਬਾਲਘਰ ਵੱਲੋਂ ਕਾਗਜ਼ੀ ਕਾਰਵਾਈ ਤੋਂ ਬਾਅਦ ਬੱਚਾ ਮਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਬੱਚੇ ਦੀ ਮਾਂ ਸਰਸਵਤੀ ਦੇ ਦੱਸਣ ਅਨੁਸਾਰ ਉਸ ਦਾ ਪਤੀ ਮੰਗਲ ਰਾਮ ਆਪਣੀ ਪਹਿਲੀ ਪਤਨੀ ਨੂੰ ਛੱਡ ਕੇ ਉਸ ਨਾਲ ਵਿਆਹ ਕਰਵਾ ਕੇ ਰਹਿਣ ਲੱਗ ਗਿਆ। ਇਸ ਤੋਂ ਵੀਹ ਸਾਲ ਬਾਅਦ ਉਸ ਦੀ ਪਹਿਲੀ ਪਤਨੀ ਆ ਕੇ ਉਸ ਨੂੰ ਲੈ ਗਈ ਅਤੇ ਇਸ ਬੱਚੇ ਨੂੰ ਉਹ ਕਿਧਰੇ ਛੱਡ ਗਏ। ਉਹ ਆਪਣੇ ਬੱਚੇ ਨੂੰ ਲੱਭਦੀ ਰਹੀ ਪਰ ਕਿਤੋਂ ਵੀ ਉਸ ਨੂੰ ਬੱਚਾ ਨਹੀਂ ਮਿਲਿਆ। ਹੁਣ ਉਹ ਆਪਣੇ ਬੱਚੇ ਨੂੰ ਮਿਲ ਕੇ ਖੁਸ਼ ਹੈ।
ਬਾਲ ਘਰ ਦੀ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਬੱਚਾ ਉਨ੍ਹਾਂ ਨੂੰ ਚਾਰ ਸਾਲ ਬਾਅਦ ਮਿਲਿਆ ਹੈ। ਕਿਸੇ ਨੂੰ ਇਹ ਬੱਚਾ ਫਾਜ਼ਿਲਕਾ ਦੇ ਰੇਲਵੇ ਸਟੇਸ਼ਨ ਤੋਂ ਮਿਲਿਆ ਸੀ। ਇਸ ਤਰ੍ਹਾਂ ਬੱਚਾ ਉਨ੍ਹਾਂ ਕੋਲ ਪਹੁੰਚ ਗਿਆ ਕੌਂਸਲਿੰਗ ਦੌਰਾਨ ਉਨ੍ਹਾਂ ਨੂੰ ਜੋ ਜਾਣਕਾਰੀ ਮਿਲੀ। ਉਸ ਦੇ ਆਧਾਰ ਤੇ ਉਹ ਬੱਚੇ ਨੂੰ ਰਾਜਸਥਾਨ ਵਿਚ ਬੀਕਾਨੇਰ ਦੇ ਕਿਸੇ ਪਿੰਡ ਵਿਚ ਲੈ ਕੇ ਗਏ। ਉੱਥੇ ਉਨ੍ਹਾਂ ਨੂੰ ਬੱਚੇ ਦੀ ਨਾਨੀ ਮਿਲੀ। ਜੋ ਕਿ ਬਹੁਤ ਗਰੀਬ ਸੀ ਅਤੇ ਭੀਖ ਮੰਗਣ ਦਾ ਕੰਮ ਕਰਦੀ ਸੀ। ਉਸ ਨੇ ਬੱਚੇ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ। ਬੀਕਾਨੇਰ ਦੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਉਨ੍ਹਾਂ ਨੂੰ ਬੱਚੇ ਦੀ ਮਾਂ ਦੇ ਮੋਗਾ ਦੇ ਪਿੰਡ ਸਮਾਧ ਭਾਈ ਕਾ ਵਿਖੇ ਰਹਿੰਦੇ ਹੋਣ ਦੀ ਜਾਣਕਾਰੀ ਮਿਲੀ।
ਇਸ ਜਾਣਕਾਰੀ ਤੋਂ ਬਾਅਦ ਉਹ ਮੋਗਾ ਦੇ ਪਿੰਡ ਸਮਾਧ ਭਾਈ ਕਾ ਪਿੰਡ ਵਿਚ ਬੱਚੇ ਦੀ ਮਾਂ ਸਰਸਵਤੀ ਕੋਲ ਪਹੁੰਚੇ। ਜੋ ਇੱਥੇ ਆਪਣੇ ਦੋ ਹੋਰ ਬੱਚਿਆਂ ਪੁੱਤਰ ਅਤੇ ਧੀ ਨਾਲ ਰਹਿ ਰਹੀ ਹੈ। ਇੱਥੇ ਗੱਡੀਆਂ ਵਾਲੇ ਲੋਕ ਰਹਿੰਦੇ ਹਨ ਅਤੇ ਇਸ ਬੱਚੇ ਦੀ ਮਾਂ ਵੀ ਇਨ੍ਹਾਂ ਦੇ ਕੋਲ ਹੀ ਰਹਿ ਰਹੀ ਹੈ। ਇਹ ਲੋਕ ਘੁੰਮਦੇ ਫਿਰਦੇ ਰਹਿੰਦੇ ਹਨ। ਇਸ ਅਧਿਕਾਰੀ ਦੇ ਦੱਸਣ ਅਨੁਸਾਰ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਹ ਬੱਚਾ ਉਨ੍ਹਾਂ ਨੂੰ ਮਿਲਣ ਤੋਂ ਪਹਿਲਾਂ ਸਿਰਸਾ ਵਿੱਚ ਵੀ ਰਿਹਾ ਹੈ ਪਰ ਉੱਥੋਂ ਉਹ ਭੱਜ ਆਇਆ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਹ ਬੱਚੇ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦੇਣਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
