ਕੈਨੇਡਾ ਸ਼ੋਅ ਦੌਰਾਨ ਵਿਰੋਧ ਦੌਰਾਨ ਮਾਨ ਵੱਲੋਂ ਵਰਤੀ ਗਈ ਭੱਦੀ ਸ਼ਬਦਾਲੀ ਦੀ ਹਰ ਪਾਸੇ ਤੋਂ ਨਿਖੇਦੀ ਹੋਣ ਲੱਗੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਅਤੇ ਪੰਜਾਬੀ ਲੇਖਕ ਤੇਜਵੰਤ ਮਾਨ ਨੇ ਵੀ ਇਸ ਨੂੰ ਮਾੜਾ ਵਤੀਰਾ ਦੱਸਿਆ ਹੈ। ਤੇਜਵੰਤ ਮੁਤਾਬਕ ਗੁਰਦਾਸ ਮਾਨ ਨੇ ਇੱਕ ਰਾਸ਼ਟਰ, ਇੱਕ ਭਾਸਾ ਦਾ ਹਿਮਾਇਤ ਕਰਕੇ ਪੰਜਾਬੀ ਮਾਂ ਬੋਲੀ ਦੀ ਪਿੱਠ ਛੁਰਾ ਮਾਰਿਆ ਗਿਆ।
ਉੱਧਰ ਗੁਰਦਾਸ ਮਾਨ ਵੱਲੋਂ ਵਰਤੀ ਭੱਦੀ ਸ਼ਬਦਾਵਲੀ ਦਾ ਜਲੰਧਰ ਵਿੱਚ ਸਿੱਖ ਜਥੇਬੰਦੀਆਂ ਨੇ ਵਿਰੋਧ ਜਤਾਇਆ। ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਗੁਰਦਾਸ ਮਾਨ ਦਾ ਪੁਤਲਾ ਫੂਕਿਆ ਅਤੇ ਮੰਗ ਕੀਤੀ ਕਿ ਮਾਨ ਪੰਜਾਬੀਆਂ ਤੋਂ ਮੁਆਫੀ ਮੰਗਣ। ਇਨ੍ਹਾਂ ਲੋਕਾਂ ਨੇ ‘ਇੱਕ ਦੇਸ਼ ਇੱਕ ਭਾਸ਼ਾ’ ਨੂੰ ਲੈ ਕੇ ਵੀ ਗੁਰਦਾਸ ਮਾਨ ਦੇ ਬਿਆਨ ਦੀ ਨਿਖੇਧੀ ਕੀਤੀ।
ਪੰਜਾਬੀ ਬੋਲੀ ਵਿੱਚ ਲੰਬੇ ਸਮੇਂ ਤੋਂ ਗਾਉਣ ਵਾਲੇ ਅਤੇ ਗ਼ੈਰ-ਪੰਜਾਬੀਆਂ ਵਿੱਚ ਪੰਜਾਬੀ ਨੂੰ ਚੰਗੀ-ਖਾਸੀ ਪਛਾਣ ਦੁਆਉਣ ਵਾਲੇ ਗਾਇਕ ਗੁਰਦਾਸ ਮਾਨ ਪੰਜਾਬੀ ਭਾਸ਼ਾ ਬਾਰੇ ਆਪਣੀ ਇੱਕ ਟਿੱਪਣੀ ਕਾਰਨ ਵਿਵਾਦਾਂ ਵਿੱਚ ਘਿਰੇ ਹੋਏ ਹਨ। ‘ਇੱਕ ਨੇਸ਼ਨ ਇੱਕ ਭਾਸ਼ਾ’ ਦੀ ਬਹਿਸ ਦੌਰਾਨ ਇਸ ਵਿਚਾਰ ਦਾ ਸਮਰਥਨ ਕਰਕੇ ਉਹ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਖ਼ਿਲਾਫ਼ ਕੁਝ ਥਾਵਾਂ ‘ਤੇ ਰੋਸ ਮੁਜ਼ਾਹਰੇ ਵੀ ਹੋਏ ਹਨ।
ਕੈਨੇਡਾ ਦੇ ਵੈਨਕੂਵਰ ਵਿੱਚ ਉਨ੍ਹਾਂ ਦੇ ਸ਼ੋਅ ਦੌਰਾਨ ਹਾਲ ਦੇ ਬਾਹਰ ਕੁਝ ਲੋਕਾਂ ਨੇ ਮੁਜ਼ਾਹਰਾ ਕੀਤਾ ਅਤੇ ਕੁਝ ਬੈਨਰ ਲੈ ਕੇ ਹਾਲ ਦੇ ਅੰਦਰ ਵੀ ਚਲੇ ਗਏ। ਉਸ ਮੌਕੇ ਗੁਰਦਾਸ ਮਾਨ ਤੇ ਲੋਕਾਂ ਖਿਲਾਫ਼ ਬਹਿਸ ਵੀ ਹੋਈ। ਦਰਅਸਲ ਗੁਰਦਾਸ ਮਾਨ ਨੇ ਕੈਨੇਡੀਅਨ ਰੇਡੀਓ ਚੈਨਲ ‘ਤੇ ਦਿੱਤੇ ਇੰਟਰਵਿਊ ਵਿੱਚ ‘ਹਿੰਦੋਸਤਾਨੀ ਬੋਲੀ’ ਦੀ ਹਮਾਇਤ ਕੀਤੀ। ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਇਸ ਬਿਆਨ ਦੀ ਨਿੰਦਾ ਕੀਤੀ।
