ਆਹ ਦੇਖੋ ਟਰੰਕ ਚੋ ਕੀ ਨਿਕਲਿਆ
ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੇ ਕੋਟ ਮਿੱਤ ਸਿੰਘ ਇਲਾਕੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦੀ ਸੂਚਨਾ ਮਿਲੀ ਹੈ। ਇੱਕ ਬਜ਼ੁਰਗ ਨੇ ਆਪਣੇ ਘਰ ਵਿੱਚ ਇੱਕ ਟਰੰਕ ਵਿੱਚ ਲਗਭਗ ਦਸ ਸਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਰੱਖਿਆ ਹੋਇਆ ਸੀ। ਇਸ ਲੰਬੇ ਸਮੇਂ ਦੌਰਾਨ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਗਿਆ। ਇਸ ਤੋਂ ਬਿਨਾਂ ਇਸ ਟਰੱਕ ਵਿੱਚ ਕੋਈ ਸਫ਼ਾਈ ਨਹੀਂ ਸੀ। ਇਸ ਵਿੱਚ ਚੂਹਿਆਂ ਨੇ ਗੰਦਗੀ ਫੈਲਾਈ ਹੋਈ ਸੀ। ਇਸ ਬਜ਼ੁਰਗ ਨੇ ਲੱਗਭੱਗ 2000 ਗੁਟਕਾ ਸਾਹਿਬ ਅਤੇ ਕੁਝ ਪੋਥੀਆਂ ਨੂੰ ਵੀ ਬੋਰੀਆਂ ਵਿੱਚ ਪਾ ਕੇ ਰੱਖਿਆ ਹੋਇਆ ਸੀ।
ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ। ਕਦੇ ਸ਼ਾਰਟ ਸਰਕਟ ਹੋਣ ਨਾਲ ਹਾਦਸਾ ਵਾਪਰ ਜਾਂਦਾ ਹੈ ਅਤੇ ਕਦੇ ਹੋਰ ਕਾਰਨ ਸਾਹਮਣੇ ਆ ਜਾਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਤੇ ਸਿਰਲੱਥ ਖਾਲਸਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦੀ ਸੂਚਨਾ ਮਿਲੀ ਸੀ। ਸਿੱਖ ਸੰਗਤ ਸਿਰਲੱਥ ਖਾਲਸਾ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਘਟਨਾ ਸਥਾਨ ਤੇ ਜਾ ਕੇ ਮੌਕਾ ਦੇਖਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਰਿਆਦਾ ਦੇ ਉਲਟ ਇੱਕ ਟਰੰਕ ਵਿੱਚ ਰੱਖਿਆ ਹੋਇਆ ਸੀ। ਇਸ ਵਿੱਚ ਚੂਹਿਆਂ ਨੇ ਗੰਦਗੀ ਫੈਲਾਈ ਹੋਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਨਹੀਂ ਕੀਤਾ ਗਿਆ।
ਇਸ ਤੋਂ ਬਿਨਾਂ ਪੋਥੀਆਂ ਅਤੇ ਲੱਗਭੱਗ 2000 ਗੁਟਕਾ ਸਾਹਿਬ ਨੂੰ ਵੀ ਬੋਰੀਆਂ ਵਿਚ ਪਾਇਆ ਹੋਇਆ ਸੀ। ਪੁਲਿਸ ਦੇ ਦੱਸਣ ਅਨੁਸਾਰ ਬਜ਼ੁਰਗ ਕਹਿੰਦਾ ਹੈ ਕਿ ਉਹ ਪਹਿਲਾਂ ਸੇਵਾ ਕਰਦਾ ਸੀ ਪਰ ਹੁਣ ਬਜ਼ੁਰਗ ਹੋਣ ਕਾਰਨ ਸੇਵਾ ਨਹੀਂ ਕਰ ਸਕਦਾ। ਪੁਲਿਸ ਅਨੁਸਾਰ ਉਸ ਨੂੰ ਇਹ ਸਰੂਪ ਅਤੇ ਗੁਟਕਾ ਸਾਹਿਬ ਕਿਸੇ ਗੁਰੂ ਘਰ ਵਿੱਚ ਭੇਜਣੇ ਚਾਹੀਦੇ ਸਨ। ਇਸ ਤਰ੍ਹਾਂ ਬੇਅਦਬੀ ਨਹੀਂ ਸੀ ਕਰਨੀ ਚਾਹੀਦੀ। ਬਜ਼ੁਰਗ ਦੇ ਸੈੱਟ ਵੀ ਲੱਗੀ ਹੈ, ਪਹਿਲਾਂ ਉਸ ਨੂੰ ਦਵਾਈ ਦਿਵਾਈ ਜਾਵੇਗੀ। ਫੇਰ ਅਨੁਸਾਰ ਉਸ ਤੇ ਕਾਰਵਾਈ ਕੀਤੀ ਜਾਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸ਼੍ਰੀ ਅਕਾਲ ਤਖਤ ਸਾਹਿਬ ਭੇਜ ਦਿੱਤੇ ਗਏ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
