Home / Viral / ਇਸ ਪਿੰਡ ਦੀ ਪੰਚਾਇਤ ਨੇ ਕੀਤਾ ਤਾਰੀਫ ਵਾਲਾ ਕੰਮ, ਬਾਕੀ ਪਿੰਡਾਂ ਨੂੰ ਵੀ ਚੁੱਕਣਾ ਚਾਹੀਦਾ ਹੈ ਇਹ ਕਦਮ

ਇਸ ਪਿੰਡ ਦੀ ਪੰਚਾਇਤ ਨੇ ਕੀਤਾ ਤਾਰੀਫ ਵਾਲਾ ਕੰਮ, ਬਾਕੀ ਪਿੰਡਾਂ ਨੂੰ ਵੀ ਚੁੱਕਣਾ ਚਾਹੀਦਾ ਹੈ ਇਹ ਕਦਮ

ਜਦੋਂ ਕੋਈ ਅਪਰਾਧੀ ਨਹੀਂ ਫੜਿਆ ਜਾਂਦਾ ਤਾਂ ਆਮ ਤੌਰ ਤੇ ਪੁਲਿਸ ਦੁਆਰਾ ਨੇੜੇ ਦੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਦੇਖੀ ਜਾਂਦੀ ਹੈ। ਜ਼ਿਆਦਾਤਰ ਅਪਰਾਧੀ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਹੀ ਫੜੇ ਜਾਂਦੇ ਹਨ। ਹੁਣ ਜ਼ਿਲ੍ਹਾ ਸੰਗਰੂਰ ਦੇ ਪਿੰਡ ਦੌਲਤਪੁਰ ਵਾਸੀਆਂ ਨੂੰ ਵੀ ਇਹ ਸਹੂਲਤਾਂ ਮੁਹੱਈਆ ਹੋ ਗਈਆਂ ਹਨ।

ਇਹ ਪਿੰਡ ਜ਼ਿਲ੍ਹਾ ਸੰਗਰੂਰ ਦਾ ਪਹਿਲਾ ਪਿੰਡ ਹੈ। ਜਿੱਥੇ ਇਹ ਸਹੂਲਤ ਲਾਗੂ ਕੀਤੀ ਗਈ ਹੈ। ਇਹ ਪੰਚਾਇਤ ਦਾ ਬਹੁਤ ਵੱਡਾ ਉਪਰਾਲਾ ਹੈ। ਹਲਕਾ ਵਿਧਾਇਕ ਨੇ ਮੀਡੀਆ ਨੂੰ ਦੱਸਿਆ ਕਿ ਪਿੰਡ ਦੇ ਬਜ਼ੁਰਗਾਂ ਦੇ ਬੈਠਣ ਲਈ ਸ਼ੈੱਡ ਬਣਾਉਣ ਤੋਂ ਬਿਨਾਂ ਪਿੰਡ ਵਿੱਚ ਸੀਸੀਟੀਵੀ ਕੈਮਰਿਆਂ ਦੀ ਸਹੂਲਤ ਹੋਣ ਨਾਲ ਇਹ ਪਿੰਡ ਇੱਕ ਸਮਾਰਟ ਪਿੰਡ ਦੇ ਤੌਰ ਤੇ ਵਿਕਸਿਤ ਹੋਇਆ ਹੈ। ਇਸ ਪਿੰਡ ਵਿੱਚ ਸਮਾਰਟ ਸਕੂਲ ਹੈ। ਇਸ ਪਿੰਡ ਵਿੱਚ ਦਾਖਲ ਹੋਣ ਵਾਲੇ ਹਰ ਇੱਕ ਰਸਤੇ ਤੇ ਕੈਮਰੇ ਦੀ ਅੱਖ ਰਹੇਗੀ।

ਪਿੰਡ ਦੀ ਫਿਰਨੀ ਵਾਲੀ ਸੜਕ ਦੇ ਨਾਲ ਨਾਲ ਇੰਟਰਲਾਕ ਵਾਲੀ ਟਾਈਲ ਲਗਾਈ ਗਈ ਹੈ। ਧੂਰੀ ਤੋਂ ਇਸ ਪਿੰਡ ਨੂੰ ਆਉਣ ਵਾਲੀ ਸੜਕ ਨੂੰ ਪੱਕਾ ਕਰਨ ਦੀ ਲੋਕਾਂ ਦੀ ਮੰਗ ਪੂਰੀ ਕੀਤੀ ਗਈ ਹੈ। ਪਿੰਡ ਦੇ ਸਰਪੰਚ ਨੇ ਪਿੰਡ ਦੇ ਵਿਕਾਸ ਬਾਰੇ ਚਾਨਣਾ ਪਾਉਂਦੇ ਹੋਏ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਪਿੰਡ ਦੇ ਵਿਕਾਸ ਲਈ ਕਾਫੀ ਜ਼ਿਆਦਾ ਖਰਚਾ ਕੀਤਾ ਗਿਆ ਹੈ। ਇਹ ਅਤਿ ਆਧੁਨਿਕ ਕੈਮਰੇ ਹਨ।

ਜੋ ਪਿੰਡ ਵਿੱਚ ਵੜਨ ਵਾਲੀ ਕਿਸੇ ਗੱਡੀ ਦੀ ਨੰਬਰ ਪਲੇਟ ਨੂੰ ਵੀ ਨਜ਼ਰ ਅੰਦਾਜ਼ ਨਹੀਂ ਹੋਣ ਦੇਣਗੇ। ਜਿੰਨੀ ਗੱਡੀਆਂ ਦੀ ਸਪੀਡ ਦੀ ਹੱਦ ਰੱਖੀ ਗਈ ਹੈ। ਉਸ ਹਾਲਤ ਵਿੱਚ ਇਹ ਕੈਮਰੇ ਕੰਮ ਕਰਨਗੇ। ਸਰਪੰਚ ਦਾ ਕਹਿਣਾ ਹੈ ਕਿ ਕੈਮਰੇ ਅੱਜ ਕੱਲ੍ਹ ਮੁੱਖ ਜ਼ਰੂਰਤ ਬਣ ਚੁੱਕੇ ਹਨ। ਕਿਉਂਕਿ ਅਸੀਂ ਹਰ ਸਮੇਂ ਕਿਸੇ ਤੇ ਵੀ ਨਜ਼ਰ ਨਹੀਂ ਰੱਖ ਸਕਦੇ। ਪਰ ਇਹ ਕੰਮ ਕੈਮਰੇ ਕਰ ਸਕਦੇ ਹਨ। ਇਸ ਨਾਲ ਕਈ ਵਾਰ ਝਗੜੇ ਹੋਣ ਤੋਂ ਬਚਾਅ ਹੋ ਜਾਂਦਾ ਹੈ।

error: Content is protected !!