ਸਲਮਾਨ ਖ਼ਾਨ ਦੇ ਨਾਲ ਹਮੇਸ਼ਾ ਪਰਛਾਵੇਂ ਵਾਂਗ ਰਹਿਣ ਵਾਲੇ ਉਹਨਾਂ ਦੇ ਬਾਡੀਗਾਰਡ ਸ਼ੇਰਾ ਕਿਸੇ ਬਾਲੀਵੁੱਡ ਸਿਤਾਰੇ ਤੋਂ ਘੱ ਟ ਨਹੀਂ । ਸਲਮਾਨ ਤੇ ਸ਼ੇਰਾ ਦੇ ਇਸ ਰਿਸ਼ਤੇ ਨੂੰ 25 ਸਾਲ ਬੀਤ ਚੁੱਕੇ ਹਨ । ਜਿਵੇਂ ਜਿਵੇਂ ਇਸ ਰਿਸ਼ਤੇ ਨੂੰ ਸਮਾਂ ਬੀਤਦਾ ਗਿਆ ਇਹ ਰਿਸ਼ਤਾ ਹੋਰ ਮਜ਼ਬੂਤ ਹੁੰਦਾ ਗਿਆ । ਇਸ ਰਿਸ਼ਤੇ ਦੀ 25ਵੀਂ ਸਾਲਗਿਰ੍ਹਾ ਤੇ ਸਲਮਾਨ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਸ ਪੋਸਟ ਸ਼ੇਅਰ ਕੀਤੀ ਹੈ ।
ਸ਼ੇਰਾ ਦਾ ਅਸਲ ਨਾਂਅ ਗੁਰਮੀਤ ਸਿੰਘ ਜੌਲੀ ਹੈ । ਇੱਕ ਅਖਬਾਰ ਦੀ ਖ਼ਬਰ ਮੁਤਾਬਿਕ ਸ਼ੇਰਾ ਸਕਿਓਰਟੀ ਦੇਣ ਦੇ ਬਦਲੇ ਸਾਲ ਦੇ 2 ਕਰੋੜ ਲੈਂਦੇ ਹਨ ਯਾਨੀ 16 ਲੱਖ ਰੁਪਏ ਪ੍ਰਤੀ ਮਹੀਨਾ । ਸਿੱਖ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸ਼ੇਰਾ ਦਾ ਅਸਲ ਨਾਂਅ ਗੁਰਮੀਤ ਸਿੰਘ ਹੈ ਅਤੇ ਉਨ੍ਹਾਂ ਨੂੰ ਬਾਡੀਬਿਲਡਿੰਗ ਦਾ ਬਹੁਤ ਸ਼ੌਂਕ ਸੀ ਇਸ ਲਈ ਉਹ ਜੂਨੀਅਰ ਮਿਸਟਰ ਮੁੰਬਈ ਤੇ ਮਿਸਟਰ ਮਹਾਰਾਸ਼ਟਰ ਰਹਿ ਚੁੱਕੇ ਹਨ ।
ਸ਼ੇਰਾ ਦੇ ਪਿਤਾ ਮੁੰਬਈ ਵਿੱਚ ਗੱਡੀਆਂ ਠੀਕ ਕਰਨ ਵਾਲੀ ਵਰਕਸ਼ਾਪ ਚਲਾਉਂਦੇ ਹਨ ।ਉਹਨਾਂ ਦੇ ਪਿਤਾ ਗੁਰਮੀਤ ਸਿੰਘ ਨੂੰ ਪਿਆਰ ਨਾਲ ਸ਼ੇਰਾ ਬੁਲਾਉਂਦੇ ਹਨ । 1995 ਵਿੱਚ ਸੋਹੇਲ ਖ਼ਾਨ ਨੇ ਵਿਦੇਸ਼ੀ ਦੌਰੇ ਦੌਰਾਨ ਸ਼ੇਰਾ ਦੀ ਕੰਪਨੀ ਦੀ ਸਰਵਿਸ ਲਈ ਸੀ । ਉਸ ਦੀ ਸਰਵਿਸ ਤੋਂ ਖੁਸ਼ ਹੋ ਕੇ ਸੋਹੇਲ ਨੇ ਸ਼ੇਰਾ ਨੂੰ ਪੁੱਛਿਆ ਸੀ ਕਿ ਉਹ ਸਲਮਾਨ ਦੀ ਸਕਿਓਰਿਟੀ ਹਮੇਸ਼ਾ ਕਰਨਗੇ ।
ਇਸ ਤੋਂ ਬਾਅਦ ਸ਼ੇਰਾ ਸਲਮਾਨ ਖ਼ਾਨ ਦੇ ਪਰਿਵਾਰ ਨਾਲ ਇੱਕ ਪਰਿਵਾਰਿਕ ਮੈਂਬਰ ਵਾਂਗ ਉਸ ਨਾਲ ਹਮੇਸ਼ਾ ਦਿਖਾਈ ਦਿੰਦਾ ਹੈ । ਸ਼ੇਰਾ ਮੁੰਬਈ ਵਿੱਚ ਸਲਮਾਨ ਖ਼ਾਨ ਦੇ ਗੁਆਂਢ ਵਿੱਚ ਹੀ ਰਹਿੰਦਾ ਹੈ । ਸਲਮਾਨ ਖ਼ਾਨ ਦੇ ਕਹਿਣ ਤੇ ਸ਼ੇਰਾ ਨੇ ਕਈ ਕੰਪਨੀਆਂ ਖੋਹਲੀਆਂ ਹਨ ।
