ਸੁਨਾਮ ਨਜ਼ਦੀਕ ਪਿੰਡ ਭਗਵਾਨ ਪੁਰਾ ਦੇ ਮਾਸੂਮ ਫਤਿਹਵੀਰ ਸਿੰਘ ਦੀ ਜ਼ਿੰਦਗੀ ਬਚਾਉਣ ਲਈ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਤੇ ਲੋਕਾਂ ਦੀਆਂ ਅਰਦਾਸਾਂ ਲਗਾਤਾਰ ਜਾਰੀ ਹਨ। ਉਹ ਪਿਛਲੇ ਕਰੀਬ 90 ਘੰਟਿਆਂ ਤੋਂ ਬੋਰਵੈੱਲ ‘ਚ ਫਸਿਆ ਹੈ ਤੇ ਉਸਦੀ ਮੌਤ ਨਾਲ ਜੰਗ ਲਗਾਤਾਰ ਜਾਰੀ ਹੈ। ਪਰ ਹਾਲੇ ਕਿਸੇ ਨੂੰ ਵੀ ਨਹੀਂ ਪਤਾ ਉਹ ਇਸ ਵਿੱਚੋਂ ਕਦੋਂ ਨਿਕਲੇਗਾ।ਇਸ ਮਾਮਲੇ ਵਿੱਚ ਪੰਜਾਬ ਦੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਦੀ ਵੀ ਨਿਗ੍ਹਾ ਹੈ। ਦੱਸ ਦੇਈਏ ਕਿ ਅਜਿਹਾ ਹੈ ਮਾਮਲਾ ਚੀਨ ਵਿਚ 2016 ‘ਚ ਵਾਪਰਿਆ ਸੀ, ਜਿਥੇ ਇਕ ਤਿੰਨ ਸਾਲ ਦਾ ਬੱਚਾ 300 ਡੂੰਘੇ ਬੋਰਵੈਲ ਵਿਚ ਡਿਗ ਪਿਆ ਸੀ।
ਸਭ ਤੋਂ ਪਹਿਲਾ ਆਕਸੀਜਨ ਪਹੁੰਚਾਈ ਗਈ, ਅਤੇ ਚੀਨ ਦੇ ਸੈਨਾ ਅਧਿਕਾਰੀ ਵੀ ਪਹੁੰਚੇ ਘਟਨਾ ਵਾਲੀ ਜਗਾ ਤੇ ਸ਼ਾਂਤੀ ਬਣਾਈ ਰੱਖੀ, ਅਤੇ ਕਿਸੇ ਵੀ ਵੱਡੀ ਮਸ਼ੀਨਰੀ ਦਾ ਇਸਤੇਮਾਲ ਨਹੀਂ ਕੀਤਾ ਗਿਆ, ਬੱਚੇ ਤੇ ਕੈਮਰੇ ਨਾਲ ਧਿਆਨ ਦਿੱਤਾ ਗਿਆ,ਅਤੇ ਫਿਰ ਗੰਢਾ ਵਾਲੀਆਂ ਰੱਸਿਆਂ ਨੂੰ ਥੱਲੇ ਭੇਜਿਆ ਗਿਆ, ਰਸੀਆ ਨੂੰ ਬੱਚੇ ਦੀਆ ਬਾਹਾਂ ਵਿਚ ਅਟਕਾ ਕੇ ਬਾਹਰ ਕੱਢਿਆ ਗਿਆ,ਸਿਰਫ 2 ਘੰਟੇ ਵਿਚ ਸਈਂ ਸਲਾਮਤ ਬੱਚਾ ਬਾਹਰ ਕੱਢ ਲਿਆ ਗਿਆ,ਫਿਰ ਐਮਰਜੈਂਸੀ ਰਾਹੀਂ ਹਸਪਤਾਲ ਭੇਜਿਆ ਗਿਆ।
ਦੱਸ ਦੇਈਏ ਕਿ ਪਿਛਲੇ ਪੰਜ ਦਿਨਾਂ ਤੋਂ ਜਾਰੀ ਬਚਾਅ ਕਾਰਜਾਂ ਵਿੱਚ ਹੋ ਰਹੀ ਦੇਰੀ ਦੇ ਰੋਸ ਵਿੱਚ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ। 90 ਘੰਟਿਆਂ ਤੋਂ 150 ਫੁੱਟ ਡੂੰਘੇ ਬੋਰ ਵਿੱਚ ਫਸੇ ਦੋ ਸਾਲ ਦੇ ਫ਼ਤਹਿਵੀਰ ਨੂੰ ਬਾਹਰ ਕੱਢਣ ਲਈ ਸੁਸਤ ਬਚਾਅ ਕਾਰਜਾਂ ਕਾਰਨ ਪ੍ਰਸ਼ਾਸਨ ਖ਼ਿਲਾਫ਼ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਹਰ ਵਾਰ ਵਾਂਗ ਮੀਡੀਆ ਜ਼ਰੂਰ ਪਹੁੰਚਦਾ ਹੈ ਪਰ ਉਹ ਤਕਨੀਕ ਨਹੀਂ ਪਹੁੰਚਦੀ. ਜਿਸ ਦੀ ਮੌਕੇ ‘ਤੇ ਲੋੜ ਹੁੰਦੀ ਹੈ,ਪਰ ਜਦੋਂ ਇਹੀ ਘਟਨਾ ਚੀਨ ਵਿਚ ਹੁੰਦੀ ਹੈ ਤਾਂ ਬੱਚਾ ਸਿਰਫ ਦੋ ਘੰਟਿਆਂ ਵਿਚ ਬੋਰਵੈੱਲ ਤੋਂ ਬਾਹਰ ਕੱਢ ਲਿਆ ਜਾਂਦਾ ਹੈ।