ਪੂਰੇ ਦੇਸ਼ ਵਿੱਚ ਪਿਛਲੇ ਕਾਫੀ ਸਮੇਂ ਤੋਂ ਨਵੀਂਆ ਕਾਰਾਂ ਨਹੀਂ ਵਿਕ ਰਹੀਆਂ ਹਨ, ਕਈ ਵੱਡੀਆਂ ਕਾਰ ਕੰਪਨੀਆਂ ਨੇ ਤਾਂ ਫੈਕਟਰੀਆਂ ਤੱਕ ਬੰਦ ਕਰਨ ਦਾ ਫੈਸਲਾ ਲੈ ਲਿਆ ਹੈ। ਦੇਸ਼ ‘ਚ ਆਟੋ ਮੋਬਾਇਲ ਸੈਕਟਰ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।ਕਾਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਪੈਸੇਂਜਰ ਵਹੀਕਲ ਦੀ ਮੰਗ ‘ਚ ਵੱਡੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਿਮਾਂਡ ‘ਚ ਕਮੀ ਕਰਕੇ ਹਜ਼ਾਰਾਂ ਗੱਡੀਆਂ ਸ਼ੋਅਰੂਮ ‘ਚ ਹੀ ਖੜ੍ਹੀਆਂ ਹਨ।

ਕਾਰਾਂ ਦੀ ਸੇਲ ‘ਚ ਕਮੀ ਦਾ ਮੁੱਖ ਕਾਰਨ ਜੀਐਸਟੀ ਦਾ ਸਲੈਬ ਦੱਸਿਆ ਜਾ ਰਿਹਾ ਹੈ।GST ਦੇ ਲਾਗੂ ਹੋਣ ਤੋਂ ਬਾਅਦ ਹੀ ਨਵੀਆਂ ਕਾਰਾਂ ਦੀ ਵਿਕਰੀ ਵਿੱਚ ਲਗਾਤਾਰ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਜਿਆਦਾਤਰ ਕੰਪਨੀਆਂ ਪ੍ਰੇਸ਼ਾਨੀ ਕਾਰਨ ਫੈਕਟਰੀਆਂ ਬੰਦ ਕਰਨ ਤੇ ਮਜ਼ਬੂਰ ਹੋ ਰਹੀਆਂ ਹਨ, ਜੀਐਸਟੀ ਕਰਕੇ ਕਾਰਾਂ ਦੀ ਮੰਗ ਘੱਟ ਹੋ ਰਹੀ ਹੈ।

ਇਸ ਕਰਕੇ ਕਈ ਵੱਡੀਆਂ ਕੰਪਨੀ ਮਾਰੂਤੀ, ਮਹਿੰਦਰਾ ਤੇ ਟਾਟਾ ਮੋਟਰਸ ਨੇ ਆਪਣੇ ਪਿਛਲੇ ਪ੍ਰੋਡਕਸ਼ਨ ਦੇ ਸਟਾਕ ਨੂੰ ਖ਼ਤਮ ਕਰਨ ਲਈ ਫਿਲਹਾਲ ਆਪਣੇ ਪ੍ਰੋਡਕਸ਼ਨ ‘ਤੇ ਰੋਕ ਲਾ ਦਿੱਤੀ ਹੈ। ਕੰਪਨੀਆਂ ਨੇ ਜੂਨ ਮਹੀਨੇ ‘ਚ ਪਲਾਂਟ ਨੂੰ ਕੁਝ ਦਿਨਾਂ ਲਈ ਸ਼ਟਡਾਊਨ ਕਰਨ ਦਾ ਐਲਾਨ ਕੀਤਾ ਗਿਆ ਹੈ। ਕੰਪਨੀਆਂ ਦੇ ਸ਼ਟਡਾਊਨ ਕਰਕੇ ਕਈ ਲੋਕਾਂ ਦੇ ਬੇਰੁਜ਼ਗਾਰ ਹੋਣ ਦਾ ਖ਼ਤਰਾ ਵੀ ਵਧ ਗਿਆ ਹੈ।