Home / Viral / ਆ ਗਏ ਨਜ਼ਾਰੇ, ਸਿਰਫ ਏਨੇ ਰੁਪਏ ਦੇ ਕੇ ਲੈ ਸਕੋਂਗੇ jio ਦੀ ਇਸ ਨਵੀ ਸਕੀਮ ਦਾ ਆਨੰਦ

ਆ ਗਏ ਨਜ਼ਾਰੇ, ਸਿਰਫ ਏਨੇ ਰੁਪਏ ਦੇ ਕੇ ਲੈ ਸਕੋਂਗੇ jio ਦੀ ਇਸ ਨਵੀ ਸਕੀਮ ਦਾ ਆਨੰਦ

ਜਿਓ ਗੀਗਾ ਫਾਈਬਰ ਸਰਵਿਸ ਦਾ ਇੰਤਜ਼ਾਰ ਗਾਹਕ ਕਾਫੀ ਸਮੇਂ ਤੋਂ ਕਰ ਰਹੇ ਹਨ। ਕੰਪਨੀ ਨੇ ਦੇਸ਼ ਦੇ ਕੁਝ ਪ੍ਰਮੁੱਖ ਸ਼ਹਿਰਾਂ ’ਚ ਇਸ ਦੀ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਟੈਸਟਿੰਗ ਦੌਰਾਨ ਗਾਹਕਾਂ ਨੂੰ ਉਹ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਜੋ ਇਸ ਦੇ ਕਮਰਸ਼ਲ ਲਾਂਚ ਤੋਂ ਬਾਅਦ ਦਿੱਤੀਆਂ ਜਾਣਗੀਆਂ।ਜਿਓ ਗੀਗਾ ਫਾਈਬਰ ਦੇ ਪਲਾਨਸ ਨੂੰ ਲੈ ਕੇ ਇਕ ਤਾਜ਼ਾ ਲੀਕ ਸਾਹਮਣੇ ਆਇਆ ਹੈ ਜਿਸ ਵਿਚ ਇਸ ਸਰਵਿਸ ਦੇ ਪਲਾਨਸ ਦੀਆਂ ਕੀਮਤਾਂ ਦਾ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਜਿਓ ਗੀਗਾ ਫਾਈਬਰ ਦਾ ਬੇਸ ਪਲਾਨ 600 ਰੁਪਏ ਪ੍ਰਤੀ ਮਹੀਨੇ ਦਾ ਹੋਵੇਗਾ।ਇਸ ਵਿਚ ਗਾਹਕਾਂ ਨੂੰ 50 Mbps ਦੀ ਸਪੀਡ ਮਿਲੇਗੀ। ਪ੍ਰੀਵਿਊ ਸਬਸਕ੍ਰਾਈਬਰਜ਼ ਲਈ ਇਸ ਸਰਵਿਸ ’ਚ ਹਰ ਮਹੀਨੇ 1,000 ਰੁਪਏ ਦ ਪਲਾਨ ਹੋਵੇਗਾ ਜਿਸ ਵਿਚ 100Mbps ਦੀ ਸਪੀਡ ਮਿਲੇਗੀ। ਫਿਲਹਾਲ ਪਲਾਨਸ ਦੀਆਂ ਕੀਮਤਾਂ ਬਾਰੇ ਜਿਓ ਵਲੋਂ ਅਜੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ।ਜ਼ਿਕਰਯੋਗ ਹੈ ਕਿ ਰਿਲਾਇੰਸ ਜਿਓ ਦੀਆਂ ਕੋਸ਼ਿਸ਼ਾਂ ਦੇ ਚੱਲਦੇ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਇੰਟਰਨੈੱਟ ਯੂਜ਼ਰ ਆਧਾਰ ਬਣਾਉਣ ’ਚ ਸਫਲ ਰਿਹਾ ਹੈ, ਜੋ ਗਲੋਬਲ ਪੱਧਰ ’ਤੇ ਸਾਰੇ ਇੰਟਰਨੈੱਟ ਯੂਜ਼ਰਜ਼ ’ਚ 12 ਫੀਸਦੀ ਤਕ ਦਾ ਯੋਗਦਾਨ ਦਿੰਦਾ ਹੈ।ਇਹ ਤੱਥ ਇੰਟਰਨੈੱਟ ਟ੍ਰੈਂਡਸ ’ਤੇ 2019 ਮੈਰੀ ਮੀਕਰ ਦੀ ਰਿਪੋਰਟ ’ਚ ਸਾਹਮਣੇ ਰੱਖਿਆ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਮਰੀਕਾ ਤੋਂ ਬਾਹਰ ਸਥਿਤ ਇੰਟਰਨੈੱਟ ਕੰਪਨੀਆਂ ’ਚ ਜਿਓ ਸਭ ਤੋਂ ਇਨੋਵੇਟਿਵ ਇੰਟਰਨੈੱਟ ਕੰਪਨੀ ਹੈ।

error: Content is protected !!