Home / Informations / ਆਹ ਦੇਖੋ ਵਿਆਹ ਕਰਾਉਣ ਵਾਲੀ ਕੁੜੀ ਦਾ ਪਿਓ ਅਤੇ ਸੋਹਰਾ ਕੀ ਕਹਿ ਰਹੇ ਹਨ

ਆਹ ਦੇਖੋ ਵਿਆਹ ਕਰਾਉਣ ਵਾਲੀ ਕੁੜੀ ਦਾ ਪਿਓ ਅਤੇ ਸੋਹਰਾ ਕੀ ਕਹਿ ਰਹੇ ਹਨ

ਹੁਣੇ ਆਈ ਤਾਜਾ ਵੱਡੀ ਖਬਰ

ਧੂਰੀ ਦੇ ਥਾਣਾ ਸਦਰ ਵਿੱਚ ਇੱਕ ਪ੍ਰੇਮੀ ਜੋੜੇ ਦਾ ਵਿਆਹ ਕਰਵਾਇਆ ਗਿਆ ਹੈ। ਇਹ ਪ੍ਰੇਮੀ ਜੋੜਾ ਚਾਰ ਸਾਲ ਪਹਿਲਾਂ ਇੱਕ ਵਿਆਹ ਸਮਾਗਮ ਵਿੱਚ ਇੱਕ ਦੂਜੇ ਦੇ ਸੰਪਰਕ ਵਿੱਚ ਆਇਆ ਸੀ। ਹੁਣ ਇਨ੍ਹਾਂ ਦੀ ਆਪਸ ਵਿੱਚ ਤਕਰਾਰਬਾਜ਼ੀ ਚੱਲ ਰਹੀ ਸੀ। ਪੰਦਰਾਂ ਵੀਹ ਦਿਨਾਂ ਤੋਂ ਪੁਲੀਸ ਮਸਲੇ ਨੂੰ ਸੁਲਝਾਉਣ ਵਿੱਚ ਲੱਗੀ ਹੋਈ ਸੀ। ਅਖੀਰ ਪੁਲੀਸ ਨੇ ਦੋਵੇਂ ਧਿਰਾਂ ਦੇ ਮੁਹਤਬਰ ਬੰਦਿਆਂ ਰਾਹੀਂ ਮਸਲਾ ਸੁਲਝਾ ਲਿਆ। ਮੁੰਡੇ ਅਤੇ ਕੁੜੀ ਦਾ ਥਾਣੇ ਵਿੱਚ ਹੀ ਇੱਕ ਦੂਜੇ ਨੂੰ ਹਾਰ ਪਵਾ ਕੇ ਵਿਆਹ ਕਰ ਦਿੱਤਾ ਗਿਆ। ਕੁੜੀ ਧੂਰੀ ਦੇ ਨੇੜਲੇ ਪਿੰਡ ਬਨੇਰਾ ਦੀ ਰਹਿਣ ਵਾਲੀ ਹੈ। ਉਸ ਦਾ ਨਾਮ ਰਿੰਪੀ ਕੌਰ ਦੱਸਿਆ ਜਾਂਦਾ ਹੈ। ਜਦ ਕਿ ਮੁੰਡਾ ਕੁਲਵਿੰਦਰ ਸਿੰਘ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਦਾ ਦੱਸਿਆ ਜਾਂਦਾ ਹੈ।

ਵਿਆਹ ਤੋਂ ਬਾਅਦ ਦੋਵੇਂ ਧਿਰਾਂ ਹੁਣ ਖੁਸ਼ ਹਨ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਚਾਰ ਸਾਲ ਪਹਿਲਾਂ ਲੜਕੀ ਰਿੰਪੀ ਕੌਰ ਬਨੇਰਾ ਵਾਸੀ ਅਤੇ ਕੁਲਵਿੰਦਰ ਸਿੰਘ ਜ਼ਿਲ੍ਹਾ ਮਾਨਸਾ ਕਿਸੇ ਵਿਆਹ ਸਮਾਗਮ ਵਿੱਚ ਇਕੱਠੇ ਹੋਏ ਸਨ। ਇਨ੍ਹਾਂ ਦੀ ਆਪਸ ਵਿੱਚ ਦੋਸਤੀ ਹੋ ਗਈ ਅਤੇ ਇਨ੍ਹਾਂ ਦੀਆਂ ਨਜ਼ਦੀਕੀਆਂ ਕਾਫੀ ਵੱਧ ਗਈਆਂ। ਪਰ ਕੁਝ ਸਮਾਂ ਪਹਿਲਾਂ ਇਨ੍ਹਾਂ ਵਿੱਚ ਤਕਰਾਰ ਹੋ ਗਿਆ। ਮਾਮਲਾ ਪੁਲਿਸ ਥਾਣੇ ਪਹੁੰਚ ਗਿਆ। ਪੁਲਿਸ ਨੇ ਦੋਵੇਂ ਧਿਰਾਂ ਦੇ ਮੋਹਤਬਰ ਬੰਦਿਆਂ ਨੂੰ ਸੱਦਿਆ ਦੋਵੇਂ ਧਿਰਾਂ ਜਾਨ ਲੈਣ ਅਤੇ ਜਾਨ ਦੇਣ ਤੇ ਉਤਾਰੂ ਹੋਈਆਂ ਪਈਆਂ ਸਨ। ਦੋਵੇਂ ਧਿਰਾਂ ਨੂੰ ਸਮਝਾਇਆ ਗਿਆ। ਅਖੀਰ ਦੋਵੇਂ ਪਾਸਿਆਂ ਦੇ ਮੋਹਤਬਰ ਬੰਦਿਆਂ ਦੀ ਮਿਹਨਤ ਨਾਲ ਦੋਵੇਂ ਧਿਰਾਂ ਵਿਆਹ ਲਈ ਮੰਨ ਗਈਆਂ।

ਉਨ੍ਹਾਂ ਨੇ ਥਾਣੇ ਵਿੱਚ ਹੀ ਮੁੰਡੇ ਅਤੇ ਕੁੜੀ ਦਾ ਵਿਆਹ ਕਰਵਾ ਦਿੱਤਾ। ਉਨ੍ਹਾਂ ਨੇ ਇੱਕ ਦੂਜੇ ਨੂੰ ਹਾਰ ਪਾ ਦਿੱਤੇ। ਲੜਕੀ ਦੇ ਪਿਤਾ ਦੇ ਦੱਸਣ ਅਨੁਸਾਰ ਮੁੰਡੇ ਅਤੇ ਕੁੜੀ ਚਾਰ ਸਾਲ ਤੋਂ ਇੱਕ ਦੂਜੇ ਦੇ ਸੰਪਰਕ ਵਿੱਚ ਸਨ। ਪੁਲਿਸ ਨੇ ਦੋਵੇਂ ਧਿਰਾਂ ਨੂੰ ਸਮਝਾ ਕੇ ਵਿਆਹ ਕਰਵਾ ਦਿੱਤਾ ਹੈ। ਉਹ ਇਸ ਵਿਆਹ ਤੋਂ ਖੁਸ਼ ਹਨ ਉਨ੍ਹਾਂ ਨੇ ਨਵ ਵਿਆਹੇ ਜੋੜੇ ਨੂੰ ਅਸ਼ੀਰਵਾਦ ਦੇ ਦਿੱਤਾ ਹੈ। ਲੜਕੇ ਦੇ ਪਿਤਾ ਨੇ ਵੀ ਪੁਲਿਸ ਦੀ ਸਿਫਤ ਕੀਤੀ ਹੈ। ਜਿਸ ਨੇ ਦੋਵੇਂ ਧਿਰਾਂ ਨੂੰ ਵਿਆਹ ਲਈ ਰਾਜੀ ਕੀਤਾ ਹੈ। ਇਸ ਵਿਆਹ ਤੋਂ ਪਹਿਲਾਂ ਧੂਰੀ ਪੁਲਿਸ ਨੇ ਇੱਕ ਹੋਰ ਪ੍ਰੇਮੀ ਜੋੜੇ ਦਾ ਥਾਣੇ ਵਿੱਚ ਹੀ ਵਿਆਹ ਕਰਵਾਇਆ ਸੀ। ਇਸ ਕਾਰਨ ਧੂਰੀ ਪੁਲੀਸ ਦੀ ਵੀ ਪ੍ਰਸ਼ੰਸਾ ਹੋ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!