ਠਾਣੇ ਚ ਵਿਆਹ ਕਰਾਉਣ ਵਾਲੀ ਕੁੜੀ ਆਪਣੀ ਮਾਂ ਬਾਰੇ ਕੀ ਕਹਿ ਰਹੀ
ਸੰਗਰੂਰ: ਪੁਲਿਸ ਥਾਣੇ ਵਿੱਚ ਅਕਸਰ ਹੀ ਲੋਕ ਆਪਣੇ ਵੱਖ-ਵੱਖ ਮਾਮਲਿਆਂ ਦੀ ਰਿਪੋਰਟ ਲਈ ਪਹੁੰਚਦੇ ਹਨ, ਪਰ ਐਤਵਾਰ ਨੂੰ ਥਾਣਾ ਸਿਟੀ ਧੂਰੀ ਵਿੱਚ ਇਕ ਪ੍ਰੇਮੀ ਜੋੜਾ ਵਿਆਹ ਲਈ ਪਹੁੰਚ ਗਿਆ । ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਪਰਿਵਾਰ ਵਾਲੇ ਵਿਆਹ ਲਈ ਰਾਜ਼ੀ ਨਹੀਂ ਸਨ । ਜਿਸ ਤੋਂ ਬਾਅਦ ਥਾਣੇ ਦੇ ਐੱਸਐੱਚਓ ਨੇ ਪ੍ਰੇਮੀ ਜੋੜੇ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਵਿਆਹ ਲਈ ਰਾਜ਼ੀ ਕੀਤਾ ਤੇ ਦੋਵਾਂ ਦਾ ਵਿਆਹ ਕਿਸੇ ਪੁਜਾਰੀ ਜਾਂ ਗ੍ਰੰਥੀ ਨੂੰ ਬਿਨ੍ਹਾਂ ਬੁਲਾਏ ਹੀ ਪੁਲਿਸ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਥਾਣੇ ਵਿੱਚ ਹੀ ਕਰਵਾ ਦਿੱਤਾ ।
ਥਾਣੇ ਵਿੱਚ ਹੀ ਲਾੜਾ-ਲਾੜੀ ਨੇ ਇਕ ਦੂਜੇ ਨੂੰ ਜੈਮਾਲਾ ਪਾਈ ਤੇ ਐਸ.ਐਚ. ਓ. ਸਮੇਤ ਪੁਲਿਸ ਕਰਮਚਾਰੀਆਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਜੋੜੇ ਨੂੰ ਆਸ਼ੀਰਵਾਦ ਦਿੱਤਾ ਗਿਆ । ਦਰਅਸਲ, ਪੁਲਿਸ ਵੱਲੋਂ ਲੜਕੇ ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਵਿੱਚ ਬੁਲਾ ਕੇ ਉਨ੍ਹਾਂ ਨੂੰ ਸਮਝਾਇਆ ਗਿਆ ।
ਜਿਸ ਤੋਂ ਬਾਅਦ ਦੋਵੇਂ ਪਰਿਵਾਰ ਵਿਆਹ ਲਈ ਰਾਜੀ ਹੋ ਗਏ । ਇਸ ਸਬੰਧੀ ਧੂੁਰੀ ਦੇ ਜਨਤਾ ਨਗਰ ਦੇ 23 ਸਾਲਾਂ ਸਰਵੇਸ਼ ਕੁਮਾਰ ਨੇ ਦੱਸਿਆ ਕਿ ਉਸਦੇ 21 ਸਾਲਾਂ ਜੋਤੀ ਸ਼ਰਮਾ ਨਾਲ ਪਿਛਲੇ ਤਿੰਨ ਸਾਲਾਂ ਤੋਂ ਪ੍ਰੇਮ ਸਬੰਧ ਸਨ । ਉਸਨੇ ਦੱਸਿਆ ਕਿ ਕੁੜੀ ਦੇ ਪਰਿਵਾਰ ਵਾਲੇ ਅਕਸਰ ਹੀ ਉਸ ਨੂੰ ਪਰੇ ਸ਼ਾ ਨ ਕਰ ਰਹੇ ਸਨ । ਉਸਨੇ ਦੱਸਿਆ ਕਿ ਜਦੋਂ ਉਹ ਸ਼ਨੀਵਾਰ ਨੂੰ ਜੋਤੀ ਨੂੰ ਘਰ ਛੱਡਣ ਗਿਆ ਤਾਂ ਉਸਦੇ ਘਰ ਵਾਲਿਆਂ ਨੇ ਉਸ ਨੂੰ ਆਪਣੇ ਕੋਲ ਰੱਖਣ ਤੋਂ ਮਨ੍ਹਾਂ ਕਰ ਦਿੱਤਾ ।
ਜਿਸ ਤੋਂ ਬਾਅਦ ਉਸਨੇ ਅਜਿਹੇ ਵਿੱਚ ਜੋਤੀ ਨੂੰ ਭਜਾ ਕੇ ਲਿਜਾਣ ਦੀ ਬਜਾਏ ਧੂਰੀ ਥਾਣੇ ਵਿੱਚ ਜਾ ਕੇ ਸ਼ਿਕਾਇਤ ਕਰ ਦਿੱਤੀ । ਜਿਸ ਤੋਂ ਬਾਅਦ ਪੁਲਿਸ ਨੇ ਮੁੰਡੇ ਤੇ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਥਾਣੇ ਵਿੱਚ ਬੁਲਾ ਕੇ ਉਨ੍ਹਾਂ ਨੂੰ ਸਮਝਾਇਆ ਤੇ ਬਾਅਦ ਵਿੱਚ ਦੋਵੇਂ ਹੀ ਪਰਿਵਾਰ ਵਿਆਹ ਲਈ ਰਾਜ਼ੀ ਹੋ ਗਏ । ਜਿਸ ਤੋਂ ਬਾਅਦ ਐੱਸਐੱਚਓ ਦਰਸ਼ਨ ਸਿੰਘ ਸਮੇਤ ਪੁਲਿਸ ਦੀ ਮੌਜੂਦਗੀ ਵਿੱਚ ਦੋਹਾਂ ਦਾ ਵਿਆਹ ਕਰਵਾ ਦਿੱਤਾ ਗਿਆ ।
