ਕਈ ਲੋਕ ਵਿਦੇਸ਼ਾਂ ਚ ਪਾਕੇ ਹੋਣ ਲਈ ਤਰਾਂ ਤਰਾਂ ਦੀਆਂ ਜੁਗਤਾਂ ਲਗਾਉਂਦੇ ਹਨ ਤਾਂ ਜੋ ਉਹ ਵਿਦੇਸ਼ ਚ ਪਕੇ ਹੋ ਸਕਣ। ਅਜਿਹੀ ਹੀ ਤਾਜਾ ਵੱਡੀ ਖਬਰ ਦੁਨੀਆਂ ਦਾ ਸਵਰਗ ਕਹੇ ਜਾਣ ਵਾਲੇ ਦੇਸ਼ ਆਸਟ੍ਰੇਲੀਆ ਤੋਂ ਆ ਰਹੀ ਹੈ। ਜਿਥੋਂ ਦੀ ਪੁਲਸ ਨੇ ਅਜਿਹੇ ਹੀ ਇਕ ਜੁਗਾੜ ਦਾ ਪਤਾ ਲਗਾਇਆ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਆਸਟ੍ਰੇਲੀਆ ਦੇ ਇਮੀਗਰੇਸ਼ਨ ਵਿਭਾਗ ਵਲੋਂ ਅਜਿਹੇ ਘੁਟਾਲੇ ਦਾ ਪਰਦਾਫਾਸ਼ ਕੀਤਾ ਗਿਆ ਜਿਸ ਵਿਚ ਕੁਝ ਬਿਨੈਕਾਰਾਂ ਵਲੋਂ ਤਜਰਬਾ ਲੈਣ ਲਈ ਰੁਜ਼ਗਾਰਦਾਤਾ ਨੂੰ ਪੈਸੇ ਦੇਣੇ ਪੈਂਦੇ ਹਨ। ਇਸ ਤਰ੍ਹਾਂ ਕਰਨ ਵਾਲੇ ਬਹੁਤ ਸਾਰੇ ਭਾਰਤੀਆਂ ਦੇ ਵੀਜ਼ੇ ਰੱਦ ਕੀਤੇ ਜਾ ਚੁੱਕੇ ਹਨ।ਕੁਝ ਅਜਿਹੀਆਂ ਅਰਜ਼ੀਆਂ ਜੋ ਉਪਰੋਕਤ ਵਿਭਾਗ ਦੇ ਸਾਹਮਣੇ ਆਈਆਂ ਹਨ, ਜੇ ਤਜਰਬੇ ਦੇ ਆਧਾਰ ‘ਤੇ ਪੱਕੇ ਹੋਣ ਲਈ ਅਪਣੇ ਮਾਲਕ ਦੇ ਖਾਤੇ ਵਿਚ ਪੈਸੇ ਪਾਉਂਦੇ ਹਨ ਅਤੇ ਉਹੀ ਪੈਸੇ ਫੇਰ ਤਨਖਾਹ ਰਾਹੀਂ ਲਏ ਜਾਂਦੇ ਹਨ। ਉਹ ਕੰਮ ਵੀ ਕਰਦੇ ਹਨ
ਅਤੇ ਵਿਭਾਗ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਖ਼ਾਤਰ ਅਪਣੇ ਪੈਸੇ ਦੇ ਕੇ ਮਾਲਕ ਤੋਂ ਵਾਪਸ ਲੈਂਦੇ ਹਨ। ਇੱਥੇ ਡੈਡੀਨੈਂਸ ਖੇਤਰ ਵਿਚ ਅਜਿਹਾ ਹੀ ਘਪਲਾ ਸਾਹਮਣੇ ਆਇਆ ਹੈ, ਜਿੱਥੇ ਕਾਰਾਂ ਦੀ ਮੁਰੰਮਤ ਵਾਲੀ ਵਰਕਸ਼ਾਪ ਜਿੱਥੇ ਕੋਈ ਕਾਰ ਠੀਕ ਨਹੀਂ ਸੀ ਕੀਤੀ ਜਾਂਦੀ, ਸਿਰਫ ਕਦੇ ਕਦੇ ਕੋਈ ਆਉਂਦਾ ਸੀ। ਜਾਂਚ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਵੀਜ਼ਾ ਬਿਨੈਕਾਰਾਂ ਵਲੋਂ ਹਜ਼ਾਰਾਂ ਡਾਲਰ ਉਨ੍ਹਾਂ ਨੂੰ ਦਿੱਤੇ ਜਾਂਦੇ ਸਨ
ਅਤੇ ਉਹ ਫੇਰ ਤਨਖਾਹਾਂ ਦੇ ਰੂਪ ਵਿਚ ਉਨ੍ਹਾਂ ਦੇ ਖਾਤਿਆਂ ਵਿਚ ਪਾ ਦਿੰਦੇ ਸਨ। ਉਨ੍ਹਾਂ ਕਿਹਾ ਕਿ ਬਿਨੈਕਾਰਾਂ ਵਲੋਂ ਤਨਖਾਹ ਤੋਂ ਇੱਕ ਦਿਨ ਪਹਿਲਾਂ ਮਾਲਕ ਦੇ ਖਾਤੇ ਵਿਚ ਪੈਸੇ ਪਾ ਦਿੱਤੇ ਜਾਂਦੇ ਸਨ ਅਤੇ ਉਹ ਹੀ ਪੈਸਾ ਉਹ ਤਨਖਾਹ ਵਜੋਂ ਦਿੰਦਾ ਸੀ। ਇਸ ਜਾਂਚ ਤੋਂ ਬਾਅਦ ਵਿਭਾਗ ਵਲੋਂ ਕੁਝ ਬਿਨੈਕਾਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੁਝ ਲੋਕ ਪਰਵਾਸੀ ਲੋਕਾਂ ਦੀਆਂ ਮਜਬੂਰੀਆਂ ਦਾ ਫਾਇਦਾ ਚੁੱਕ ਰਹੇ ਹਨ ਪਰ ਉਹ ਵਿਭਾਗ ਦੀਆਂ ਨਜ਼ਰਾਂ ਵਿਚ ਹਨ। ਬਹੁਤ ਸਾਰੇ ਭਾਰਤੀਆਂ ਦੇ ਵੀਜ਼ੇ ਰੱਦ ਕੀਤੇ ਜਾ ਚੁੱਕੇ ਹਨ ਜੋ ਇਸ ਤਰ੍ਹਾਂ ਕਰ ਰਹੇ ਹਨ।
