Home / Informations / ਅੱਜ ਸ਼ਾਮੀ ਪੰਜਾਬ ਚ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ

ਅੱਜ ਸ਼ਾਮੀ ਪੰਜਾਬ ਚ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ

ਹੁਣੇ ਆਈ ਤਾਜਾ ਵੱਡੀ ਖਬਰ

ਫਾਜ਼ਿਲਕਾ: ਫਾਜ਼ਿਲਕਾ-ਅਬੋਹਰ ਰੋਡ ‘ਤੇ ਸਥਿਤ ਬੀਐਸਐਫ ਹੈਡ ਕੁਆਰਟਰ ਦੇ ਨੇੜੇ ਇੱਕ ਟਰੱਕ ‘ਤੇ ਟਰੈਕਟਰ-ਟਰਾਲੀ ਆਪਸ ਵਿਚ ਵੱਜ ਗਏ । ਇਸ ਵਿੱਚ ਟਰੈਕਟਰ-ਟਰਾਲੀ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਵਿਚ ਮਾਰੇ ਗਏ ਕੁਲਦੀਪ ਕੁਮਾਰ ਦੀ ਲੋਥ ਹਸਪਤਾਲ ਭੇਜ ਦਿੱਤੀ ਗਈ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਇਹ ਸਭ ਕੁਝ ਸੜਕ ‘ਤੇ ਲੱਗੇ ਬੈਰੀਕੇਡ ਦੀ ਵਜ੍ਹਾ ਕਰਕੇ ਹੋਇਆ।

ਜਾਣਕਾਰੀ ਮੁਤਾਬਕ ਪਿੰਡ ਹੀਰਾਂ ਵਾਲੀ ਤੋਂ ਕੁਲਦੀਪ ਕੁਮਾਰ ਵਾਸੀ ਬੋਗਾਂਵਾਲੀ ਟਰੈਕਟਰ-ਟਰਾਲੀ ‘ਤੇ ਲੱਕੜਾਂ ਲੈ ਕੇ ਫਾਜ਼ਿਲਕਾ ਵੱਲ ਆ ਰਿਹਾ ਸੀ। ਜਦੋਂ ਉਹ ਬੀਐਸਐਫ ਹੈਡ ਕੁਆਰਟਰ ਦੇ ਨੇੜੇ ਪਹੁੰਚਿਆ ਤਾਂ ਸਾਹਮਣਿਓਂ ਆ ਰਹੇ ਟਰੱਕ ਨਾਲ ਵੱਜ ਗਿਆ । ਇਸ ਨਾਲ ਟਰੈਕਟਰ ਚਾਲਕ ਹੇਠਾਂ ਦੱਬਿਆ ਗਿਆ ਤੇ ਟਰੈਕਟਰ ਦਾ ਵੀ ਨੁਕਸਾਨ ਹੋਇਆ।

ਟਰੱਕ ਚਾਲਕ ਨੇ ਟਰੈਕਟਰ ਚਾਲਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਨਾਕਯਾਬ ਰਿਹਾ। ਟਰੈਕਟਰ ਨੂੰ ਕਰੇਨ ਜ਼ਰੀਏ ਉਠਵਾਇਆ ਗਿਆ।

error: Content is protected !!