ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਤੋਂ ਆ ਰਹੀ ਹੈ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਸਿਵਲ ਹਸ ਪਤਾਲ ਵਿਚੋਂ ਸਰਕਾਰੀ ਸਹੂਲਤਾਂ ਤਹਿਤ ਫਾਰਮ ਭਰਨ ਦੇ ਬਹਾਨੇ ਬੱਚਾ ਚੋ ਰੀ ਕਰਨ ਵਾਲੀ ਔਰਤ ਤੇ ਉਸਦੇ ਪਤੀ ਨੂੰ ਪੁਲਸ ਵਲੋਂ ਕਾਬੂ ਕਰ, ਉਨ੍ਹਾਂ ਤੋਂ ਬੱਚਾ ਬਰਾ ਮਦ ਕਰ ਲਿਆ ਗਿਆ ਹੈ
ਅੰਮ੍ਰਿਤਸਰ ਪੁਲਸ ਦੇ ਮੁਤਾਬਕ ਇਹ ਸਾਰਾ ਮਾਮਲਾ ਹੈ ਰਾਨ ਕਰ ਦੇਣ ਵਾਲਾ ਸੀ। ਪੁਲਸ ਨੇ ਦੱਸਿਆ ਕਿ ਸਿਵਲ ਹਸ ਪਤਾਲ ‘ਚੋਂ ਬੀਤੇ ਦਿਨੀਂ ਇਕ ਨਵ ਜਨਮੇ ਬੱਚੇ ਦੇ ਪਰਿਵਾਰ ਨੂੰ ਇਕ ਔਰਤ ਸਰਕਾਰੀ ਸਹੂਲਤਾਂ ਦਾ ਲਾਭ ਦਵਾਉਣ ਦੇ ਨਾਮ ਉਤੇ ਬੱਚਾ ਅਗ ਵਾ ਕਰ ਲੈ ਗਈ ਸੀ। ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਗਈ। ਪ੍ਰਾਪਤ ਹੋਈ ਸੀ. ਸੀ. ਟੀ. ਵੀ. ਦੇ ਫੁੱਟੇਜ ਦੇ ਆਧਾਰ ਉਤੇ ਉਕਤ ਔਰਤ ਦੀ ਪਛਾਣ ਸਿਮਰਨ ਕੌਰ ਵਜੋਂ ਹੋਈ, ਜੋ ਕਿ ਇਕ ਚੰਗੇ ਪਰਿਵਾਰ ਦੀ ਨੂੰਹ ਹੈ। ਸਿਮਰਨ ਕੌਰ ਐੱਮ. ਏ. ਇਕੋਨਾਮਿਕਸ ਹੈ ਅਤੇ ਉਹ ਬੱਚਿਆਂ ਨੂੰ ਮੁਫਤ ਪੜਾਉਂਦੀ ਹੈ। ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ
ਕਿ ਇਸ ਸਾਰੇ ਮਾਮਲੇ ਪਿੱਛੇ ਬੱਚਾ ਅਗ ਵਾ ਕਰਨ ਦੀ ਅਸਲ ਵਜਾ ਇਹ ਸੀ ਕਿ ਸਿਮਰਨ ਦੇ ਕੋਈ ਬੱਚਾ ਨਹੀਂ ਹੋ ਰਿਹਾ ਸੀ। ਉਹ ਜਿਨ੍ਹੀਂ ਵਾਰ ਵੀ ਗਰ ਭਵਤੀ ਹੋਈ, 6ਵੇਂ ਮਹੀਨੇ ਵਿਚ ਉਸਦਾ ਗਰਭ-ਪਾਤ ਹੋ ਜਾਂਦਾ ਸੀ। ਜਿਸ ਕਾਰਨ ਉਸਨੇ ਆਪਣੇ ਪਤੀ ਨਾਲ ਮਿਲ ਕਿ ਇਹ ਸਾਜਿਸ਼ ਰੱਚੀ ਸੀ। ਦੋਵਾਂ ਨੇ ਸਾਜਿਸ਼ ਕੀਤੀ ਕਿ ਸਿਵਲ ਹਸ ਪਤਾਲ ਵਿਚ ਦੂਰ-ਦੁਰਾਡੇ ਇਲਾਕੇ ਤੋਂ ਆਏ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਦਾ ਬੱਚਾ ਅਗ ਵਾ ਕਰ ਲੈਣਗੇ। ਜਿਸ ਪਿੱਛੋਂ ਸਿਮਰਨ ਨੇ ਦਲਜੀਤ ਕੌਰ ਨਾਂ ਦੀ ਔਰਤ ਨੂੰ ਨਿ ਸ਼ਾਨਾ ਬਣਾਇਆ ਤੇ ਉਸਦੇ ਬੱਚੇ ਦਾ ਬੀਮਾ ਕਰਵਾਉਣ ਦੇ ਨਾਮ ਉਤੇ ਫੋਟੋ ਖਿਚਾਵਾਉਣ ਦੇ ਬਹਾਨੇ ਨਾਨੀ ਕੋਲੋਂ ਬੱਚਾ ਅਗ ਵਾ ਕਰ ਲਿਆ। ਬੱਚੇ ਨੂੰ ਅਗ ਵਾ ਕਰਨ ਤੋਂ ਬਾਅਦ ਉਹ ਆਪਣੇ ਪਤੀ ਨਾਲ ਬੁਲੇਟ ਮੋਟਰਸਾਈਕਲ ਉਤੇ ਬੈਠ ਕੇ ਮੌਕੇ ਤੋਂ ਫਰਾਰ ਹੋ ਗਈ।
ਦੋਵੇਂ ਬੱਚੇ ਨੂੰ ਅਗ ਵਾ ਕਰਨ ਤੋਂ ਬਾਅਦ ਜਲੰਧਰ ਲੈ ਆਏ। ਇਸ ਦੌਰਾਨ ਪੁਲਸ ਵਲੋਂ ਸੀ. ਸੀ. ਟੀ. ਵੀ. ਦੀ ਫੁੱਟੇਜ ਵਾਇਰਲ ਕਰ ਦਿੱਤੀ ਗਈ, ਜਿਸ ਦੌਰਾਨ ਦੋਵਾਂ ਦੀ ਪਛਾਣ ਹੋ ਗਈ। ਪੁਲਸ ਵਲੋਂ ਉਕਤ ਦੋਵਾਂ ਤੋਂ ਬੱਚਾ ਬਰਾ ਮਦ ਕਰ ਲਿਆ ਗਿਆ ਹੈਜੋ ਕਿ ਪੀ ੜਤ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਦੱਸ ਦਈਏ ਕਿ ਦਲਜੀਤ ਕੌਰ ਦੇ 23 ਸਤੰਬਰ ਨੂੰ ਬੱਚੇ ਦਾ ਜਨਮ ਹੋਇਆ ਸੀ ਤੇ 30 ਸਤੰਬਰ ਨੂੰ ਉਸਦਾ ਬੱਚਾ ਅਗ ਵਾ ਹੋ ਗਿਆ।
