ਸਾਡੇ ਦਿਮਾਗ ਤੇ ਗੁੱਸਾ ਇਸ ਕਦਰ ਭਾਰੂ ਹੋ ਚੁੱਕਾ ਹੈ ਕਿ ਅਸੀਂ ਨਤੀਜੇ ਦੀ ਪਰਵਾਹ ਨਾ ਕਰਦੇ ਹੋਏ ਫੌਰੀ ਐਕਸ਼ਨ ਲੈ ਲੈਂਦੇ ਹਾਂ। ਮੁੱਦਈ ਹੁੰਦੇ ਹੋਏ ਵੀ ਅਸੀਂ ਦੋਸ਼ੀ ਬਣ ਜਾਂਦੇ ਹਾਂ। ਸਾਡਾ ਆਪਣੇ ਗੁੱਸੇ ਤੇ ਕਾਬੂ ਨਹੀਂ ਹੈ। ਅਸੀਂ ਗੁੱਸੇ ਵਿੱਚ ਆ ਕੇ ਕਾਨੂੰਨ ਨੂੰ ਵੀ ਆਪਣੇ ਹੱਥ ਵਿੱਚ ਲੈ ਲੈਂਦੇ ਹਾਂ। ਸਾਨੂੰ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ।

ਜ਼ਰਾ ਜਿੰਨੀ ਗੱਲ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਮਲੇਰਕੋਟਲਾ ਦੇ ਨੇੜੇ ਦੇ ਪਿੰਡ ਭੈਣੀ ਕੰਬੋਆਂ ਵਿੱਚ ਕੁਝ ਬੱਚੇ ਇਕੱਠੇ ਹੋ ਕੇ ਕਿਸੇ ਦੇ ਖੇਤਾਂ ਵਿੱਚ ਲੱਗੇ ਅੰਬ ਦੇ ਦਰੱਖਤ ਤੋਂ ਅੰਬੀਆਂ ਤੋੜਨ ਚਲੇ ਗਏ। ਅਚਾਨਕ ਅੰਬਾਂ ਦਾ ਮਾਲਕ ਵੀ ਉੱਥੇ ਪਹੁੰਚ ਗਿਆ। ਉਸ ਨੇ ਅੰਬੀਆਂ ਤੋੜਨ ਦੇ ਦੋਸ਼ ਵਿੱਚ ਬੱਚਿਆਂ ਦੀ ਮਾਰਕੁੱਟ ਕੀਤੀ। ਇੱਕ ਵਿਅਕਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੰਬਾਂ ਦੇ ਮਾਲਕ ਨੇ ਬੱਚਿਆਂ ਦੀ ਮਾਰਕੁੱਟ ਕਰਕੇ ਉਨ੍ਹਾਂ ਨੂੰ ਬੰਨ੍ਹ ਲਿਆ।

ਉਨ੍ਹਾਂ ਨੂੰ ਖੂਹ ਵਿੱਚ ਸੁੱਟ ਦੇਣ ਦੀਆਂ ਧਮਕੀਆਂ ਦਿੰਦਾ ਰਿਹਾ। ਉਹ ਆਪਣੇ ਬੱਚਿਆਂ ਨੂੰ ਉਸ ਤੋਂ ਛੁਡਵਾ ਕੇ ਲਿਆਏ ਹਨ। ਉਹ ਆਪਣੇ ਬੱਚਿਆਂ ਨੂੰ ਮਲੇਰਕੋਟਲਾ ਲੈ ਕੇ ਗਏ ਸਨ। ਪਰ ਉਨ੍ਹਾਂ ਨੇ ਅਮਰਗੜ੍ਹ ਦੇ ਹਸਪਤਾਲ ਵਿੱਚ ਭੇਜ ਦਿੱਤਾ ਹੈ। ਕਈ ਦਿਨਾਂ ਤੋਂ ਉਨ੍ਹਾਂ ਦੇ ਬੱਚੇ ਇੱਥੇ ਦਾਖਲ ਹਨ। ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।

ਪੁਲਿਸ ਦਾ ਕਹਿਣਾ ਹੈ ਕਿ ਬੱਚੇ ਇਮਰਾਨ ਖਾਨ ਨਾਮ ਦੇ ਵਿਅਕਤੀ ਦੇ ਖੇਤਾਂ ਵਿੱਚ ਮੋਟਰ ਤੇ ਲੱਗੇ। ਅੰਬ ਦੇ ਦਰੱਖਤਾਂ ਤੋਂ ਅੰਬੀਆਂ ਤੋੜਨ ਚਲੇ ਗਏ ਸਨ। ਉੱਥੇ ਇਮਰਾਨ ਖਾਨ ਨੇ ਬੱਚਿਆਂ ਦੇ ਚਪੇੜਾਂ ਮਾਰੀਆਂ ਅਤੇ ਸੋਟੀਆਂ ਵੀ ਮਾਰੀਆਂ। ਉਨ੍ਹਾਂ ਨੂੰ ਐਮ ਐਲ ਆਰ ਮਿਲ ਗਈ ਹੈ। ਪੁਲਿਸ ਨੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਸ ਦੀ ਜ਼ਮਾਨਤ ਕਰਵਾਈ ਜਾਵੇਗੀ। ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟ ਆਉਣ ਤੇ ਹੀ ਕੁਝ ਪਤਾ ਲੱਗ ਸਕੇਗਾ।