Home / Informations / ਅੰਤਰਰਾਸ਼ਟਰੀ ਫਲਾਈਟਾਂ ਦਾ ਇੰਤਜਾਰ ਕਰਨ ਵਾਲਿਆਂ ਲਈ ਖੁਸ਼ਖਬਰੀ ਆਖਰ ਹੋ ਗਿਆ ਐਲਾਨ -ਅੰਮ੍ਰਿਤਸਰ ਅਤੇ ਮੋਹਾਲੀ ਤੋਂ ਉੱਡਣਗੇ ਜਹਾਜ਼

ਅੰਤਰਰਾਸ਼ਟਰੀ ਫਲਾਈਟਾਂ ਦਾ ਇੰਤਜਾਰ ਕਰਨ ਵਾਲਿਆਂ ਲਈ ਖੁਸ਼ਖਬਰੀ ਆਖਰ ਹੋ ਗਿਆ ਐਲਾਨ -ਅੰਮ੍ਰਿਤਸਰ ਅਤੇ ਮੋਹਾਲੀ ਤੋਂ ਉੱਡਣਗੇ ਜਹਾਜ਼

ਆਖਰ ਹੋ ਗਿਆ ਐਲਾਨ – ਅੰਮ੍ਰਿਤਸਰ ਅਤੇ ਮੋਹਾਲੀ ਤੋਂ ਉੱਡਣਗੇ ਜਹਾਜ਼

ਕਰੋਨਾ ਮਹਾਮਾਰੀ ਦਾ ਕਰਕੇ ਬਹੁਤ ਸਾਰੇ ਲੋਕ ਵਿਦੇਸ਼ਾਂ ਚ ਫਸ ਗਏ ਹਨ ਅਤੇ ਕਈ ਲੋਕ ਇੰਡੀਆ ਵਿਚ ਫਸੇ ਹੋਏ ਹਨ। ਹੁਣ ਜਿਹੜੇ ਲੋਕ ਇੰਟਰਨੈਸ਼ਨਲ ਫਲਾਈਟਾਂ ਦੀ ਇੰਤਜਾਰ ਕਰ ਰਹੇ ਸਨ ਓਹਨਾ ਲਈ ਵੱਡੀ ਖਬਰ ਆ ਰਹੀ ਹੈ। ਅਤੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਛਾ ਗਈ ਹੈ।

ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਤੋਂ ਬਾਅਦ ਕਈ ਭਾਰਤੀ ਵਿਦੇਸ਼ਾਂ ‘ਚ ਫਸੇ ਹੋਏ ਹਨ। ਹਾਲਾਂਕਿ ਵੰਦੇ ਭਾਰਤ ਮਿਸ਼ਨ ਤਹਿਤ ਵੱਡੀ ਗਿਣਤੀ ਭਾਰਤੀ ਦੇਸ਼ ਵਾਪਸ ਪਰਤੇ ਹਨ। ਹੁਣ ਏਅਰਲਾਈਨਜ਼ ਤੇ ਚਾਰਟਰ ਪਲੇਨ ਆਪਰੇਟਰਾਂ ਨੂੰ ਕੁਝ ਸ਼ਰਤਾਂ ਤਹਿਤ ਵਿਦੇਸ਼ ‘ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਅੰਮ੍ਰਿਤਸਰ ਤੇ ਮੁਹਾਲੀ ਤੋਂ ਉਡਾਣ ਸੰਚਾਲਣ ਦੀ ਆਗਿਆ ਦੇ ਦਿੱਤੀ ਗਈ ਹੈ।

ਸ਼ਰਤਾਂ ਤਹਿਤ ਕਿਸੇ ਵੀ ਹਵਾਈ ਅੱਡੇ ਤੋਂ ਇਕ ਦਿਨ ‘ਚ ਸਿਰਫ਼ ਦੋ ਉਡਾਣਾਂ ਚੱਲਣਗੀਆਂ। ਅਸਾਧਾਰਨ ਹਾਲਤ ‘ਚ ਹੋਰ ਉਡਾਣਾਂ ਬਾਰੇ ਸੋਚਿਆ ਜਾ ਸਕਦਾ ਹੈ। ਪੰਜਾਬ ਦੇ ਸਿਵਿਲ ਏਵੀਏਸ਼ਨ ਡਾਇਕੈਰਟਰ ਗਿਰੀਸ਼ ਦਿਆਲਨ ਮੁਤਾਬਕ ਸਬੰਧਤ ਸੂਬਾ ਸਰਕਾਰਾਂ ਆਪਣੇ ਨੋਡਲ ਅਫ਼ਸਰ ਨਾਮਜ਼ਦ ਕਰ ਸਕਦੀਆਂ ਹਨ। ਜਿਨ੍ਹਾਂ ਤੋਂ NOC ਦੀ ਇਜਾਜ਼ਤ ਮੰਗੀ ਜਾਣੀ ਹੈ। ਜੋ ਆਪਣੇ ਯਾਤਰੀਆਂ ਨੂੰ ਉਨ੍ਹਾਂ ਦੇ ਸੂਬੇ ‘ਚ ਇਕੱਠਾ ਕਰਨ ਤੇ ਲਿਜਾਣ ਦੇ ਪ੍ਰਬੰਧਾਂ ਲਈ ਜ਼ਿੰਮੇਵਾਰ ਹੋਵੇਗਾ।

ਉਨ੍ਹਾਂ ਕਿਹਾ ਏਅਰਲਾਇਨਜ਼, ਚਾਰਟਰ ਤੇ ਹੋਰ ਕਈ ਆਪਰੇਟਰ ਆਗਿਆ ਲੈਂਦੇ ਸਮੇਂ ਇਹ ਨਿਸਚਿਤ ਕਰ ਲੈਣ ਕਿ ਜੇਕਰ ਫਲਾਈਟ ‘ਚ ਸਾਰੇ ਯਾਤਰੀ ਪੰਜਾਬ ਤੋਂ ਹਨ ਤਾਂ ਉਹ ਸਿਵਿਲ ਏਵੀਏਸ਼ਨ ਦੇ ਡਾਇਰੈਕਟਰ ਦੇ ਦਫ਼ਤਰ ‘ਚ ਬਿਨੈ ਕਰਨਗੇ। ਜੇਕਰ ਫਲਾਈਟ ‘ਚ ਕੋਈ ਯਾਤਰੀ ਪੰਜਾਬ ਤੋਂ ਇਲਾਵਾ ਹੈ ਤਾਂ ਇਸ ਦਫ਼ਤਰ ‘ਚ ਆਗਿਆ ਲੈਣ ਲਈ ਬਿਨੈ ਤੋਂ ਪਹਿਲਾਂ ਉਹ ਸਬੰਧਤ ਸੂਬੇ ਦੇ ਨੋਡਲ ਅਧਿਕਾਰੀ ਤੋਂ ਇਜਾਜ਼ਤ ਤੇ NOC ਲੈਣਗੇ।

ਪੰਜਾਬ ਆਉਣ ਵਾਲੇ ਸਾਰੇ ਯਾਤਰੀਆਂ ਲਈ ਕੋਵਾ ਐਪ ਡਾਊਨਲੋਡ ਕਰਨਾ ਜ਼ਰੂਰੀ ਹੋਵੇਗਾ। ਐਪ ‘ਤੇ ਆਪਣੇ ਜ਼ਿਲ੍ਹਿਆਂ ‘ਚ ਕੁਆਰੰਟੀਨ ਲਈ ਹੋਟਲਾਂ ‘ਚੋਂ ਪਹਿਲਾਂ ਤੋਂ ਬੁਕਿੰਗ ਕਰਾਉਣਗੇ। ਉਹ ਸੱਤ ਦਿਨ ਬਾਹਰ ਤੇ ਸੱਤ ਦਿਨ ਘਰਾਂ ‘ਚ ਕੁਆਰੰਟੀਨ ਹੋਣਗੇ।

error: Content is protected !!