Home / Viral / ਅਵਾਰਾ ਪਸ਼ੂਆਂ ਤੋਂ ਅੱਕੇ ਕਿਸਾਨਾਂ ਨੇ ਚੁੱਕਿਆ ਇਹ ਕਦਮ, SDM ਦਫ਼ਤਰ ਵਿੱਚ ਪਾਈਆਂ ਭਾਜੜਾਂ

ਅਵਾਰਾ ਪਸ਼ੂਆਂ ਤੋਂ ਅੱਕੇ ਕਿਸਾਨਾਂ ਨੇ ਚੁੱਕਿਆ ਇਹ ਕਦਮ, SDM ਦਫ਼ਤਰ ਵਿੱਚ ਪਾਈਆਂ ਭਾਜੜਾਂ

ਪੰਜਾਬ ਵਿੱਚ ਅਵਾਰਾ ਪਸ਼ੂ ਕਿਸਾਨਾਂ ਲ਼ਈ ਵੱਡੀ ਸਮੱਸਿਆ ਬਣੇ ਹੋਏ ਹਨ। ਹਾਲਤ ਇਹ ਹੈ ਕਿ ਕਿਸਾਨਾਂ ਦੀ 15 ਫ਼ੀਸਦੀ ਫਸਲ ਤਾ ਪਸ਼ੂਆਂ ਹੀ ਬਰਬਾਦ ਕਰ ਦਿੰਦੇ ਹਨ । ਇਸ ਤੋਂ ਇਲਾਵਾ ਇਹ ਪਸ਼ੂ ਸੜਕ ਹਾਦਸਿਆਂ ਦਾ ਵੀ ਮੁੱਖ ਕਾਰਨ ਬਣ ਰਹੇ ਹਨ।ਖੰਨਾ ਦੇ ਐਸਡੀਐਮ ਦਫ਼ਤਰ ਵਿੱਚ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਬਣ ਗਿਆ, ਜਦ ਕਿਸਾਨਾਂ ਨੇ ਦਫ਼ਤਰ ਦਾ ਮੁੱਖ ਗੇਟ ਘੇਰ ਲਿਆ।ਉਂਝ ਪੰਜਾਬ ਵਿੱਚ ਅੱਜ ਕਿਸਾਨਾਂ ਦਾ ਸੂਬਾ ਪੱਧਰੀ ਪ੍ਰਦਰਸ਼ਨ ਸੀ, ਪਰ ਖੰਨਾ ਦੇ ਕਿਸਾਨਾਂ ਨੇ ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ‘ਚ ਅਸਫਲ ਹੋਏ ਪ੍ਰਸ਼ਾਸਨ ਨੂੰ ਇਸ ਸਮੱਸਿਆ ਦਾ ਅਹਿਸਾਸ ਕਰਵਾਇਆ।ਕਿਸਾਨਾਂ ਨੇ ਦੱਸਿਆ ਕਿ ਸਰਕਾਰ ਗਊ ਸੈੱਸ ਦੇ ਨਾਂ ‘ਤੇ ਕਰੋੜਾਂ ਰੁਪਏ ਦੇ ਟੈਕਸ ਦੀ ਉਗਰਾਹੀ ਕਰਦੀ ਹੈ, ਪਰ ਹਾਲੇ ਵੀ ਇਹ ਆਵਾਰਾ ਪਸ਼ੂ ਫ਼ਸਲਾਂ ਤੇ ਇਨਸਾਨੀ ਜ਼ਿੰਦਗੀ ਲਈ ਖ਼ਤਰਾ ਬਣੇ ਹੋਏ ਹਨ।ਕਿਸਾਨਾਂ ਨੇ ਕਿਹਾ ਕਿ ਉਹ ਪਿਛਲੀ ਵਾਰ ਵੀ ਇੱਥੇ ਹੀ ਆਵਾਰਾ ਪਸ਼ੂ ਲੈ ਕੇ ਆਏ ਸੀ, ਪਰ ਉਦੋਂ ਨਾਇਬ ਤਹਿਸੀਲਦਾਰ ਨੇ ਇਨ੍ਹਾਂ ਨੂੰ ਗਊਸ਼ਾਲਾ ਵਿੱਚ ਛੁਡਵਾ ਦਿੱਤਾ ਸੀ।ਫਿਰ ਵੀ ਇਹ ਜਾਨਵਰ ਗਊਸ਼ਾਲਾ ਤੋਂ ਛੁੱਟ ਕੇ ਫਿਰ ਤੋਂ ਪਿੰਡ ਆ ਵੜੇ।ਪ੍ਰਦਰਸ਼ਨਕਰੀ ਕਿਸਾਨਾਂ ਨੇ ਕਿਹਾ ਕਿ ਅੱਜ ਅਸੀਂ ਇਸ ਮਾਮਲੇ ਦਾ ਹੱਲ ਕਢਵਾ ਕੇ ਰਹਾਂਗੇ, ਬੇਸ਼ੱਕ ਸਾਨੂੰ ਅਧਿਕਾਰੀਆਂ ਨੂੰ ਅੰਦਰ ਹੀ ਕਿਓਂ ਨਾ ਬੰਦ ਕਰਨਾ ਪਏ, ਉੱਧਰ, ਖੰਨਾ ਦੇ ਤਹਿਸੀਲਦਾਰ ਹਰਮਿੰਦਰ ਸਿੰਘ ਹੁੰਦਲ ਨੇ ਕਿਹਾ ਕਿ ਇੱਥੇ ਗਊਸ਼ਾਲਾ ਵਿੱਚ ਕੰਮ ਚੱਲ ਰਿਹਾ ਹੈ ਤੇ ਜਦ ਤਕ ਉਹ ਤਿਆਰ ਨਹੀਂ ਹੋ ਜਾਂਦੀ ਤਾਂ ਇਨ੍ਹਾਂ ਪਸ਼ੂਆਂ ਨੂੰ ਹੋਰ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇਗਾ ਤੇ ਸਖ਼ਤ ਹਦਾਇਤ ਕੀਤੀ ਜਾਵੇਗੀ ਕਿ ਪਸ਼ੂ ਉੱਥੋਂ ਬਾਹਰ ਨਾ ਜਾਣ।

error: Content is protected !!