ਹੁਣ ਇਸ ਐਕਟਰ ਨੂੰ ਵੀ ਹੋ ਗਿਆ ਕੋਰੋਨਾ
ਕੋਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾਈ ਹੋਈ ਹੈ ਇਸ ਤੋਂ ਕੋਈ ਬਚ ਨਾਹੀ ਪਾ ਰਿਹਾ ਚਾਹੇ ਕੋਈ ਕਿਡਾ ਵੀ ਸ਼ਕਤੀਸ਼ਾਲੀ ਲੀਡਰ ਹੋਵੇ ਜਾ ਐਕਟਰ ਇਹ ਧੜਾ ਧੜ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਰਿਹਾ ਹੈ। ਹਰ ਰੋਜ ਦੁਨੀਆਂ ਵਿਚ ਹਜਾਰਾਂ ਲੋਕਾਂ ਦੀ ਮੌਤ ਇਸ ਨਾਲ ਹੋ ਰਹੀ ਹੈ ਅਤੇ ਲੱਖਾਂ ਦੀ ਗਿਣਤੀ ਵਿਚ ਲੋਕ ਰੋਜਾਨਾ ਹੀ ਪੌਜੇਟਿਵ ਹੋ ਰਹੇ ਹਨ।
ਇੰਡੀਆ ਦੇ ਮਸ਼ਹੂਰ ਐਕਟਰ ਅਮਿਤਾਬ ਬਚਨ ਵੀ ਇਸ ਦੀ ਚਪੇਟ ਵਿਚ ਆਪਣੇ ਪ੍ਰੀਵਾਰ ਸਮੇਤ ਆ ਚੁਕੇ ਹਨ ਅਤੇ ਓਹਨਾ ਦਾ ਇਲਾਜ ਮੁੰਬਈ ਦੇ ਇਕ ਹਸਪਤਾਲ ਵਿਚ ਚਲ ਰਿਹਾ ਹੈ। ਹੁਣ ਇਕ ਹੋਰ ਖਬਰ ਆ ਰਹੀ ਹੈ ਕੇ ਬੋਲੀਵੁਡ ਦੇ ਇਕ ਹੋਰ ਮਸ਼ਹੂਰ ਐਕਟਰ ਨੂੰ ਵੀ ਕੋਰੋਨਾ ਹੋ ਗਿਆ ਹੈ।
ਫਿਲਮ ਇੰਡਸਟਰੀ ਵਿਚ ਵੀ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਅਦਾਕਾਰ ਪ੍ਰਤੀਕ ਗਾਂਧੀ, ਉਨ੍ਹਾਂ ਦੀ ਪਤਨੀ ਭਾਮਿਨੀ ਓਝਾ ਤੇ ਭਰਾ ਪੁਨੀਤ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪ੍ਰਤੀਕ ਨੇ ਐਤਵਾਰ ਨੂੰ ਟਵੀਟ ਕਰ ਕੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਘਰ ਵਿਚ ਕੁਆਰੰਟਾਈਨ ਹਨ, ਜਦਕਿ ਭਰਾ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਇਕ ਦੋਸਤ ਦੇ ਟਵੀਟ ਦੇ ਜਵਾਬ ਵਿਚ ਪ੍ਰਤੀਕ ਨੇ ਭਾਜਪਾ ਨੇਤਾ ਕਿਰੀਟ ਸੌਮਿਆ ਅਤੇ ਮਾਧਵੀ ਭੂਟਾ ਨੂੰ ਸਮੇਂ ‘ਤੇ ਮਦਦ ਪਹੁੰਚਾਉਣ ਲਈ ਧੰਨਵਾਦ ਦਿੱਤਾ। ਸੌਮਿਆ ਨੇ ਕਿਹਾ ਕਿ ਉਹ ਡਾਕਟਰਾਂ ਦੇ ਸੰਪਰਕ ਵਿਚ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਪੁਨੀਤ ਦੇ ਛੇਤੀ ਸਿਹਤਯਾਬ ਹੋਣ ਦਾ ਭਰੋਸਾ ਦਿੱਤਾ ਹੈ। ‘ਬੇ ਯਾਰ’, ‘ਰਾਂਗ ਸਾਈਡ ਰਾਜੂ’ ਅਤੇ ‘ਲਵ ਨੀ ਭਵਾਈ’ ਵਰਗੀਆਂ ਹਿੱਟ ਗੁਜਰਾਤੀ ਫਿਲਮਾਂ ਵਿਚ ਕੰਮ ਕਰ ਚੁੱਕੇ ਅਦਾਕਾਰ ਪ੍ਰਤੀਕ ਨੇ ਹਿੰਦੀ ਫਿਲਮ ‘ਮਿੱਤਰੋ’ ਅਤੇ ਸਲਮਾਨ ਖ਼ਾਨ ਵੱਲੋਂ ਬਣਾਈ ‘ਲਵਯਾਤਰੀ’ ਵਿਚ ਵੀ ਕੰਮ ਕੀਤਾ ਹੈ।
