Home / Informations / ਅਮਰੀਕਾ ਲਿਜਾਣ ਲਈ ਸਕੂਲ ਨੇ ਬੱਚਿਆਂ ਤੋਂ ਪਾਸਪੋਰਟ ਤੇ ਪੈਸੇ ਲੈ ਲਏ ਪਰ ਮੌਕੇ ਤੇ ਆਹ ਦੇਖੋ ਕੀ ਹੋ ਗਿਆ

ਅਮਰੀਕਾ ਲਿਜਾਣ ਲਈ ਸਕੂਲ ਨੇ ਬੱਚਿਆਂ ਤੋਂ ਪਾਸਪੋਰਟ ਤੇ ਪੈਸੇ ਲੈ ਲਏ ਪਰ ਮੌਕੇ ਤੇ ਆਹ ਦੇਖੋ ਕੀ ਹੋ ਗਿਆ

ਬਠਿੰਡਾ ਦੇ ਇੱਕ ਪ੍ਰਾਈਵੇਟ ਸਕੂਲ ਦੇ ਲੱਗਭੱਗ 85 ਵਿਦਿਆਰਥੀਆਂ ਨਾਲ ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਨਾਸਾ ਜੋਕਿ ਅਮਰੀਕਾ ਵਿੱਚ ਹੈ। ਲਿਜਾਣ ਦੇ ਨਾਮ ਤੇ ਪ੍ਰਤੀ ਵਿਦਿਆਰਥੀ ਡੇਢ ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲ ਪ੍ਰਿੰਸੀਪਲ ਦੁਆਰਾ ਕੀਤੀ ਗਈ। ਇਸ ਠੱਗੀ ਕਾਰਨ ਰੋਸ ਵਜੋਂ ਧਰਨਾ ਦਿੱਤਾ ਗਿਆ। ਪੁਲਿਸ ਦੇ ਦੱਸਣ ਅਨੁਸਾਰ ਪ੍ਰਿੰਸੀਪਲ ਨੇ ਮੰਗ ਕੀਤੀ ਹੈ ਕਿ ਬੱਚਿਆਂ ਦੇ ਮਾਤਾ ਪਿਤਾ ਅਤੇ ਐਸਐਸਪੀ ਜਾਂ ਡਿਪਟੀ ਕਮਿਸ਼ਨਰ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਈ ਜਾਵੇ। ਮੀਟਿੰਗ ਵਿੱਚ ਉਹ ਇਸ ਦਾ ਹੱਲ ਕੱਢ ਲੈਣਗੇ। ਬੱਚਿਆਂ ਦੇ ਮਾਪਿਆਂ ਦਾ ਦੋਸ਼ ਹੈ ਕਿ ਸਕੂਲ ਵੱਲੋਂ ਉਨ੍ਹਾਂ ਤੋਂ ਪ੍ਰਤੀ ਵਿਦਿਆਰਥੀ ਡੇਢ ਲੱਖ ਰੁਪਏ ਵਸੂਲੇ ਗਏ।

ਉਨ੍ਹਾਂ ਨੂੰ ਕਿਹਾ ਗਿਆ ਕਿ ਬੱਚਿਆਂ ਨੂੰ ਅਮਰੀਕਾ ਦੇ ਨਾਸਾ ਵਿੱਚ ਲਿਜਾਇਆ ਜਾਵੇਗਾ। ਪਹਿਲਾਂ ਇਹ ਪ੍ਰੋਗਰਾਮ ਜੂਨ ਵਿੱਚ ਰੱਖਿਆ ਗਿਆ। ਫੇਰ ਇਹ ਸਤੰਬਰ ਵਿੱਚ ਰੱਖਿਆ ਗਿਆ। ਇਸ ਤਰ੍ਹਾਂ ਬੱਚਿਆਂ ਨੂੰ ਕਿਤੇ ਵੀ ਲਿਜਾਇਆ ਨਹੀਂ ਗਿਆ ਅਤੇ ਪੈਸੇ ਲੈ ਲਏ ਗਏ। ਜਦੋਂ ਬੱਚਿਆਂ ਕੋਲ ਪਾਸਪੋਰਟ ਨਹੀਂ ਹਨ ਤਾਂ ਉਨ੍ਹਾਂ ਨੂੰ ਕਿਵੇਂ ਲਿਜਾਇਆ ਜਾ ਸਕਦਾ ਹੈ। ਲੜਕੀਆਂ ਨੂੰ ਬੱਸ ਵਿੱਚ ਰਾਤ ਸਮੇਂ ਦਿੱਲੀ ਲਿਜਾਇਆ ਗਿਆ। ਸਕੂਲ ਨੇ ਇਸ ਦੀ ਡੀਸੀ ਤੋਂ ਮਨਜ਼ੂਰੀ ਵੀ ਨਹੀਂ ਲਈ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪੈਸੇ ਵੀ ਵਾਪਸ ਨਹੀਂ ਕੀਤੇ ਜਾ ਰਹੇ ਕੁਝ ਬੱਚਿਆਂ ਦੇ 25-25 ਹਜ਼ਾਰ ਵਾਪਸ ਕੀਤੇ ਹਨ।

ਜੇਕਰ ਕਿਸੇ ਸਕੂਲ ਦੀ ਫੀਸ ਲੇਟ ਹੋ ਜਾਂਦੀ ਹੈ ਤਾਂ ਜੁਰਮਾਨਾ ਲਗਾਇਆ ਜਾਂਦਾ ਹੈ। ਜਦੋਂ ਉਹ ਸਕੂਲ ਵਾਲਿਆਂ ਨੂੰ ਕਹਿੰਦੇ ਹਨ ਕਿ ਸਕੂਲ ਕੋਲ ਉਨ੍ਹਾਂ ਦਾ ਪ੍ਰਤੀ ਸਟੂਡੈਂਟ ਡੇਢ ਲੱਖ ਰੁਪਿਆ ਜਮ੍ਹਾ ਹੈ, ਉਸ ਵਿੱਚੋਂ ਫੀਸ ਕੱਟ ਲਈ ਜਾਵੇ। ਸਕੂਲ ਵਾਲਿਆਂ ਨੂੰ ਇਹ ਮਨਜ਼ੂਰ ਨਹੀਂ ਹੈ। ਸਾਰੇ ਪਾਸੇ ਤੋਂ ਨਿਰਾਸ਼ ਹੋ ਕੇ ਉਨ੍ਹਾਂ ਨੇ ਧਰਨਾ ਲਗਾਇਆ ਹੈ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਪ੍ਰਿੰਸੀਪਲ ਨੇ ਮੰਗ ਕੀਤੀ ਹੈ ਕਿ ਬੱਚਿਆਂ ਦੇ ਮਾਪਿਆਂ ਦੀ ਅਤੇ ਪ੍ਰਿੰਸੀਪਲ ਦੀ ਡੀਸੀ ਜਾਂ ਐਸਐਸਪੀ ਨਾਲ ਮੀਟਿੰਗ ਕਰਵਾਈ ਜਾਵੇ। ਮੀਟਿੰਗ ਵਿੱਚ ਉਹ ਇਸ ਮਸਲੇ ਦਾ ਹੱਲ ਕੱਢ ਲੈਣਗੇ। ਮਸਲੇ ਦਾ ਅਜੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!