Home / Informations / ਅਮਰੀਕਾ ਨੇ ਹੁਣ ਪਾਈਆਂ ਵਿਦਿਆਰਥੀਆਂ ਨੂੰ ਭਾਜੜਾਂ ਜਾਣੋ ਹੁਣ ਕੀ ਕੀਤਾ ਅਮਰੀਕਾ ਨੇ

ਅਮਰੀਕਾ ਨੇ ਹੁਣ ਪਾਈਆਂ ਵਿਦਿਆਰਥੀਆਂ ਨੂੰ ਭਾਜੜਾਂ ਜਾਣੋ ਹੁਣ ਕੀ ਕੀਤਾ ਅਮਰੀਕਾ ਨੇ

ਪਾਈਆਂ ਵਿਦਿਆਰਥੀਆਂ ਨੂੰ ਭਾਜੜਾਂ

ਅਮਰੀਕਾ ਦੁਆਰਾ ਉੱਥੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਤੇ ਸਖਤੀ ਕੀਤੀ ਜਾ ਰਹੀ ਹੈ ਕਈ ਦਿਨ ਪਹਿਲਾਂ ਸੈਂਕੜਿਆਂ ਦੀ ਗਿਣਤੀ ਵਿੱਚ ਭਾਰਤੀ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਸੀ। ਹੁਣ ਅਮਰੀਕਾ ਦੀ ਫੈਡਰਲ ਲਾਅ ਇਨਫੋਰਸਮੈਂਟ ਏਜੰਸੀ ਵੱਲੋਂ 90 ਵਿਦੇਸ਼ੀ ਵਿਦਿਆਰਥੀਆਂ ਨੂੰ ਇਹ ਕਹਿ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ ਕਿ ਉਹ ਫਰਜ਼ੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਕੇ ਅਮਰੀਕਾ ਵਿੱਚ ਰਹਿ ਰਹੇ ਹਨ। ਉਹ ਇੱਥੇ ਪੜ੍ਹਨ ਦੇ ਇਰਾਦੇ ਨਾਲ ਨਹੀਂ ਬਲਕਿ ਕੰਮ ਕਰਨ ਦੇ ਇਰਾਦੇ ਨਾਲ ਆਏ ਹਨ।

ਯੂ ਐੱਸ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੇ ਇਸ ਚਾਲੂ ਸਾਲ ਦੌਰਾਨ ਕਲਾਕਾਰਾਂ ਦਾ ਹੁਣ ਤੱਕ 250 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ 80 ਫੀਸਦੀ ਨੂੰ ਇਨ੍ਹਾਂ ਦੇ ਆਪਣੇ ਮੁਲਕ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਜਦ ਕਿ ਬਾਕੀ 20 ਫੀਸਦੀ ਬਾਰੇ ਫ਼ੈਸਲਾ ਕਰਨਾ ਬਾਕੀ ਹੈ। ਇਨ੍ਹਾਂ ਵਿਦਿਆਰਥੀਆਂ ਤੇ ਮਿਸ਼ੀਰਾਨ ਸਥਿਤ ਫ਼ਰਜ਼ੀ ਯੂਨੀਵਰਸਿਟੀ ਆਫ ਰਮਿੰਗਟਨ ਵੱਲੋਂ ਦਾਖ਼ਲਾ ਲੈਣ ਦਾ ਦੋਸ਼ ਲਗਾਇਆ ਗਿਆ ਹੈ। ਇਹ ਯੂਨੀਵਰਸਿਟੀ ਡੈਟਰਾਇਟ ਮੈਟਰੋਪੋਲੀਟਨ ਇਲਾਕੇ ਵਿੱਚ ਸੀ ਅਤੇ ਹੋਮਲੈਂਡ ਸਕਿਓਰਿਟੀ ਡਿਪਾਰਟਮੈਂਟ ਨੇ ਇਸ ਨੂੰ ਬੰਦ ਕਰ ਦਿੱਤਾ ਸੀ।

ਜਦੋਂ ਇਹ ਯੂਨੀਵਰਸਿਟੀ ਬੰਦ ਕਰ ਦਿੱਤੀ ਗਈ ਸੀ ਤਾਂ ਉੱਥੇ 600 ਵਿਦਿਆਰਥੀ ਦਾਖਲ ਸਨ। ਮਾਰਚ ਵਿੱਚ ਆਈਸੀਈ ਨੇ 161 ਵਿਦਿਆਰਥੀ ਪੜ੍ਹੇ ਸਨ। ਹੁਣ 90 ਵਿਦਿਆਰਥੀ ਹੋਰ ਫੜ ਲਏ ਗਏ ਹਨ। ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਡੈਮੋਕ੍ਰੇਟਿਕ ਸੈਨੇਟਰ ਐਲਿਜਾਬੈਥ ਵਾਰੇਨ ਦਾ ਵਿਚਾਰ ਹੈ ਕਿ ਇਹ ਵਿਦਿਆਰਥੀ ਚੰਗੇ ਭਵਿੱਖ ਦੇ ਸੁਪਨੇ ਸਿਰਜ ਕੇ ਉੱਚ ਵਿੱਦਿਆ ਹਾਸਿਲ ਕਰਨ ਦੇ ਇਰਾਦੇ ਨਾਲ ਇੱਥੇ ਆਉਂਦੇ ਹਨ। ਉਨ੍ਹਾਂ ਨੂੰ ਕੀ ਪਤਾ ਹੈ ਕਿ ਇਹ ਯੂਨੀਵਰਸਿਟੀ ਫਰਜ਼ੀ ਹੈ।

ਉਨ੍ਹਾਂ ਨੇ ਇਸ ਤਰ੍ਹਾਂ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰਨ ਪ੍ਰਤੀ ਆਵਾਜ਼ ਉਠਾਈ ਹੈ। ਇਨ੍ਹਾਂ ਵਿਦਿਆਰਥੀਆਂ ਦਾ 8 ਵਿਅਕਤੀਆਂ ਵੱਲੋਂ ਦਾਖ਼ਲਾ ਕਰਵਾਇਆ ਗਿਆ ਸੀ। ਇਨ੍ਹਾਂ ਤੇ ਚਾਰਜਸ਼ੀਟ ਦਾਇਰ ਹੋ ਗਈ ਹੈ। ਜਦ ਕਿ ਇਨ੍ਹਾਂ ਵਿੱਚੋਂ 7 ਜਣੇ ਤਾਂ ਇਹ ਸਵੀਕਾਰਦੇ ਹਨ ਕਿ ਉਨ੍ਹਾਂ ਨੇ ਗਲਤੀ ਕੀਤੀ ਹੈ। ਅਮਰੀਕਾ ਸਰਕਾਰ ਦੁਆਰਾ ਉਨ੍ਹਾਂ ਵਿਅਕਤੀਆਂ ਪ੍ਰਤੀ ਸਖ਼ਤ ਰੁੱਖ ਅਪਣਾਇਆ ਜਾ ਰਿਹਾ ਹੈ। ਜਿਨ੍ਹਾਂ ਬਾਰੇ ਸਰਕਾਰ ਸਮਝਦੀ ਹੈ ਕਿ ਇਹ ਗਲਤ ਤਰੀਕੇ ਨਾਲ ਰਹਿ ਰਹੇ ਹਨ।

error: Content is protected !!