Home / Informations / ਅਮਰੀਕਾ ਤੋਂ ਆਈ ਵੱਡੀ ਮਾੜੀ ਖ਼ਬਰ 10 ਹਜ਼ਾਰ ਭਾਰਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ

ਅਮਰੀਕਾ ਤੋਂ ਆਈ ਵੱਡੀ ਮਾੜੀ ਖ਼ਬਰ 10 ਹਜ਼ਾਰ ਭਾਰਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ

10 ਹਜ਼ਾਰ ਭਾਰਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ

ਅਮਰੀਕਾ ਦੀ ਟਰੰਪ ਸਰਕਾਰ ਦੁਆਰਾ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪਰਵਾਸੀਆਂ ਪ੍ਰਤੀ ਸਖਤੀ ਦਿਖਾਈ ਜਾ ਰਹੀ ਹੈ। ਇਨ੍ਹਾਂ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਕਈਆਂ ਨੂੰ ਤਾਂ ਡਿਪੋਰਟ ਕੀਤਾ ਜਾ ਰਿਹਾ ਹੈ ਅਤੇ ਕਈਆਂ ਤੇ ਕੇਸ ਚਲਾਏ ਜਾ ਰਹੇ ਹਨ। ਸੰਨ 2018 ਵਿੱਚ ਹੀ ਅਮਰੀਕਾ ਵਿੱਚ ਲੱਗਭੱਗ ਡੇਢ ਲੱਖ ਪ੍ਰਵਾਸੀ ਫੜ ਲਏ ਗਏ ਅਤੇ ਇਨ੍ਹਾਂ ਵਿੱਚੋਂ ਕੁਝ ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ। ਜਦ ਕਿ ਕੁਝ ਨੂੰ ਉਨ੍ਹਾਂ ਦੇ ਆਪਣੇ ਆਪਣੇ ਮੁਲਕ ਨੂੰ ਜਾਣ ਵਾਲੇ ਜਹਾਜ਼ ਵਿਚ ਬਿਠਾ ਦਿੱਤਾ ਗਿਆ ਹੈ। ਜਿਹੜੇ 10 ਹਜ਼ਾਰ ਭਾਰਤੀ ਅਮਰੀਕਾ ਵਿਚ ਗੈਰ ਕਾਨੂੰਨੀ ਤੌਰ ਤੇ ਰਹਿੰਦੇ ਫੜੇ ਗਏ ਹਨ।

ਉਨ੍ਹਾਂ ਵਿੱਚੋਂ ਬਹੁਤੇ ਪੰਜਾਬੀ ਦੱਸੇ ਜਾ ਰਹੇ ਹਨ। ਸੰਨ 2018 ਵਿੱਚ 831 ਭਾਰਤੀ ਮੂਲ ਦੇ ਪ੍ਰਵਾਸੀਆਂ ਨੂੰ ਵਾਪਿਸ ਭੇਜ ਦਿੱਤਾ ਗਿਆ। ਅਮਰੀਕਾ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਸਾਲ 2015 ਤੋਂ ਬਾਅਦ ਹਰ ਸਾਲ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿਣ ਕਾਰਨ ਫੜੇ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਹਰ ਸਾਲ ਇਸ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਸੰਨ 2015 ਵਿੱਚ 3532 ਭਾਰਤੀਆਂ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਫੜਿਆ ਸੀ। ਜਦ ਕਿ 2017 ਵਿੱਚ ਇਹ ਗਿਣਤੀ 9811 ਤੇ ਪਹੁੰਚ ਗਈ ਹੈ।

ਸੰਨ 2016 ਵਿੱਚ 3913 ਭਾਰਤੀ ਕਾਬੂ ਕੀਤੇ ਗਏ। ਜਦ ਕਿ 2017 ਵਿੱਚ 5322 ਭਾਰਤੀਆਂ ਨੂੰ ਇਮੀਗ੍ਰੇਸ਼ਨ ਵਿਭਾਗ ਦੁਆਰਾ ਕਾਬੂ ਕੀਤਾ ਗਿਆ। ਇਸ ਤਰ੍ਹਾਂ ਹੀ ਅਮਰੀਕਾ ਵਿੱਚੋਂ ਕੱਢੇ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਸਾਲ 2015 ਵਿੱਚ ਭਾਰਤ ਵਾਪਸ ਭੇਜੇ ਜਾਣ ਵਾਲੇ ਭਾਰਤੀਆਂ ਦੀ ਜਿਹੜੀ ਗਿਣਤੀ 317 ਸੀ। ਉਹ ਸਾਲ 2016 ਵਿੱਚ 390 ਹੋ ਗਈ। ਇਸ ਤਰ੍ਹਾਂ ਹੀ ਇਹ ਗਿਣਤੀ 2017 ਵਿੱਚ ਵਧ ਕੇ 536 ਹੋ ਗਈ। ਜਦ ਕਿ 2018 ਵਿੱਚ ਲੱਗਭੱਗ 1000 ਭਾਰਤੀਆਂ ਨੂੰ ਅਮਰੀਕਾ ਵਿੱਚੋਂ ਬਾਹਰ ਕੱਢਿਆ ਗਿਆ।

error: Content is protected !!