ਟਰੰਪ ਸਰਕਾਰ ਦਾ ਸਖਤ ਫੈਸਲਾ
ਪੰਜਾਬੀ ਨੌਜਵਾਨ ਆਪਣੇ ਕੈਰੀਅਰ ਨੂੰ ਸੈੱਟ ਔਰਨ ਵਾਸਤੇ ਵੱਡੇ ਮੁਲਕਾਂ ਦਾ ਰੁਖ ਕਰਦੇ ਹਨ ਜਿਹਨਂ ਵਿਚ ਪਹਿਲੀ ਪਸੰਦ ਅਮਰੀਕਾ ਤੇ ਕਨੇਡਾ ਹੈ। ਕਨੇਡਾ ਨੂੰ ਨੌਜਵਾਨ ਪੀੜੀ ਆਈਲਟਸ ਕਰਕੇ ਧੜਾਧੜ ਜਾ ਰਹੀ ਹੈ ਤੇ ਅਮਰੀਕਾ ਨੂੰ ਜਾਣ ਵਾਸਤੇ ਦੋ ਨੰਬਰ ਦਾ ਏਜੰਟਾਂ ਰਾਹੀ ਰਸਤਾ ਵਰਤਿਆ ਜਾ ਰਿਹਾ ਹੈ ਜੋ ਕਾਫੀ ਮੁਸ਼ਕਿਲਾਂ ਭਰਿਆ ਹੁੰਦਾ ਹੈ। ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮੈਕਸੀਕੋ ਦਾ ਬਾਰਡਰ ਪਾਰ ਕਰਕੇ ਅਮਰੀਕਾ ਦੇ ਕੈਂਪਾਂ ‘ਚ ਕੈਦ ਸਾਰੇ ਭਾਰਤੀਆਂ ਨੂੰ ਰਾਜਨੀਤਕ ਸ਼ਰਨ ਨਾ ਦੇਣ ਦੇ ਐਲਾਨ ਦੇ ਬਾਅਦ ਹੁਣ ਇਕ ਵਾਰ ਫਿਰ ਤੋਂ ਵੱਡੀ ਗਿਣਤੀ ‘ਚ
ਭਾਰਤੀਆਂ ਨੂੰ ਅਮਰੀਕੀ ਕੈਂਪਾਂ ਤੋਂ ਫੜ ਕੇ ਵਾਪਸ ਭਾਰਤ ਭੇਜਿਆ ਗਿਆ ਹੈ। ਜਿਨ੍ਹਾਂ ‘ਚ ਕਾਫੀ ਗਿਣਤੀ ‘ਚ ਜ਼ਿਲਾ ਕਪੂਰਥਲਾ ਨਾਲ ਸਬੰਧਤ ਉਹ ਨੌਜਵਾਨ ਵੀ ਸ਼ਾਮਲ ਹਨ, ਜਿਨ੍ਹਾਂ ਤੋਂ ਕਬੂਤਰਬਾਜ਼ਾਂ ਨੇ 25 ਤੋਂ 30 ਲੱਖ ਰੁਪਏ ਦੀ ਰਕਮ ਲੈ ਕੇ ਉਨ੍ਹਾਂ ਨੂੰ ਜੰਗਲੀ ਮਾਰਗਾਂ ਰਾਹੀਂ ਅਮਰੀਕਾ ਭੇਜਿਆ ਸੀ। ਜ਼ਿਕਰਯੋਗ ਹੈ ਕਿ ਮੈਕਸੀਕੋ ਦੇ ਖਤਰਨਾਕ ਮਾਰਗਾਂ ਰਾਹੀਂ ਅਮਰੀਕਾ ਭੇਜਣ ਦਾ ਧੰਦਾ ਬੀਤੇ ਕਈ ਦਹਾਕਿਆ ਤੋਂ ਚੱਲਿਆ ਆ ਰਿਹਾ ਹੈ। ਜਿਨ੍ਹਾਂ ‘ਚ ਵੱਡੀ ਗਿਣਤੀ ‘ਚ ਅਜਿਹੇ ਭਾਰਤੀ ਕਬੂਤਰਬਾਜ਼ ਸ਼ਾਮਲ ਹਨ, ਜਿਨ੍ਹਾਂ ਨੇ ਮੈਕਸੀਕੋ ‘ਚ ਆਪਣੇ ਪੱਕੇ ਤੌਰ ‘ਤੇ ਟਿਕਾਣੇ ਬਣਾਏ ਹੋਏ ਹਨ।
ਇਸ ਪੂਰੀ ਖਤਰਨਾਕ ਖੇਡ ‘ਚ ਹੁਣ ਤਕ ਕਾਫੀ ਵੱਡੀ ਗਿਣਤੀ ‘ਚ ਨੌਜਵਾਨਾਂ ਦੀ ਅਮਰੀਕਾ ਜਾਣ ਦੀ ਕੋਸ਼ਿਸ਼ ‘ਚ ਮੌਤ ਵੀ ਹੋ ਚੁੱਕੀ ਹੈ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਭਾਰ ਸੰਭਾਲਣ ਦੇ ਬਾਅਦ ਮੈਕਸੀਕੋ ਬਾਰਡਰ ‘ਤੇ ਇਸ ਕਦਰ ਸਖਤੀ ਹੋ ਗਈ ਹੈ ਕਿ ਉਥੇ ਸਖਤ ਸੁਰੱਖਿਆ ਕਾਰਣ ਵੱਡੀ ਗਿਣਤੀ ‘ਚ ਨੌਜਵਾਨ ਫੜੇ ਜਾ ਰਹੇ ਹਨ। ਪਿਛਲੇ ਦਿਨੀਂ 130 ਦੇ ਕਰੀਬ ਭਾਰਤੀ ਨੌਜਵਾਨਾਂ ਨੂੰ ਅਮਰੀਕੀ ਕੈਂਪਾਂ ਤੋਂ ਫੜ ਕੇ ਭਾਰਤ ਭੇਜਣ ਦੀ ਘਟਨਾ ਦੇ ਬਾਅਦ ਹੁਣ ਇਕ ਵਾਰ ਫਿਰ ਟਰੰਪ ਪ੍ਰਸ਼ਾਸਨ ਨੇ ਸਖਤ ਰੁਖ ਅਪਣਾਉਂਦੇ ਹੋਏ ਕੈਂਪਾਂ ‘ਚ ਫਸੇ ਨੌਜਵਾਨਾਂ ਨੂੰ ਭਾਰਤ ਭੇਜਣ ਦਾ ਦੌਰ ਹੋਰ ਤੇਜ਼ ਕਰ ਦਿੱਤਾ ਗਿਆ ਹੈ।
ਦੱਸਿਆ ਜਾਂਦਾ ਹੈ ਕਿ ਪਿਛਲੇ 4-5 ਦਿਨਾਂ ਦੌਰਾਨ ਜ਼ਿਲਾ ਕਪੂਰਥਲਾ ਸਮੇਤ ਸੂਬੇ ਭਰ ਦੇ 40 ਦੇ ਕਰੀਬ ਨੌਜਵਾਨਾਂ ਨੂੰ ਕੈਂਪਾਂ ਤੋਂ ਫੜ ਕੇ ਭਾਰਤ ਭੇਜਿਆ ਗਿਆ ਹੈ। ਜਿਨ੍ਹਾਂ ‘ਚ ਜ਼ਿਲਾ ਕਪੂਰਥਲਾ ਸਬ-ਡਿਵੀਜ਼ਨ, ਭੁਲੱਥ ਸਬ-ਡਿਵੀਜ਼ਨ ਅਤੇ ਸੁਲਤਾਨਪੁਰ ਲੋਧੀ ਸਬ-ਡਿਵੀਜ਼ਨ ਨਾਲ ਸਬੰਧਤ ਨੌਜਵਾਨ ਸ਼ਾਮਲ ਹਨ। ਜਿਨ੍ਹਾਂ ਤੋਂ ਕਰੋੜਾਂ ਰੁਪਏ ਦੀ ਰਕਮ ਅਮਰੀਕਾ ਭੇਜਣ ਦੇ ਨਾਂ ‘ਤੇ ਲਈ ਗਈ ਸੀ। ਕੈਂਪਾਂ ‘ਚ ਬੰਦ ਨੌਜਵਾਨਾਂ ਨੂੰ ਨਹੀਂ ਦਿੱਤੀ ਜਾ ਰਹੀ ਰਾਜਨੀਤਕ ਸ਼ਰਨ ਪਹਿਲਾਂ ਅਮਰੀਕਾ ‘ਚ ਵੜ ਚੁੱਕੇ ਨੌਜਵਾਨਾਂ ਨੂੰ ਕੁਝ ਮਹੀਨੇ ਤਕ ਕੈਂਪਾਂ ‘ਚ ਰਹਿਣ ਦੇ ਬਾਅਦ ਪੱਕੇ ਤੌਰ ‘ਤੇ ਸਟੇ ਮਿਲ ਜਾਂਦਾ ਸੀ।
ਉਨ੍ਹਾਂ ਨੂੰ ਅਮਰੀਕਾ ‘ਚ ਕੰਮ ਕਰਨ ਦੀ ਇਜਾਜ਼ਤ ਵੀ ਮਿਲ ਜਾਂਦੀ ਸੀ। ਜਿਸ ਕਾਰਨ ਵੱਡੀ ਗਿਣਤੀ ‘ਚ ਕਬੂਤਰਬਾਜ਼ ਕਰੋੜਾਂ ਦੀਆਂ ਜਾਇਦਾਦਾਂ ਦੇ ਮਾਲਕ ਬਣ ਗਏ ਸਨ ਪਰ ਰਾਸ਼ਟਰਪਤੀ ਟਰੰਪ ਦੇ ਸਖਤ ਰੁਖ ਕਾਰਨ ਕੈਂਪਾਂ ‘ਚ ਆਉਣ ਵਾਲੇ ਭਾਰਤੀ ਨੌਜਵਾਨਾਂ ਨੂੰ ਰਾਜਨੀਤਕ ਸ਼ਰਨ ਨਹੀਂ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵਾਪਸ ਭਾਰਤ ਭੇਜਣ ਦਾ ਦੌਰ ਤੇਜ਼ ਹੋ ਗਿਆ ਹੈ। ਨੌਜਵਾਨਾਂ ਨੂੰ ਅਮਰੀਕਾ ਭੇਜਣ ਵਾਲੇ ਕਬੂਤਰਬਾਜ਼ ਆਪਣੇ ਟਿਕਾਣਿਆਂ ਤੋਂ ਹੋਏ ਗਾਇਬ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਨੌਜਵਾਨਾਂ ਦੀ ਵਾਪਸੀ ਦੇ ਬਾਅਦ ਹੁਣ ਜਿੱਥੇ ਇਨ੍ਹਾਂ ਨੂੰ ਲੱਖਾਂ ਰੁਪਏ ਲੈ ਕੇ ਅਮਰੀਕਾ ਭੇਜਣ ਵਾਲੇ ਕਬੂਤਰਬਾਜ਼ਾਂ ‘ਚ ਭਾਰੀ ਦਹਿਸ਼ਤ ਫੈਲ ਗਈ ਹੈ।
ਉਥੇ ਹੀ ਇਨ੍ਹਾਂ ‘ਚੋਂ ਕਈ ਕਬੂਤਰਬਾਜ਼ ਆਪਣੇ ਟਿਕਾਣਿਆਂ ਤੋਂ ਗਾਇਬ ਹੋ ਗਏ ਹਨ। ਉਥੇ ਹੀ ਪੁਲਸ ਨੇ ਵੀ ਅਜਿਹੇ ਕਬੂਤਰਬਾਜ਼ਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਨੂੰ ਅੰਜਾਮ ਦੇਣ ਦੀ ਤਿਆਰੀ ਤੇਜ਼ ਕਰ ਦਿੱਤੀ ਹੈ। ਜਿਨ੍ਹਾਂ ‘ਚੋਂ ਕੁਝ ਸ਼ਿਕਾਇਤਾਂ ਪੁਲਸ ਦੇ ਕੋਲ ਪਹੁੰਚੀਆਂ ਹਨ। ਜੰਗਲੀ ਮਾਰਗਾਂ ਰਾਹੀਂ ਅਮਰੀਕਾ ਭੇਜਣ ਦੇ ਨਾਂ ‘ਤੇ ਨੌਜਵਾਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਕਬੂਤਰਬਾਜ਼ਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅਜਿਹੇ ਸਾਰੇ ਕਬੂਤਰਬਾਜ਼ਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -ਸਤਿੰਦਰ ਸਿੰਘ, ਐੱਸ. ਐੱਸ. ਪੀ.।
