Home / Informations / ਅਮਰੀਕਾ ਚ ਹੋਇਆ ਵੱਡਾ ਹਮਲਾ ਹੋਈਆਂ ਮੌਤਾਂ ਕਈ ਜਖਮੀ , ਭਾਰੀ ਗਿਣਤੀ ਚ ਪੁਲਿਸ ਬਲ ਤੈਨਾਤ

ਅਮਰੀਕਾ ਚ ਹੋਇਆ ਵੱਡਾ ਹਮਲਾ ਹੋਈਆਂ ਮੌਤਾਂ ਕਈ ਜਖਮੀ , ਭਾਰੀ ਗਿਣਤੀ ਚ ਪੁਲਿਸ ਬਲ ਤੈਨਾਤ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਰੂਸ ਤੇ ਯੂਕਰੇਨ ‘ਚ ਚਲ ਰਹੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ । ਜਿਸ ਦੇ ਚੱਲਦੇ ਹੁਣ ਤੱਕ ਕਈ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਗੁਆ ਲਈਆਂ ਹਨ । ਅਜਿਹੇ ਲੋਕ ਇਸ ਜੰਗ ਦੌਰਾਨ ਹੋਏ ਨੁਕਸਾਨ ਨੂੰ ਲੋਕ ਭੁਲਾ ਨਹੀਂ ਪਾਏ ਸਨ ਕਿ ਇਸੇ ਵਿਚਕਾਰ ਹੁਣ ਅਮਰੀਕਾ ਤੇ ਹਮਲਾ ਹੋਣ ਸਬੰਧੀ ਖ਼ਬਰ ਸਾਹਮਣੇ ਆਈ ਹੈ । ਜਿਸ ਦੇ ਚਲਦੇ ਕਈ ਲੋਕ ਜ਼ਖ਼ਮੀ ਹੋ ਗਏ ਹਨ । ਦਰਅਸਲ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਰਾਜਧਾਨੀ ਸੈਕ੍ਰਾਮੈਂਟੇ ਦੇ ਬੀਜ਼ੀ ਇਲਾਕੇ ਵਿੱਚ ਗੋਲਾਬਾਰੀ ਦੌਰਾਨ ਛੇ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ , ਜਦਕਿ ਇਸ ਪੂਰੀ ਘਟਨਾ ਦੌਰਾਨ ਨੌੰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ।

ਦੱਸ ਦੇਈਏ ਕਿ ਪੁਲੀਸ ਵੱਲੋਂ ਇਸ ਪੂਰੀ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਤੇ ਪੁਲੀਸ ਵਿਭਾਗ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਘਟਨਾ ਐਤਵਾਰ ਸਵੇਰੇ ਦੀ ਹੈ , ਜਦੋਂ ਕਿ ਇਹ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਦੇ ਚਲਦੇ ਕਈ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਅਤੇ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ । ਪੁਲੀਸ ਵੱਲੋਂ ਟਵਿੱਟਰ ਤੇ ਸਾਂਝੀ ਕੀਤੀਆਂ ਗਈਆਂ ਵੀਡੀਓ ਵਿਚ ਸਾਫ ਤੌਰ ਤੇ ਵੇਖ ਰਿਹਾ ਹੈ ਕਿ ਲੋਕ ਸੜਕਾਂ ਤੇ ਭੱਜਦੇ ਹੋਏ ਦਿਖਾਈ ਦੇ ਰਹੇ ਹਨ, ਜਦ ਕਿ ਪਿੱਠਭੂਮੀ ਚ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਜ਼ੋਰ ਜ਼ੋਰ ਦੇ ਨਾਲ ਸੁਣਾਈ ਦੇ ਰਹੀਆਂ ਹਨ ।

ਪੁਲੀਸ ਨੇ ਘਟਨਾ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ । ਪਰ ਇਕ ਟਵੀਟ ਵਿੱਚ ਕਿਹਾ ਗਿਆ ਹੈ ਕਿ ਘਟਨਾ ਵਾਲੀ ਥਾਂ ਤੇ ਵੱਡੀ ਗਿਣਤੀ ਚ ਪੁਲੀਸ ਬਲ ਤੈਨਾਤ ਹੈ ਤੇ ਜਿਨ੍ਹਾਂ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਘਟਨਾ ਅਮਰੀਕਾ ਵਿਚ ਵਾਪਰੀ ਹੈ ਉਸ ਦੇ ਚੱਲਦੇ ਲੋਕਾਂ ਦੇ ਵਿਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਪਰ ਪੁਲੀਸ ਦੇ ਵੱਲੋਂ ਹੁਣ ਇਸ ਹਮਲੇ ਤੋਂ ਬਾਅਦ ਸਖ਼ਤੀ ਵਧਾਉਂਦੇ ਹੋਏ ਜਾਂਚ ਪੜਤਾਲ ਕੀਤੀ ਜਾ ਰਹੀ ਹੈ । ਅਜੇ ਤਕ ਇਹ ਕਾਰਨ ਸਾਹਮਣੇ ਨਹੀਂ ਆਏ ਕਿ ਇਹ ਗੋਲੀਆਂ ਕਿਉਂ ਚਲਾਈਆਂ ਗਈਆਂ ਹਨ ।

error: Content is protected !!