Home / Informations / ਅਮਰੀਕਾ ‘ਚ ਮਚੀ ਤੜਥਲੀ ਇਕੋ ਦਿਨ ਸਾਹਮਣੇ ਆਏ ਏਨੇ ਹਜ਼ਾਰ ਮਾਮਲੇ- ਟਰੰਪ ਨੇ ਦਿੱਤੀ ਚਿਤਾਵਨੀ

ਅਮਰੀਕਾ ‘ਚ ਮਚੀ ਤੜਥਲੀ ਇਕੋ ਦਿਨ ਸਾਹਮਣੇ ਆਏ ਏਨੇ ਹਜ਼ਾਰ ਮਾਮਲੇ- ਟਰੰਪ ਨੇ ਦਿੱਤੀ ਚਿਤਾਵਨੀ

ਹੁਣੇ ਆਈ ਤਾਜਾ ਵੱਡੀ ਖਬਰ

ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾਵਾਇਰਸ ਦੇ ਇਕੋ ਦਿਨ ਵਿਚ 10 ਹਜ਼ਾਰ ਤੋਂ ਵਧੇਰੇ ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਦੇਸ਼ ਵਿਚ ਅਜਿਹੇ ਮਾਮਲਿਆਂ ਦੀ ਗਿਣਤੀ ਵਧ ਕੇ 43,734 ਹੋ ਗਈ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਹੱਤਵਪੂਰਨ ਮੈਡੀਕਲ ਸਮਾਨ ਦੀ ਸਪਲਾਈ ਤੇ ਵਿਅਕਤੀਗਤ ਸੁਰੱਖਿਆ ਉਪਕਰਨਾਂ ਦੀ ਜਮਾਖੋਰੀ ਰੋਕਣ ਲਈ ਇਕ ਕਾਰਜਕਾਰੀ ਹੁਕਮ ‘ਤੇ ਵੀ ਦਸਤਖਤ ਕੀਤੇ। ਅਮਰੀਕਾ ਵਿਚ ਨਾਲ ਹੀ ਪਹਿਲਾ ਵਾਰ ਕੋਰੋਨਾਵਾਇਰਸ ਕਾਰਨ ਇਕ ਦਿਨ ਵਿਚ 130 ਤੋਂ ਵਧੇਰੇ ਮੌਤਾਂ ਹੋਈਆਂ ਹਨ, ਜਿਸ ਨਾਲ ਸੋਮਵਾਰ ਰਾਤ ਤੱਕ ਮਰਨ ਵਾਲਿਆਂ ਦੀ ਗਿਣਤੀ ਵਧ ਕੇ 550 ਹੋ ਗਈ ਹੈ।

ਦੁਨੀਆਭਰ ਵਿਚ ਕੋਵਿਡ-19 ਮਾਮਲਿਆਂ ਬਾਰੇ ਬਿਓਰਾ ਰੱਖਣ ਵਾਲੀ ਵੈੱਬਸਾਈਟ ਵਰਲਡ-ਓ-ਮੀਟਰ ਦੇ ਮੁਤਾਬਕ ਸੋਮਵਾਰ ਤੱਕ ਅਮਰੀਕਾ ਵਿਚ ਕੋਰੋਨਾਵਾਇਰਸ ਦੇ 43,734 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ। ਇਹਨਾਂ ਵਿਚੋਂ 10 ਹਜ਼ਾਰ ਤੋਂ ਵਧੇਰੇ ਮਾਮਲੇ ਇਕ ਦਿਨ ਵਿਚ ਵਧੇ ਹਨ। ਇਸ ਦੌਰਾਨ ਮੈਡੀਕਲ ਉਪਕਰਨਾਂ ਦੀ ਜਮਾਖੋਰੀ ਨੂੰ ਰੋਕਣ ਦੇ ਟੀਚੇ ਨਾਲ ਰਾਸ਼ਟਰਪਤੀ ਟਰੰਪ ਨੇ ਇਕ ਕਾਰਜਕਾਰੀ ਹੁਕਮ ‘ਤੇ ਦਸਤਖਤ ਵੀ ਕੀਤੇ। ਉਹਨਾਂ ਨੇ ਚਿਤਾਵਨੀ ਦਿੱਤੀ ਕਿ ਉਹਨਾਂ ਦੀ ਸਰਕਾਰ ਮਹੱਤਵਪੂਰਨ ਮੈਡੀਕਲ ਤੇ ਵਿਅਕਤੀਗਤ ਸੁਰੱਖਿਆ ਉਪਕਰਨਾਂ ਦੀ ਜਮਾਖੋਰੀ ਤੇ ਵਧੇਰੇ ਮੁੱਲ ਵਸੂਲਣ ਵਾਲਿਆਂ ‘ਤੇ ਕਾਰਵਾਈ ਕਰੇਗੀ।

ਟਰੰਪ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਅਮਰੀਕੀ ਨਾਗਰਿਕਾਂ ਦੇ ਦੁੱਖ ਦੀ ਵਰਤੋਂ ਉਹਨਾਂ ਦੇ ਲਾਭ ਨਹੀਂ ਕਰਨ ਦੇਵਾਂਗੇ। ਉਹਨਾਂ ਨੇ ਚਿਤਾਵਨੀ ਦਿੱਤੀ ਕਿ ਨਿਆ ਵਿਭਾਗ ਦੁਨੀਆਭਰ ਵਿਚ 15 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਲੈਣ ਵਾਲੀ ਇਸ ਮਹਾਮਾਰੀ ਨਾਲ ਸਬੰਧਤ ਧੋਖਾਧੜੀ ਦੀਆਂ ਯੋਜਨਾਵਾਂ ‘ਤੇ ਹਮਲਾਵਾਰ ਢੰਗ ਨਾਲ ਮਾਮਲਾ ਚਲਾਏਗਾ। ਨਿਊਯਾਰਕ ਸੂਬੇ ਦਾ ਨਿਊਯਾਰਕ ਸਿਟੀ ਹਾਲ ਕੁਝ ਸਮੇਂ ਵਿਚ ਅਮਰੀਕਾ ਵਿਚ ਸਭ ਤੋਂ ਜ਼ਿਆਦਾ ਖਰਾਬ ਜਨਤਕ ਸਿਹਤ ਸੰਕਟ ਕੇਂਦਰ ਵਿਚੋਂ ਇਕ ਬਣ ਗਿਆ ਹੈ। ਇਥੇ ਸੋਮਵਾਰ ਨੂੰ 5,085 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਇਥੇ ਕੁੱਲ ਮਾਮਲੇ ਵਧ ਕੇ 20,875 ਹੋ ਗਏ। ਨਿਊਯਾਰਕ ਵਿਚ ਹੁਣ ਤੱਕ 157 ਲੋਕਾਂ ਦੀ ਮੌਤ ਹੋ ਚੁੱਕੀ ਹੈ।

error: Content is protected !!