ਹੁਣੇ ਆਈ ਤਾਜਾ ਵੱਡੀ ਖਬਰ
ਅਮਰੀਕਾ ‘ਚ ਇੱਕ ਪੰਜਾਬੀ ਨੌਜਵਾਨ ਵੱਲੋਂ ਖੁ ਦ ਕੁਸ਼ੀ ਕਰ ਲੈਣ ਦੀ ਖਬਰ ਸਾਹਮਣੇ ਆਈ ਹੈ।ਨੌਜਵਾਨ ਦੀ ਪਛਾਣ ਜਤਿੰਦਰ ਪਾਲ ਸਿੰਘ ਵਾਸੀ ਪਿੰਡ ਟਹਿਣਾ ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ, ਜੋ ਸ਼ਿਕਾਗੋ ਦੀ ਇਲੀਨੋਇਸ ਯੂਨੀਵਰਸਿਟੀ ਦਾ ਵਿਦਿਆਰਥੀ ਸੀ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਜਤਿੰਦਰ ਪਾਲ ਸਿੰਘ ਅਗਸਤ 2017 ‘ਚ ਸਟੱਡੀ ਵੀਜ਼ੇ ‘ਤੇ ਅਮਰੀਕਾ ਗਿਆ ਸੀ। ਜਿੱਥੇ ਉਹ ਹਰਿਆਣਾ ਦੇ 2 ਨੌਜਵਾਨਾਂ ਨਾਲ ਮਿਲ ਕੇ ਰਹਿ ਰਿਹਾ ਸੀ। ਉਸ ਨੇ ਅਪ੍ਰੈਲ 2019 ‘ਚ ਪੜ੍ਹਾਈ ਪੂਰੀ ਕਰ ਲਈ ਸੀ ਪਰ ਕੋਈ ਨੌਕਰੀ ਨਹੀਂ ਮਿਲੀ ,ਜਿਸ ਕਰਕੇ ਜਤਿੰਦਰ ਸਹੀ ਨੌਕਰੀ ਨਾ ਮਿਲਣ ਕਾਰਨ ਬਹੁਤ ਪਰੇਸ਼ਾਨ ਸੀ।
ਇਸੇ ਪਰੇਸ਼ਾਨੀ ‘ਤੇ ਚਲਦਿਆਂ ਜਤਿੰਦਰ ਆਪਣੇ ਕਿਰਾਏ ਦੇ ਅਪਾਰਟਮੈਂਟ ਦੀ ਬਾਲਕੋਨੀ ‘ਚ ਰੱਸੀ ਨਾਲ ਫਾ ਹਾ ਲੈ ਰਿਹਾ ਸੀ ,ਇਸ ਦੌਰਾਨ ਰੱਸੀ ਟੁੱਟ ਗਈ ਤੇ ਜਤਿੰਦਰ ਪਾਲ ਹੇਠ ਵਾਲੇ ਅਪਾਰਟਮੈਂਟ ‘ਚ ਡਿੱਗਣ ਦੌਰਾਨ ਸਿਰ ਵਿਚ ਲੋਹੇ ਦੀ ਗਰਿੱਲ ਲਗਨ ਕਰ ਕੇ ਉਸਦਾ ਸਿਰ ਹੇਠ ਫ਼ਰਸ਼ ਨਾਲ ਜਾ ਲਗਿਆ ,ਜਿਸ ਨਾਲ ਉਸਦੀ ਮੌਤ ਹੋ ਗਈ।
ਦੱਸ ਦੇਈਏ ਕਿ ਨੌਜਵਾਨ ਦੇ ਪਿਤਾ ਕੇਵਲ ਸਿੰਘ ਸਕੂਲ ਸਿੱਖਿਆ ਵਿਭਾਗ ‘ਚ ਇਕ ਕਰਮਚਾਰੀ ਸਨ, ਜਿਨ੍ਹਾਂ ਦੀ ਅਪ੍ਰੈਲ 2011 ‘ਚ ਮੌਤ ਹੋ ਗਈ ਸੀ। ਪਿਤਾ ਦੀ ਮੌਤ ਮਗਰੋਂ ਜਤਿੰਦਰ ਦੇ ਵੱਡੇ ਭਰਾ ਨੂੰ ਤਰਸ ਦੇ ਆਧਾਰ ਉੱਤੇ ਪਿਤਾ ਦੀ ਨੌਕਰੀ ਮਿਲ ਗਈ ਸੀ।
ਪਰਿਵਾਰ ਨੇ ਜਤਿੰਦਰ ਦੀ ਲੋਥ ਨੂੰ ਭਾਰਤ ਲਿਆਉਣ ਲਈ ਵਿਦੇਸ਼ ਮੰਤਰਾਲੇ ਕੋਲ ਅਪੀਲ ਕਰਨ ਲਈ ਜ਼ਿਲਾ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਹੈ।
