Home / Informations / ਅਮਰੀਕਾ ਕਨੇਡਾ ਜਾਣ ਵਾਲਿਆਂ ਲਈ ਵੱਡੀ ਖਬਰ ਇਸ ਤਰਾਂ ਜਾਵੋ- ਹੋਵੋ ਸਿਧੇ ਪੀ.ਆਰ

ਅਮਰੀਕਾ ਕਨੇਡਾ ਜਾਣ ਵਾਲਿਆਂ ਲਈ ਵੱਡੀ ਖਬਰ ਇਸ ਤਰਾਂ ਜਾਵੋ- ਹੋਵੋ ਸਿਧੇ ਪੀ.ਆਰ

ਇਸ ਤਰਾਂ ਜਾਵੋ ਵਿਦੇਸ਼-ਹੋਵੋ ਸਿਧੇ ਪੀ.ਆਰ

ਵਾਸ਼ਿੰਗਟਨ – ਭਾਰਤ ਵਿਚ ਇਨੀਂ ਦਿਨੀਂ ਸੋਧ ਨਾਗਰਿਕਤਾ ਕਾਨੂੰਨ (ਸੀ. ਏ. ਏ.) ‘ਤੇ ਜਮ੍ਹ ਕੇ ਵਿਰੋਧ ਪ੍ਰਦਰਸ਼ਨ ਜਾਰੀ ਹੈ। ਵਿਰੋਧੀ ਧਿਰ ਦਾ ਆਖਣਾ ਹੈ ਕਿ ਸੀ. ਏ. ਏ. ਸੰਵਿਧਾਨ ਦਾ ਉਲੰਘਣ ਕਰਦਾ ਹੈ। ਉਥੇ ਸਰਕਾਰ ਦਾ ਆਖਣਾ ਹੈ ਕਿ ਕੋਈ ਵੀ ਦੇਸ਼ ਨਾਗਿਰਕਤਾ ਲਈ ਕਾਨੂੰਨ ਬਣਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਆਜ਼ਾਦ ਹੁੰਦਾ ਹੈ। ਕਿਸੇ ਨੂੰ ਨਾਗਰਿਕਤਾ ਦੇਣੀ ਹੈ ਅਤੇ ਕਿਸ ਨੂੰ ਨਹੀਂ ਵਿਸ਼ਵ ਦੇ ਸਾਰੇ ਦੇਸ਼ ਇਸ ਨੂੰ ਆਪਣੇ ਹਿਸਾਬ ਨਾਲ ਤੈਅ ਕਰਦੇ ਹਨ। ਭਾਰਤ ਵਿਚ ਨਾਗਰਿਕਤਾ ਪਾਉਣ ਲਈ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਘਟੋਂ-ਘੱਟ 14 ਸਾਲ ਤੱਕ ਰਹਿਣਾ ਹੁੰਦਾ ਹੈ। ਹਾਲਾਂਕਿ ਨਿਯਮਾਂ ਮੁਤਾਬਕ 14 ‘ਚੋਂ 12 ਸਾਲ ਤੱਕ ਭਾਰਤ ਵਿਚ ਰਹਿਣ ‘ਤੇ ਵੀ ਨਾਗਰਿਕਤਾ ਦਿੱਤੀ ਜਾਂਦੀ ਹੈ।

ਕੀ ਤੁਹਾਨੂੰ ਪਤਾ ਹੈ ਕਿ ਕੁਝ ਦੇਸ਼ ਅਜਿਹੇ ਵੀ ਹਨ ਜੋ ਧਨਕੁਬੇਰਾਂ ਨੂੰ ਪੈਸੇ ਖਰਚ ਕਰਨ ‘ਤੇ ਨਾਗਰਿਕਤਾ ਪ੍ਰਦਾਨ ਕਰਦੇ ਹਨ। ਅਮਰੀਕਾ, ਬਿ੍ਰਟੇਨ ਸਮੇਤ ਦਰਜਨ ਭਰ ਦੇਸ਼ ਇਹ ਸਹੂਲੀਅਤ ਦੇ ਰਹੇ ਹਨ। ਇਨ੍ਹਾਂ ਦੇਸ਼ਾਂ ਨੇ ਕੁਝ ਨਿਸ਼ਚਤ ਰਾਸ਼ੀ ਫਿਕਸ ਕੀਤੀ ਹੋਈ ਹੈ। ਮਨੀ ਕੰਟਰੋਲ ਮੁਤਾਬਕ ਇਨ੍ਹਾਂ ਦੇਸ਼ਾਂ ਦੇ ਮੁਤਾਬਕ ਇਸ ਰਾਸ਼ੀ ਨੂੰ ਖਰਚ ਕਰਨ ‘ਤੇ ਨਾਗਰਿਕਤਾ ਹਾਸਲ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਉਹ ਕਿਹਡ਼ੇ-ਕਿਹਡ਼ੇ ਦੇਸ਼ ਹਨ-

1. ਐਂਟੀਗੁਆ ਐਂਡ ਬਾਰਬੁਡਾ
– ਜੇਕਰ ਤੁਸੀਂ ਦੀ ਨਾਗਰਿਕਤਾ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 2,50,000 ਯੂ. ਐਸ. ਡਾਲਰ ਦਾ ਨਿਵੇਸ਼ ਕਰਨਾ ਹੋਵੇਗਾ। ਤੁਹਾਨੂੰ 5 ਸਾਲ ਵਿਚ ਸਿਰਫ 5 ਦਿਨ ਇਸ ਦੇਸ਼ ਵਿਚ ਬਤੀਤ ਕਰਨੇ ਹੋਣਗੇ।

2. ਕੈਨੇਡਾ
– ਜੇਕਰ 8,00,000 ਕੈਨੇਡੀਆਈ ਡਾਲਰ ਖਰਚ ਕਰਦੇ ਹੋ ਤਾਂ ਤੁਹਾਨੂੰ ਕੈਨੇਡਾ ਦੀ ਨਾਗਰਿਕਤਾ ਮਿਲ ਸਕਦੀ ਹੈ। ਉਹ ਇਸ ਰਾਸ਼ੀ ਨੂੰ ਨਿਵੇਸ਼ ਕਰਨ ਤੋਂ ਬਾਅਦ ਤੁਹਾਨੂੰ 5 ਸਾਲ ਵਿਚੋਂ 730 ਦਿਨ ਕੈਨੇਡਾ ਵਿਚ ਗੁਜਾਰਣੇ ਹੋਣਗੇ। ਇਨ੍ਹਾਂ ਦੋਹਾਂ ਸ਼ਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਕੈਨੇਡਾ ਦੀ ਨਾਗਰਿਕਤਾ ਦੇ ਦਿੱਤੀ ਜਾਵੇਗੀ।

3. ਅਮਰੀਕਾ
– 5,00,000 ਡਾਲਰ ਖਰਚ ਕਰਕੇ ਅਮਰੀਕਾ ਦੀ ਨਾਗਰਿਕਤਾ ਹਾਸਲ ਕੀਤੀ ਜਾ ਸਕਦੀ ਹੈ। ਉਥੇ ਅਮਰੀਕਾ ਨੇ ਸ਼ਰਤ ਰੱਖੀ ਹੈ ਕਿ ਇਸ ਰਾਸ਼ੀ ਦਾ ਨਿਵੇਸ਼ ਕਰਨ ਤੋਂ ਬਾਅਦ ਨਾਗਰਿਕਤਾ ਪਾਉਣ ਵਾਲੇ ਨੂੰ 180 ਦਿਨ ਜਾਂ ਫਿਰ ਸਾਲ ਭਾਰ ਲਈ ਅਮਰੀਕਾ ਵਿਚ ਵਸਣਾ ਹੋਵੇਗਾ।

4. ਯੂਨਾਈਟੇਡ ਕਿੰਗਡਮ
– ਯੂ. ਕੇ. ਵਿਚ ਵੀ 5,00,000 ਡਾਲਰ ਦੀ ਰਕਮ ਦਾ ਨਿਵੇਸ਼ ਕਰਨ ‘ਤੇ ਨਾਗਰਿਕਤਾ ਦੇਣ ਦਾ ਪ੍ਰਾਵਧਾਨ ਹੈ। ਇਸ ਦੇ ਲਈ ਤੁਹਾਨੂੰ ਯੂ. ਕੇ. ਵਿਚ 185 ਦਿਨ ਦਾ ਫਿਰ ਸਾਲ ਭਰ ਰਹਿਣਾ ਹੋਵੇਗਾ।

5. ਸਵਿੱਟਜ਼ਰਲੈਂਡ
– ਇਥੇ ਸੀ. ਐਚ. ਐਫ. (ਸਵਿੱਟਜ਼ਰਲੈਂਡ ਦੀ ਕਰੰਸੀ) 2,50,000 ਸਾਲਾਨਾ ਖਰਚ ਕਰਕੇ ਨਾਗਰਿਕਤਾ ਹਾਸਲ ਕੀਤੀ ਜਾ ਸਕਦੀ ਹੈ। ਨਾਗਰਿਕਤਾ ਮਿਲਣ ਤੋਂ ਬਾਅਦ ਹਰ ਸਾਲ ਘਟੋ-ਘੱਟ 7 ਦਿਨ ਤੁਹਾਨੂੰ ਦੇਸ਼ ਵਿਚ ਗੁਜਾਰਣੇ ਪੈਣਗੇ।

6. ਪੁਰਤਗਾਲ
– ਪੁਰਤਗਾਲ ਦੀ ਨਾਗਰਿਕਤਾ ਪਾਉਣ ਲਈ ਤੁਹਾਨੂੰ 5,00,000 ਯੂਰੋ ਖਰਚ ਕਰਨੇ ਹੋਣਗੇ। ਇਸ ਤੋਂ ਇਲਾਵਾ ਤੁਹਾਨੂੰ 7 ਦਿਨ ਇਸ ਦੇਸ਼ ਵਿਚ ਗੁਜਾਰਣੇ ਹੋਣਗੇ।

7. ਸਪੇਨ
– ਸਪੇਨ ਵਿਚ ਨਾਗਰਿਕਤਾ ਹਾਸਲ ਕਰਨ ਲਈ ਤੁਹਾਨੂੰ 5,00,000 ਯੂਰੋ ਖਰਚ ਕਰਨੇ ਹੋਣਗੇ। ਉਥੇ ਇਸ ਦੇਸ਼ ਨੇ ਕੋਈ ਵੀ ਰੇਜੀਡੈਂਸੀ ਰਿਕਵਾਇਰਮੈਂਟ ਦੀ ਸ਼ਰਤ ਨਹੀਂ ਰੱਖੀ ਹੈ।

8. ਫਰਾਂਸ
– ਇਸ ਦੇਸ਼ ਦੀ ਨਾਗਰਿਕਤਾ ਹਾਸਲ ਕਰਨ ਲਈ ਤੁਹਾਨੂੰ 10 ਮਿਲੀਅਨ ਯੂਰੋ ਦਾ ਨਿਵੇਸ਼ ਕਰਨਾ ਹੋਵੇਗਾ। ਇਸ ਦੇਸ਼ ਨੇ ਕੋਈ ਵੀ ਰੈਜੀਡੈਂਸੀ ਰਿਕਵਾਇਰਮੈਂਟ ਦੀ ਸ਼ਰਤ ਨਹੀਂ ਰੱਖੀ ਹੈ।

9. ਨਿਊਜ਼ੀਲੈਂਡ
– ਇਸ ਦੇਸ਼ ਦੀ ਨਾਗਰਿਕਤਾ ਹਾਸਲ ਕਰਨ ਲਈ ਤੁਹਾਨੂੰ 1.5 ਮਿਲੀਅਨ ਨਿਊਜ਼ੀਲੈਂਡ ਡਾਲਰ ਖਰਚ ਕਰਨੇ ਹੋਣਗੇ। ਰੇਜੀਡੈਂਸੀ ਰਿਕਵਾਇਰਮੈਂਟ ਦੇ ਤਹਿਤ ਤੁਹਾਨੂੰ ਹਰ ਸਾਲ 146 ਦਿਨ ਨਿਊਜ਼ੀਲੈਂਡ ਵਿਚ ਰਹਿਣਾ ਹੋਵੇਗਾ।

10. ਆਸਟ੍ਰੇਲੀਆ
– 5 ਮਿਲੀਅਨ ਆਸਟ੍ਰੇਲੀਅਨ ਡਾਲਰ ਦੇ ਨਿਵੇਸ਼ ‘ਤੇ ਇਸ ਦੇਸ਼ ਦੀ ਨਾਗਰਿਕਤਾ ਹਾਸਲ ਕੀਤੀ ਜਾ ਸਕਦੀ ਹੈ। ਤੁਹਾਨੂੰ ਨਾਗਰਿਕਤਾ ਮਿਲਣ ਤੋਂ ਬਾਅਦ ਹਰ ਸਾਲ 40 ਦਿਨ ਇਸ ਦੇਸ਼ ਵਿਚ ਗੁਜਾਰਣ ਹੋਣਗੇ।

error: Content is protected !!