Home / Informations / ਅਨੰਦ ਕਾਰਜ ਸਮੇਂ ਕੁੜੀ ਚਲਾ ਰਹੀ ਸੀ ਆਪਣਾ ਫੋਨ ਤਾਂ ਜਦੋਂ ਲਾੜੇ ਨੇ ਫੜ ਲਿਆ ਫੋਨ ਦੇਖਿਆ ਤਾਂ ਹੈਰਾਨ ਰਹਿ ਗਿਆ

ਅਨੰਦ ਕਾਰਜ ਸਮੇਂ ਕੁੜੀ ਚਲਾ ਰਹੀ ਸੀ ਆਪਣਾ ਫੋਨ ਤਾਂ ਜਦੋਂ ਲਾੜੇ ਨੇ ਫੜ ਲਿਆ ਫੋਨ ਦੇਖਿਆ ਤਾਂ ਹੈਰਾਨ ਰਹਿ ਗਿਆ

ਕੁੜੀ ਚਲਾ ਰਹੀ ਸੀ ਆਪਣਾ ਫੋਨ ਤਾਂ ਜਦੋਂ ਲਾੜੇ ਨੇ ਫੜ ਲਿਆ ਫੋਨ

ਅੱਜ ਜੋ ਅਸੀਂ ਖਬਰ ਲੈਕੇ ਆਏ ਹਾਂ ਇਸਨੂੰ ਦੇਖਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਇੱਕ ਖੁਸ਼ਪ੍ਰੀਤ ਨਾਮ ਦੀ ਕੁੜੀ ਦਾ ਹਰਪ੍ਰੀਤ ਨਾਮ ਦੇ ਮੁੰਡੇ ਨਾਲ ਵਿਆਹ ਹੋਣ ਜਾ ਰਿਹਾ ਸੀ ਪਰ ਇਹ ਵਿਆਹ ਵਿਚ ਕੁਝ ਅਲੱਗ ਹੀ ਦੇਖਣ ਨੂੰ ਮਿਲਿਆ, 11 ਵਜੇ ਬਰਾਤ ਪੈਲਸ ਪਹੁੰਚ ਗਈ ਉਸ ਤੋਂ ਬਾਅਦ ਮਿਲਣੀ ਕੀਤੀ ਗਈ ਤੇ ਉਪਰੰਤ ਬਰਾਤੀਆਂ ਵੱਲੋਂ ਨਾਸ਼ਤਾ ਕੀਤਾ ਗਿਆ ਅਤੇ ਉਸ ਤੋਂ ਬਾਅਦ ਨੇੜੇ ਦੇ ਗੁਰਦੁਆਰੇ ਚ ਲਾਵਾਂ ਕਰਨ ਵਾਸਤੇ ਪਹੁੰਚੇ ਲਾੜਾ ਤੇ ਲਾੜੀ ਗੁਰੂ ਸਾਹਿਬ ਦੇ ਸਾਹਮਣੇ ਬੈਠ ਗਏ ਸਾਰੀ ਸੰਗਤ ਕੀਰਤਨ ਦਾ ਸਰਵਣ ਕਰ ਰਹੀ ਸੀ। ਉਪਰੰਤ ਅਨੰਦ ਕਾਰਜ ਸ਼ੁਰੂ ਹੋਏ

ਜਿਵੇਂ ਹੀ ਪਹਿਲੀ ਲਾਂਵ ਸ਼ੁਰੂ ਹੋਈ ਤਾਂ ਸਾਰੇ ਹੈਰਾਨ ਰਹਿ ਗਏ ਕੁੜੀ ਦੇ ਹੱਥ ਚ ਫੜੇ ਮੋਬਾਇਲ ਦੀ ਲਾਈਟ ਜਗ ਰਹੀ ਸੀ।ਉਸਦਾ ਧਿਆਨ ਫੋਨ ਵਿਚ ਸੀ ਸਾਰੇ ਸੋਚ ਰਹੇ ਸਨ ਕੁੜੀ ਕਿਸੇ ਨਾਲ ਚੈਟ ਕਰ ਰਹੀ ਹੈ। ਦੂਜੀ ਲਾਵ ਪੜਨ ਸਮੇਂ ਵੀ ਇੰਝ ਹੀ ਹੋਇਆ ਸਾਰੇ ਇੱਕ ਦੂਜੇ ਨਾਲ ਘੁਸਰ ਮੁਸਰ ਕਰਨ ਲੱਗ ਗਏ। ਮੁੰਡੇ ਦੇ ਪਿਓ ਨੇ ਵਿਚੋਲੇ ਨਾਲ ਜਾ ਕੇ ਗੱਲ ਕੀਤੀ। ਇਸੇ ਦੌਰਾਨ ਮੁੰਡੇ ਨੇ ਇੱਕ ਦਮ ਕੁੜੀ ਦੇ ਹੱਥ ਚੋੰ ਫੋਨ ਖੋਹ ਲਿਆ ਤੇ

ਉਸਨੇ ਜੋ ਦੇਖਿਆ ਉਹ ਹੈਰਾਨ ਰਹਿ ਗਿਆ ਉਸ ਫੋਨ ਤੇ ਕੁੜੀ ਅਨੰਦ ਕਾਰਜ ਦਾ ਪਾਠ ਪੜ ਰਹੀ ਸੀ ਉਸਨੇ ਦੱਸਿਆ ਕਿ ਉਹ ਚਹੁੰਦੀ ਸੀ ਕਿ ਉਹ ਆਪਣੇ ਅਨੰਦ ਕਾਰਜ ਸਮੇਂ ਖੁਦ ਲਾਵਾਂ ਦਾ ਪਾਠ ਪੜੇ ਇਹ ਸਭ ਸੁਣਕੇ ਉੱਥੇ ਬੈਠੇ ਸਾਰੇ ਲੋਕ ਹੈਰਾਨ ਰਹਿ ਗਏ ਤੇ ਸਾਰੇ ਖੁਸ਼ ਹੋ ਗਏ ਅਨੰਦ ਕਾਰਜ ਤੋੰ ਬਾਅਦ ਬਰਾਤ ਵਾਪਿਸ ਪੈਲੇਸ ਨੂੰ ਚਲਈ ਗਈ। ਇਸ ਖਬਰ ਤੋਂ ਸਾਨੂੰ ਇਕ ਸਿਖਿਆ ਜਰੂਰ ਮਿਲਦੀ ਹੈ ਕੇ ਕਦੇ ਕਦੇ ਸੋਚਦੇ ਕੁਝ ਹਾਂ ਪਰ ਸਾਨੂੰ ਅਸਲੀਅਤ ਦਾ ਪਤਾ ਨਹੀਂ ਹੁੰਦਾ ਕੇ ਕੀ ਹੈ।

error: Content is protected !!