Home / Informations / ਅਨੋਖੀ ਸ਼ਰਧਾ ਇਸ ਪਰਿਵਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ

ਅਨੋਖੀ ਸ਼ਰਧਾ ਇਸ ਪਰਿਵਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ

ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿੱਚ ਸਿੱਖਾਂ ਦੀ ਬਹੁਤ ਜਿਆਦਾ ਸ਼ਰਧਾ ਹੈ ਜਿਥੇ ਹਰ ਰੋਜ ਹੀ ਸਿੱਖ ਸੰਗਤਾਂ ਲੱਖਾਂ ਦੀ ਗਿਣਤੀ ਵਿਚ ਸੀਸ ਝੁਕਾਉਣ ਲਈ ਆਉਂਦੀਆਂ ਹਨ। ਅਤੇ ਕਈ ਤਰਾਂ ਦੀ ਪ੍ਰੇਮ ਭੇਟਾ ਵੀ ਗੁਰੂ ਜੀ ਦੇ ਚਰਨਾਂ ਵਿਚ ਭੇਟ ਕਰਦੀਆਂ ਹਨ। ਅਜਿਹੀ ਹੀ ਇਕ ਤਰਾਂ ਵੱਡੀ ਖਬਰ ਆ ਰਹੀ ਹੈ ਇਕ ਪ੍ਰੀਵਾਰ ਦੀ ਸ਼ਰਧਾ ਦੀ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਅਨੋਖੀ ਸ਼ਰਧਾ ਇੰਦੌਰ ਦੇ ਕਾਰੋਬਾਰੀ ਪਰਿਵਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦਾ ਚੌਰ ਸਾਹਿਬ ਭੇਟ ਕੀਤਾ ‘ਸਿੱਖ ਧਰਮ ਵਿੱਚ ਸੇਵਾ ਤੇ ਸ਼ਰਧਾ ਭਾਵਨਾ ਦੀਆਂ ਅਨੇਕਾਂ ਉਦਹਾਰਣਾਂ ਹਨ ਇਸੇ ਤਰ੍ਹਾਂ ਹੀ ਮੱਧ-ਪ੍ਰਦੇਸ਼ ਦੇ ਸ਼ਹਿਰ ਇੰਦੌਰ ਤੋਂ ਆਏਇਕ ਸਿੱਖ ਸ਼ਰਧਾਲੂ ਪਰਿਵਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਸਹਿਤ ਸੋਨੇ ਦਾ ਚੌਰ ਸਾਹਿਬ ਭੇਟ ਕੀਤਾ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਚੌਰ ਸਾਹਿਬ, ਜੋ ਕਰੀਬ 300 ਗਰਾਮ ਸੋਨੇ ਨਾਲ ਤਿਆਰ ਕੀਤਾ ਗਿਆ ਹੈ, ਕਾਰੋਬਾਰੀ ਗੁਰਦੀਪ ਸਿੰਘ ਭਾਟੀਆ ਤੇ

ਉਨ੍ਹਾਂ ਦੇ ਪਰਿਵਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਲਈ ਮੁੱਖ ਗੰ੍ਰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੂੰ ਭੇਟ ਕੀਤਾ ਗਿਆ ਤੁਹਾਨੂੰ ਦੱਸ ਦੇਈਏ ਕਿ ਇਸ ਮੌਕੇ ਸਿੰਘ ਸਾਹਿਬ ਨੇ ਭਾਟੀਆ, ਉਨ੍ਹਾਂ ਦੇ ਬੇਟੇ ਹਰਪਾਲ ਸਿੰਘ ਭਾਟੀਆ ਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਭਾਟੀਆ ਪਰਿਵਾਰ ਦੇ ਕਰੀਬੀ ਸੁਰਿੰਦਰ ਸਿੰਘ ਰੁਮਾਲਿਆਂ ਵਾਲਾ ਤੇ ਸਵਿੰਦਰਪਾਲ ਸਿੰਘ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਰੁਮਾਲਿਆਂ ਵਾਲਾ ਨੇ ਦੱਸਿਆ ਕਿ ਗੁਰਦੀਪ ਸਿੰਘ ਭਾਟੀਆ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਛੱਤੀਸਗੜ੍ਹ ਦੇ ਪ੍ਰਧਾਨ ਅਤੇ ਸ਼ੋ੍ਰਮਣੀ ਕਮੇਟੀ ਵਲੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਵੀ ਮੈਂਬਰ ਹਨ।

ਸਿੱਖ ਧਰਮ ਵਿੱਚ ਸੇਵਾ ਦਾ ਬਹੁਤ ਜਿਆਦਾ ਮਹੱਤਵ ਹੈ। ਇਹ ਦਾਤ ਸਾਨੂੰ ਗੁਰੂ ਸਾਹਿਬਾਨਾਂ ਨੇ ਦਿੱਤੀ ਹੈ ਜੋ ਲਗਾਤਾਰ ਰਹਿੰਦੀ ਦੁਨੀਆਂ ਤੱਕ ਚੱਲਦੀ ਰਹਿਣੀ ਹੈ। ਸੇਵਾ ਅਸਲ ਵਿਚ ਬੜੀ ਉੱਚੀ ਸਾਧਨਾ ਹੈ । ਮਨੁੱਖ ਦਾ ਹਰ ਕਾਰਜ ਹਉਮੈ ਨਾਲ ਯੁਕਤ ਹੁੰਦਾ ਹੈ । ਸੇਵਾ ਦੀ ਭਾਵਨਾ ਹਉਮੈ ਨੂੰ ਨਸ਼ਟ ਕਰਦੀ ਹੈ ,ਕਿਉਂਕਿ ਹਉਮੈ ਧੁੰਧ- ਗੁਬਾਰ ਵਾਂਗ ਹੈ ਅਤੇ ਸੇਵਾ ਪ੍ਰਕਾਸ਼ ਵਰਗੀ ਹੈ ।

ਹਉਮੈ ਦੀ ਅਵਸਥਾ ਵਿਚ ਆਪਣੇ ਆਪ ਲਈ ਜੀਉਣਾ ਹੁੰਦਾ ਹੈ ,ਸੇਵਾ ਵਿਚ ਹੋਰਨਾਂ ਲਈ ਜੀਵਿਆ ਜਾਂਦਾ ਹੈ ।ਜਦ ਤਕ ਜਿਗਿਆਸੂ ਹਉਮੈ ਜਾਂ ਆਪਣੇਪਨ ਦੀ ਭਾਵਨਾ ਨੂੰ ਨਸ਼ਟ ਨਹੀਂ ਕਰਦਾ , ਤਦ ਤਕ ਉਹ ਸੇਵਾ ਕਰਨ ਦਾ ਮਾਣ ਪ੍ਰਾਪਤ ਨਹੀਂ ਕਰ ਸਕਦਾ । ਸੇਵਾ ਕਰਨ ਦੀ ਰੁਚੀ ਹਰ ਇਕ ਵਿਅਕਤੀ ਦੇ ਮਨ ਵਿਚ ਪੈਦਾ ਨਹੀਂ ਹੋ ਸਕਦੀ । ਇਸ ਦੀ ਪ੍ਰਾਪਤੀ ਲਈ ਬੜੇ ਉੱਚੇ ਆਚਰਣ ਦੀ ਲੋੜ ਹੈ ।

error: Content is protected !!