ਅੱਜਕਲ੍ਹ ਦੀਆਂ ਕੁੜੀਆਂ ਤੇ ਔਰਤਾਂ ਅਣਚਾਹੇ ਵਾਲਾਂ ਤੋਂ ਬਹੁਤ ਪਰੇਸ਼ਾਨ ਹਨ। ਇਨ੍ਹਾਂ ਵਾਲਾਂ ਤੋਂ ਛੁਟਕਾਰਾ ਪਾਉਂਣ ਲਈ ਉਹ ਕਈ ਤਰ੍ਹਾਂ ਦੇ ਤਰੀਕਿਆਂ ਦਾ ਇਸਤੇਮਾਲ ਕਰਦੀਆਂ ਹਨ। ਅੱਜ ਦਾ ਸਮਾਂ ਮੋਡਰਨ ਹੋਣ ਕਰਕੇ ਲੋਕ ਦੇ ਕੱਪੜੇ ਪਾਉਣ ਦਾ ਤਰੀਕਾ ਵੀ ਬਦਲ ਗਿਆ ਹੈ। ਕਈ ਕੁੜੀਆਂ ਕਿਸੇ ਫੰਕਸ਼ਨ ਤੇ ਜਾਣ ਲਈ ਜਾਂ ਕੋਈ ਹੋਰ ਪ੍ਰੋਗਰਾਮ ਤੇ ਜਾਣਾ ਹੋਵੇ ਤਾਂ ਕਈ ਵਾਰ ਉਹ ਛੋਟੇ ਕੱਪੜੇ ਪਾਉਂਦੀਆਂ ਹਨ। ਜਿਸ ਕਰਕੇ ਉਨ੍ਹਾਂ ਦੀਆਂ ਲੱਤਾਂ ਤੇ ਬਾਹਵਾਂ ਤੇ ਜ਼ਿਆਦਾ ਵਾਲ ਹੁੰਦੇ ਹਨ ਇਸ ਲਈ ਉਹ ਪਾਰਲਰ ਜਾ ਕੇ ਵੱਧ ਪੈਸੇ ਖ਼ਰਚ ਕਰ ਦਿੰਦੀਆਂ ਹਨ।

ਕਈ ਵਾਰ ਇਸ ਤੋਂ ਉਹਨਾਂ ਨੂੰ ਐਲਰਜੀ, ਜਲਣ, ਦਾਣੇ ਤੇ ਧੱਫੜ ਵੀ ਹੋ ਜਾਂਦੀ ਹੈ। ਤੁਸੀਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਘਰੇਲੂ ਵੈਕਸ ਦੀ ਵਰਤੋਂ ਕਰ ਸਕਦੇ ਹੋ ਤੇ ਨਾਲ ਹੀ ਆਪਣੇ ਪੈਸੇ ਵੀ ਬਚਾ ਸਕਦੇ ਹੋ। ਸਿਰਫ਼ ਖੰਡ ਦੀ ਵਰਤੋਂ ਦੇ ਨਾਲ ਤੁਸੀ ਇਸ ਵੈਕਸ ਨੂੰ ਘਰ ਬਣਾ ਕੇ ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾ ਸਕਦੇ ਹੋ। ਖੰਡ ਤੋਂ ਵੈਕਸ ਬਨਾਉਣ ਦੇ ਇਸ ਤਰੀਕੇ ਨੂੰ ਸੁਗਰਿੰਗ ਕਿਹਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਘਰੇਲੂ ਵੈਕਸ ਬਨਾਉਣ ਦੇ ਢੰਗ ਤੇ ਇਸਦੇ ਫ਼ਾਇਦੇ ਵਾਰੇ ਦੱਸਣ ਜਾ ਰਹੇ ਹਾਂ।

ਬਣਾਉਣ ਦਾ ਤਰੀਕਾ – ਇਕ ਪੈਨ ‘ਚ, 1 ਕੱਪ ਪਾਣੀ ਤੇ 1/2 ਕੱਪ ਖੰਡ ਪਾ ਕੇ ਗਰਮ ਹੋਣ ਲਈ ਰੱਖ ਦਵੋਂ। ਉਸ ਪਾਣੀ ਨੂੰ ਉਦੋਂ ਤੱਕ ਹਿਲਾਉਂਦੇ ਰਹੋ ਜਦੋਂ ਤੱਕ ਖੰਡ ਪੂਰੀ ਤਰ੍ਹਾਂ ਘੁੱਲ ਨਾ ਜਾਵੇ। ਪੂਰੀ ਤਰ੍ਹਾਂ ਘੁੱਲਣ ਤੋਂ ਬਾਅਦ ਉਸ ‘ਚ ਇੱਕ ਨਿੰਬੂ ਦਾ ਰਸ ਤੇ ਸ਼ਹਿਦ ਵੀ ਪਾ ਦਿਓ। ਇਸ ਘੋਲ ਨੂੰ ਥੋੜ੍ਹਾ ਗਾੜਾ ਹੋਣ ਤੱਕ ਗਰਮ ਕਰਦੇ ਰਹੋ। ਜੇ ਇਹ ਘੋਲ ਵੱਧ ਗਾੜਾ ਹੋ ਜਾਂਦਾ ਹੈ ਤਾਂ ਉਸ ‘ਚ ਥੋੜ੍ਹਾ ਜਿਹਾ ਪਾਣੀ ਮਿਲਾ ਲਵੋਂ।ਵੈਕਸ ਬਣਨ ਤੋਂ ਬਾਅਦ ਗੈਸ ਨੂੰ ਬੰਦ ਕਰ ਕੇ, ਵੈਕਸ ਨੂੰ ਥੋੜ੍ਹਾ ਠੰਡਾ ਕਰਨ ਤੋਂ ਬਾਅਦ ਇਸ ਦੀ ਵਰਤੋਂ ਕਰੋ। ਘਰ ਬਣਾਈ ਹੋਈ ਇਸ ਵੈਕਸ ਨੂੰ ਤੁਸੀਂ 1 ਘੰਟਾ ਠੰਡਾ ਕਰਕੇ, ਇਕ ਟਿੰਨ ਦੇ ਭਾਂਡੇ ‘ਚ ਪਾ ਕੇ ਇਸ ਨੂੰ ਫਰਿਜ ‘ਚ ਰੱਖ ਕੇ ਇਸਦੀ ਦੁਬਾਰਾ ਤੋਂ ਵੀ ਵਰਤੋਂ ਕਰ ਸਕਦੇ ਹੋ।

ਵਰਤੋਂ ਕਰਨ ਦਾ ਢੰਗ – ਇਸ ਘਰੇਲੂ ਵੈਕਸ ਨੂੰ ਸਪੈਚੁਲਾ ਦੀ ਮਦਦ ਨਾਲ ਹੱਥਾਂ, ਪੈਰਾਂ ਦੇ ਅਣਚਾਹੇ ਵਾਲਾਂ ਦੀ ਜਗ੍ਹਾ ਤੇ ਲਗਾਓ। ਵੈਕਸ ਲਗਾਉਂਣ ਸਮੇਂ ਇਕ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਵੈਕਸ ਹਮੇਸ਼ਾ ਵਾਲਾਂ ਦੇ ਉੱਗਣ ਦੀ ਉਲਟ ਦਿਸ਼ਾ ‘ਚ ਲਗਾਓ। ਥੋੜ੍ਹੀ ਦੇਰ ਸੁੱਕਣ ਤੋਂ ਬਾਅਦ ਇਸ ਵੈਕਸ ਨੂੰ ਹੱਥਾਂ ਨਾਲ ਹੀ ਉਤਾਰ ਦੇਵੋ।ਫਾਇਦੇ – ਘਰ ਬਣਾਈ ਹੋਈ ਵੈਕਸ ਸਾਡੀ ਚਮੜੀ ਨੂੰ ਗਲੋਂ ਦਿੰਦੀ ਹੈ ਤੇ ਨਰਮ ਵੀ ਬਣਾਕੇ ਰੱਖਦੀ ਹੈ। ਘਰੇਲੂ ਵੈਕਸ ‘ਚ ਸ਼ਹਿਦ ਦੀ ਵਰਤੋਂ ਕਰਨ ਨਾਲ ਚਮੜੀ ਦੀ ਨਮੀ ਦੂਰ ਹੁੰਦੀ ਹੈ।ਘਰੇਲੂ ਵੈਕਸ ‘ਚ ਨਿੰਬੂ ਦੀ ਵਰਤੋਂ ਕਰਨ ਨਾਲ ਚਮੜੀ ‘ਤੇ ਦੋਬਾਰਾ ਉਗਣ ਵਾਲੇ ਮੋਟੇ ਵਾਲਾਂ ਨੂੰ ਰੋਕਦਾ ਹੈ। ਘਰੇਲੂ ਵੈਕਸ ਦੀ ਵਰਤੋਂ ਨਾਲ ਹੱਥਾਂ ਪੈਰਾਂ ਦੀ ਟੈਨਿੰਗ ਦੀ ਸਮੱਸਿਆਂ ਵੀ ਖ਼ਤਮ ਹੋ ਜਾਂਦੀ ਹੈ।