Home / Viral / ਅਜੀਬ ਮਾਮਲਾ- ਭੈਣ ਨੇ ਆਪਣੇ ਭਰਾ ਦੇ ਬੱਚੇ ਨੂੰ ਦਿੱਤਾ ਜਨਮ ਅਤੇ

ਅਜੀਬ ਮਾਮਲਾ- ਭੈਣ ਨੇ ਆਪਣੇ ਭਰਾ ਦੇ ਬੱਚੇ ਨੂੰ ਦਿੱਤਾ ਜਨਮ ਅਤੇ

ਇੰਗਲੈਂਡ ਦਾ ਇਕ ਅਜੀਬੋ-ਗਰੀਬ ਖਬਰ ਸਾਹਮਣੇ ਆਇਆ ਆਈ ਹੈ। ਇੱਥੇ ਇਕ ਮਹਿਲਾ ਨੇ ਆਪਣੇ ਭਰਾ ਦੇ ਬੱਚੇ ਨੂੰ ਜਨਮ ਦਿੱਤਾ। ਅਜਿਹਾ ਕਰਨ ਦੇ ਪਿੱਛੇ ਦਾ ਕਾਰਨ ਭਰਾ ਦਾ ਸਮਲਿੰਗੀ ਰਿਲੇਸ਼ਨਸ਼ਿਪ ਵਿਚ ਹੋਣਾ ਸੀ। ਕਿਸੇ ਅਣਜਾਣ ਮਹਿਲਾ ‘ਤੇ ਸਰੋਗੇਸੀ ਲਈ ਭਰੋਸਾ ਨਾ ਹੋਣ ਕਾਰਨ ਮਹਿਲਾ ਨੇ ਭਰਾ ਦੇ ਸਮਲਿੰਗੀ ਪਾਰਟਨਰ ਦੇ ਸਪਰਮ ਜ਼ਰੀਏ ਬੱਚੇ ਨੂੰ ਜਨਮ ਦਿੱਤਾ।

ਬ੍ਰਿਟੇਨ ਦੇ ਕੁਮਬ੍ਰੀਆ ਦੀ ਰਹਿਣ ਵਾਲੀ 27 ਸਾਲਾ ਮਹਿਲਾ ਚੈਪਲ ਕੂਪਰ ਨੇ ਸਰੋਗੇਟ ਮਦਰ ਦੇ ਰੂਪ ਵਿਚ ਬੱਚੇ ਨੂੰ ਜਨਮ ਦਿੱਤਾ। ਗਰਭਧਾਰਨ ਲਈ ਕੂਪਰ ਦੇ ਐਗ ਸੈੱਲ ਅਤੇ ਭਰਾ ਦੇ ਸਮਲਿੰਗੀ ਪਾਰਟਨਰ ਦੇ ਸਪਰਮ ਦੀ ਵਰਤੋਂ ਕੀਤੀ ਗਈ। ਕੂਪਰ ਦੇ ਸਰੋਗੇਟ ਮਾਂ ਬਣਨ ਕਾਰਨ ਹੁਣ ਉਸ ਦਾ ਭਰਾ ਸਕੌਟ ਸਟੀਫੇਨਸਨ ਅਤੇ ਉਸ ਦਾ ਸਮਲਿੰਗੀ ਪਾਰਟਨਰ ਮਾਈਕਲ ਸਮਿਥ ਮਾਤਾ-ਪਿਤਾ ਬਣ ਗਏ ਹਨ।

ਕੂਪਰ ਨੇ 12 ਜੁਲਾਈ ਨੂੰ ਬੇਬੀ ਗਰਲ ਨੂੰ ਜਨਮ ਦਿੱਤਾ। ਬੱਚੀ ਦਾ ਨਾਮ ਹਾਰਪਰ ਐਲੀਜ਼ਾਬੇਥ ਸਮਿਥ ਰੱਖਿਆ ਗਿਆ। ਭਰਾ ਦੇ ਬੱਚੇ ਨੂੰ ਜਨਮ ਦੇਣ ਕਾਰਨ ਕੂਪਰ ਬੱਚੇ ਦੀ ਬਾਇਓਲੌਜੀਕਲ ਮਾਂ ਵੀ ਹੋਵੇਗੀ ਅਤੇ ਭੂਆ ਵੀ। ਇੱਥੇ ਦੱਸ ਦਈਏ ਕਿ ਕੂਪਰ ਖੁਦ ਇਕ ਬੇਟੀ ਦੀ ਮਾਂ ਹੈ। ਕੂਪਰ ਨੂੰ ਜਦੋਂ ਸਰੋਗੇਸੀ ਅਤੇ ਬੱਚਾ ਗੋਦ ਲੈਣ ਵਿਚ ਹੋਣ ਵਾਲੀਆਂ ਮੁਸ਼-ਕ-ਲਾਂ ਅਤੇ ਖਰਚ ਦੇ ਬਾਰੇ ਵਿਚ ਪਤਾ ਲੱਗਾ ਤਾਂ ਉਸ ਨੇ ਖੁਦ ਹੀ ਬਾਇਓਲੌਜੀਕਲ ਮਾਂ ਬਣਨ ਦਾ ਫੈਸਲਾ ਲਿਆ।

ਕੂਪਰ ਦੇ ਭਰਾ ਅਤੇ ਉਸ ਦੇ ਸਮਲਿੰਗੀ ਪਾਰਟਨਰ ਨੇ ਇਕ ਫੇਸਬੁੱਕ ਪੋਸਟ ਵਿਚ ਭੈਣ ਦੀ ਤਾਰੀਫ ਕੀਤੀ ਹੈ ਅਤੇ ਉਸ ਨੂੰ ਸੁਪਰ ਹਿਊਮਨ ਦੱਸਿਆ ਹੈ। ਉਨ੍ਹਾਂ ਨੇ ਲਿਖਿਆ,”ਕੂਪਰ ਦੀ ਸਮਰੱਥਾ, ਜਜ਼ਬਾ ਅਤੇ ਚੰਗੇ ਦਿਲ ਨੇ ਸਾਨੂੰ ਖੁਸ਼ੀਆਂ ਨਾਲ ਭਰ ਦਿੱਤਾ ਹੈ।”

error: Content is protected !!