ਮਨ ਵਿਚ ਕਿੰਨੀਆਂ ਸੱਧਰਾਂ ਲੈਕੇ ਨੌਜਵਾਨ ਵਿਦੇਸ਼ਾਂ ਨੂੰ ਕਮਾਈਆਂ ਕਰਨ ਜਾਂਦੇ ਹਨ ਪਰ ਕੋਈ ਪਤਾ ਨਹੀਂ ਲਗਦਾ ਇਸ ਜਿੰਦਗੀ ਵਿਚ ਕਦੋਂ ਕੀ ਹੋ ਜਾਂਦਾ ਹੈ। ਅਜਿਹੀ ਹੀ ਇਕ ਖਬਰ ਆ ਰਹੀ ਹੈ ਕੇ 6 ਭੈਣਾਂ ਦਾ ਇਕਲੌਤਾ ਭਰਾ ਵੀ ਵਿਦੇਸ਼ ਵਿਚ ਕਮਾਈ ਕਰਨ ਗਿਆ ਸੀ ਪਰ ਦੇਖੋ ਉਸ ਨਾਲ ਕੀ ਵਾਪਰ ਗਿਆ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਇੰਗਲੈਂਡ ਦੀ ਧਰਤੀ ਤੇ ਤਿੰਨ ਪੰਜਾਬੀ ਨੌਜਵਾਨਾਂ ਦਾ ਕ ਤ ਲ ਕਰ ਦਿੱਤਾ ਗਿਆ। ਇਸ ਮਾਮਲੇ ਨੇ ਤਿੰਨ ਘਰਾਂ ਚ ਹਨੇਰਾ ਕਰ ਦਿੱਤਾ। ਤਿੰਨੋਂ ਨੌਜਵਾਨ ਪਟਿਆਲਾ, ਕਪੂਰਥਲਾ ਤੇ ਹੁਸ਼ਿਆਰਪੁਰ ਨਾਲ ਸਬੰਧਤ ਸਨ। ਇਹਨਾਂ ਨੌਜਵਾਨਾਂ ਚੋਂ ਹੁਸ਼ਿਆਰਪੁਰ ਨਾਲ ਸਬੰਧਤ ਨਰਿੰਦਰ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਸੀ।
ਹੁਸ਼ਿਆਰਪੁਰ ਦੇ ਪਿੰਡ ਆਦਮਵਾਲ ਦਾ ਰਹਿਣ ਵਾਲਾ ਨਰਿੰਦਰ ਸਿੰਘ 10 ਸਾਲ ਪਹਿਲਾਂ ਸਟਡੀ ਵੀਜ਼ਾ ਤੇ ਇੰਗਲੈਂਡ ਗਿਆ ਸੀ। ਪਰ 19 ਜਨਵਰੀ ਨੂੰ ਅ ਣ ਪਛਾਤੇ ਵਿਅਕਤੀਆਂ ਨੇ ਤੇ ਜ਼ ਧਾਰ ਹ ਥਿ ਆਰਾਂ ਨਾਲ ਉਸਦਾ ਕ ਤਲ ਕਰ ਦਿੱਤਾ। ਅਣ ਪਛਾਤੇ ਵਿਅਕਤੀਆਂ ਨੇ ਨਰਿੰਦਰ ਸਿੰਘ ਦੇ ਨਾਲ ਨਾਲ ਪਟਿਆਲਾ ਤੋਂ ਰਹਿਣ ਵਾਲੇ ਹਰਿੰਦਰ ਕੁਮਾਰ ਤੇ ਕਪੂਰਥਲਾ ਦੇ ਰਹਿਣ ਵਾਲੇ ਮਲਕੀਤ ਸਿੰਘ ਦਾ ਵੀ ਕ ਤਲ ਕਰ ਦਿੱਤਾ। ਦੂਜੇ ਪਾਸੇ ਨਰਿੰਦਰ ਦੀ ਹੱਤਿਆ ਦਾ ਸਮਾਚਾਰ ਸੁਣਦੇ ਹੋਏ ਪੂਰੇ ਪਿੰਡ ’ਚ ਮਾ ਤਮ ਦਾ ਮਾਹੌਲ ਛਾ ਗਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਇਆ ਹੈ।
ਜਾਣਕਾਰੀ ਅਨੁਸਾਰ ਨਰਿੰਦਰ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਸੀ ਤੇ 2 ਸਾਲ ਪਹਿਲਾਂ ਹੀ ਉਸਦੀ ਮਾਂ ਦੀ ਮਾਂ ਦੀ ਮੌਤ ਹੋਈ ਸੀ। ਨਰਿੰਦਰ ਸਿੰਘ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਕਿ ਉਸਦੇ ਬੇਟੇ ਨਾਲ 9 ਜਨਵਰੀ ਨੂੰ ਨਰਿੰਦਰ ਦੇ ਨਾਲ ਫੋਨ ਤੇ ਗੱਲ੍ਹ ਹੋਈ ਸੀ। ਇਸ ਦੌਰਾਨ ਉਸਨੇ ਕਿਹਾ ਸੀ ਕਿ ਉਹ ਅਗਲੇ ਮਹੀਨੇ ਪੱਕਾ ਹੋ ਜਾਵੇਗਾ। ਨਾਲ ਹੀ ਉਹ ਅਗਲੇ ਮਹੀਨੇ ਭਾਰਤ ਆਏਗਾ। ਪਰ 19 ਜਨਵਰੀਨੂੰ ਉਸਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਪਰਿਵਾਰ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਨਰਿੰਦਰ ਸਿੰਘ ਦੇ ਪਿਤਾ ਨੇ ਹਰਜੀਤ ਸਿੰਘ ਨੇ ਨਮ ਅੱਖਾਂ ਦੇ ਨਾਲ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਉਸਦੇ ਬੇਟੇ ਦੀ ਲੋਥ ਨੂੰ ਭਾਰਤ ਵਾਪਿਸ ਲਿਆਇਆ ਜਾਵੇ। ਨਾਲ ਹੀ ਮੁ ਲ ਜ਼ਮਾਂ ਨੂੰ ਸ-ਖ-ਤ ਸ ਜ਼ਾ ਦਿੱਤੀ ਜਾਵੇ।
ਦੱਸ ਦਈਏ 6 ਭੈਣਾਂ ਦੇ ਇਕਲੌਤੇ ਭਰਾ ਨਰਿੰਦਰ ਨੇ ਆਪਣੀਆਂ ਭੈਣਾਂ ਨਾਲ ਵਾਅਦਾ ਕੀਤਾ ਸੀ ਕਿ ਇਸ ਸਾਲ ਘਰ ਜਰੂਰ ਆਵੇਗਾ। ਪਰ ਭੈਣਾਂ ਨੂੰ ਆਪਣੇ ਭਰਾ ਦੀ ਮੌਤ ਦੀ ਖ਼ਬਰ ਮਿਲੀ। ਜਿਸ ਨਾਲ ਹਰ ਕਿਸੇ ਦੇ ਹੋਸ਼ ਉੱਡ ਗਏ। ਜਿਸ ਭਰਾ ਦੇ ਆਉਣ ਦਾ ਭੈਣਾਂ ਇੰਤਜਾਰ ਕਰ ਰਹੀਆਂ ਸੀ ਹੁਣ ਉਹ ਉਸਦੀ ਲਾਸ਼ ਦਾ ਇੰਤਜਾਰ ਕਰ ਰਹੀਆਂ ਹਨ। ਕਾਬਿਲੇਗੌਰ ਹੈ ਕਿ ਇੰਗਲੈਂਡ ਪੁਲਿਸ ਨੇ ਸ਼ੱ ਕ ਦੇ ਆਧਾਰ ਤੇ 2 ਲੋਕਾਂ ਨੂੰ ਹਿ ਰਾਸਤ ’ਚ ਲਿਆ ਹੈ।
